ਰਾਜ ਕੁੰਦਰਾ ਮਾਮਲੇ ’ਚ ਖੁਲਾਸਾ : 2 ਪੀੜਤ ਕੁੜੀਆਂ ਨੇ ਗਹਿਣਾ ਵਸ਼ਿਸ਼ਠ ’ਤੇ ਲਗਾਏ ਗੰਭੀਰ ਦੋਸ਼

Friday, Jul 30, 2021 - 02:12 PM (IST)

ਰਾਜ ਕੁੰਦਰਾ ਮਾਮਲੇ ’ਚ ਖੁਲਾਸਾ : 2 ਪੀੜਤ ਕੁੜੀਆਂ ਨੇ ਗਹਿਣਾ ਵਸ਼ਿਸ਼ਠ ’ਤੇ ਲਗਾਏ ਗੰਭੀਰ ਦੋਸ਼

ਮੁੰਬਈ (ਏ. ਐੱਨ. ਆਈ.) : ਅਸ਼ਲੀਲ ਫਿਲਮ ਮਾਮਲੇ ’ਚ ਰਾਜ ਕੁੰਦਰਾ ਦੀ ਸਹਿਯੋਗੀ ਗਹਿਣਾ ਵਸ਼ਿਸ਼ਠ ਤੇ ਰੋਵਾ ਖਾਨ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। 2 ਪੀੜਤ ਕੁੜੀਆਂ ਨੇ ਬਿਆਨ ਜਾਰੀ ਕੀਤੇ ਹਨ, ਜਿਨ੍ਹਾਂ ’ਚ ਉਨ੍ਹਾਂ ਨੇ ਗਹਿਣਾ ਤੇ ਰੋਵਾ ’ਤੇ ਧਮਕੀ ਦੇ ਕੇ ਜ਼ਬਰਦਸਤੀ ਅਸ਼ਲੀਲ ਵੀਡੀਓ ਦੀ ਸ਼ੂਟਿੰਗ ਕਰਵਾਉਣ ਦਾ ਦੋਸ਼ ਲਗਾਇਆ ਹੈ। ਦੋਵਾਂ ਕੁੜੀਆਂ ਨੇ ਮਡ ਆਈਲੈਂਡ ਦੇ ਇਕ ਬੰਗਲੇ ’ਚ ਸ਼ੂਟਿੰਗ ਦੀ ਗੱਲ ਕਹੀ ਹੈ। ਇਨ੍ਹਾਂ ’ਚੋਂ ਇਕ ਪੀੜਤ 20 ਸਾਲ ਦੀ ਹੈ ਤੇ ਦੂਜੀ ਦੀ ਉਮਰ 25 ਸਾਲ ਹੈ। ਇਨ੍ਹਾਂ ਕੁੜੀਆਂ ਨੇ ਕਈ ਮਰਾਠੀ, ਭੋਜਪੁਰੀ ਅਤੇ ਹਿੰਦੀ ਫਿਲਮਾਂ ’ਚ ਵੀ ਕੰਮ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ੂਟਿੰਗ ਦੌਰਾਨ ਜ਼ਬਰੀ ਇਕ ਕਮਰੇ ’ਚ ਲਿਜਾ ਕੇ ਕਈ ਲੋਕਾਂ ਨੇ ਵਾਰੀ-ਵਾਰੀ ਉਨ੍ਹਾਂ ਨਾਲ ਸਰੀਰਕ ਸਬੰਧ ਬਣਾਏ।

PunjabKesari

ਉੱਧਰ, ਅਸ਼ਲੀਲ ਫਿਲਮ ਮਾਮਲੇ ’ਚ ਜੇਲ ’ਚ ਪਹੁੰਚੇ ਰਾਜ ਕੁੰਦਰਾ ਨਾਲ ਜੁੜੀ ਗਹਿਣਾ ਵਸ਼ਿਸ਼ਠ ਤੇ ਕੰਪਨੀ ਦੇ 3 ਪ੍ਰੋਡਿਊਸਰਾਂ ਵਿਰੁੱਧ ਦਰਜ ਕੇਸ ਮੁੰਬਈ ਪੁਲਸ ਨੇ ਅਪਰਾਧ ਸ਼ਾਖਾ ਦੇ ਪ੍ਰਾਪਰਟੀ ਸੈੱਲ ਨੂੰ ਸੌਂਪ ਦਿੱਤਾ ਹੈ। ਇਹ ਕੇਸ ਮਲਵਾਨੀ ਪੁਲਸ ਸਟੇਸ਼ਨ ’ਚ ਦਰਜ ਕੀਤਾ ਗਿਆ ਸੀ। ਪੋਰਨੋਗ੍ਰਾਫੀ ਕੇਸ ਦੀ ਅਹਿਮ ਕੜੀ ਗਹਿਣਾ ਅਜੇ ਜ਼ਮਾਨਤ ’ਤੇ ਬਾਹਰ ਹੈ, ਇਸ ਮਾਮਲੇ ’ਚ ਉਸ ਨੂੰ ਫਰਵਰੀ ਮਹੀਨੇ ’ਚ ਗ੍ਰਿਫਤਾਰ ਕੀਤਾ ਗਿਆ ਸੀ।

PunjabKesari

ਸ਼ਿਲਪਾ ਸ਼ੈੱਟੀ ਦਾ ਮਾਂ ਨਾਲ 1 ਕਰੋੜ 60 ਲੱਖ ਦੀ ਧੋਖਾਦੇਹੀ, ਮਾਮਲਾ ਦਰਜ
ਦੱਸ ਦਈਏ ਕਿ ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਮਾਂ ਸੁਨੰਦਾ ਸ਼ੈੱਟੀ ਨੇ ਪੁਲਸ ’ਚ ਧੋਖਾਦੇਹੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਸੁਨੰਦਾ ਨੇ ਪੁਲਸ ਨੂੰ ਦੱਸਿਆ ਕਿ 2019 ਤੋਂ ਫਰਵਰੀ 2020 ਦੌਰਾਨ ਉਨ੍ਹਾਂ ਨੇ ਸੁਧਾਕਰ ਘਾਰੇ ਨਾਲ ਕਰਜਤ ’ਚ ਇਕ ਜ਼ਮੀਨ ਦਾ ਸੌਦਾ ਕੀਤਾ ਸੀ। ਉਸ ਸਮੇਂ ਘਾਰੇ ਨੇ ਜ਼ਮੀਨ ਆਪਣੀ ਦੱਸ ਕੇ ਫਰਜ਼ੀ ਦਸਤਾਵੇਜ਼ਾਂ ਦੇ ਸਹਾਰੇ 1 ਕਰੋੜ 60 ਲੱਖ ’ਚ ਉਨ੍ਹਾਂ ਨੂੰ ਵੇਚ ਦਿੱਤੀ। ਬਾਅਦ ’ਚ ਪਤਾ ਲੱਗਾ ਕਿ ਉਹ ਜ਼ਮੀਨ ਉਸ ਦੀ ਸੀ ਹੀ ਨਹੀਂ। ਸੁਨੰਦਾ ਨੇ ਕਿਹਾ ਕਿ ਘਾਰੇ ਨੇ ਖੁੱਦ ਨੂੰ ਇਕ ਸਿਆਸੀ ਪਾਰਟੀ ਦੇ ਨੇਤਾ ਦਾ ਨੇੜਲਾ ਦੱਸਿਆ ਤਾਂ ਉਹ ਕੋਰਟ ਗਈ। ਕੋਰਟ ਦੇ ਹੁਕਮ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Anuradha

Content Editor

Related News