ਜਾਣੋ ਕਦੋਂ ਤੇ ਕਿਸ ਨਾਲ ਹੋਵੇਗਾ ''ਬਾਹੂਬਲੀ'' ਦਾ ਵਿਆਹ (ਤਸਵੀਰਾਂ)

Friday, Jan 22, 2016 - 03:40 PM (IST)

 ਜਾਣੋ ਕਦੋਂ ਤੇ ਕਿਸ ਨਾਲ ਹੋਵੇਗਾ ''ਬਾਹੂਬਲੀ'' ਦਾ ਵਿਆਹ (ਤਸਵੀਰਾਂ)

ਮੁੰਬਈ : ਦੱਖਣ ਦੀਆਂ ਫਿਲਮਾਂ ਦੇ ਹੀਰੋ ਪ੍ਰਭਾਸ਼ ਨੇ ਪਿਛਲੇ ਸਾਲ ਆਈ ਸੁਪਰਹਿੱਟ ਫਿਲਮ ''ਬਾਹੂਬਲੀ'' ਨਾਲ ਬਾਲੀਵੁੱਡ ਸਣੇ ਦੁਨੀਆ ਭਰ ਵਿਚ ਵੱਖਰੀ ਪਛਾਣ ਬਣਾ ਲਈ ਹੈ। ਪ੍ਰਭਾਸ਼ ਇਸ ਸਮੇਂ ''ਬਾਹੂਬਲੀ-2'' ਦੀ ਸ਼ੂਟਿੰਗ ਵਿਚ ਰੁੱਝੇ ਹੋਏ ਹਨ ਪਰ ਇਸਦੇ ਨਾਲ ਉਹ ਜਲਦੀ ਹੀ ਵਿਆਹ ਵੀ ਕਰਵਾਉਣ ਵਾਲੇ ਹਨ। ਪ੍ਰਭਾਸ਼ ਦੇ ਇਕ ਪਰਿਵਾਰਕ ਮੈਂਬਰ ਨੇ ਉਨ੍ਹਾਂ ਦੇ ਵਿਆਹ ਸਬੰਧੀ ਵੱਡਾ ਖੁਲਾਸਾ ਕੀਤਾ ਹੈ। 
ਪ੍ਰਭਾਸ਼ ਦੇ ਚਾਚਾ ਕ੍ਰਿਸ਼ਨਨ ਰਾਜੂ ਜੋ ਖੁਦ ਦੱਖਣ ਦੀਆਂ ਫਿਲਮਾਂ ਦੇ ਵੱਡੇ ਕਲਾਕਾਰ ਹਨ ਕੋਲੋਂ ਇਕ ਇੰਟਰਵਿਊ ਦੌਰਾਨ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਆਖਿਰ ਪ੍ਰਭਾਸ਼ ਕਦੋਂ ਵਿਆਹ ਕਰਵਾਉਣਗੇ? ਤਾਂ ਉਨ੍ਹਾਂ ਕਿਹਾ ਕਿ ਪ੍ਰਭਾਸ਼ ਨੇ ਆਪਣੇ ਪਰਿਵਾਰ ਕੋਲ ਵਿਆਹ ਦੀ ਹਾਮੀ ਭਰ ਦਿੱਤੀ ਹੈ ਅਤੇ ਜਲਦੀ ਹੀ ਤੁਹਾਨੂੰ ਪ੍ਰਭਾਸ਼ ਦੇ ਵਿਆਹ ਦੀ ਖਬਰ ਮਿਲੇਗੀ। 
ਜ਼ਿਕਰਯੋਗ ਹੈ ਕਿ ਸਮੇਂ-ਸਮੇਂ ''ਤੇ ਪ੍ਰਭਾਸ਼ ਦੇ ਵਿਆਹ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਪਰ ਇਹ ਅਫਵਾਹ ਤੋਂ ਜ਼ਿਆਦਾ ਕੁਝ ਨਹੀਂ ਹੁੰਦੀਆਂ। 
ਕ੍ਰਿਸ਼ਨਨ ਨੇ ਦੱਸਿਆ ਕਿ ਇਸ ਵਾਰ ਜਦੋਂ ਉਹ ਸੰਗਰਾਂਦ ''ਤੇ ਪ੍ਰਭਾਸ਼ ਨੂੰ ਮਿਲੇ ਸਨ ਤਾਂ ਉਸਨੂੰ ਵਿਆਹ ਕਰਵਾਉਣ ਲਈ ਕਿਹਾ, ਉਸਨੇ ਵੀ ਵਿਆਹ ਕਰਵਾਉਣ ਦੀ ਹਾਮੀ ਭਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪ੍ਰਭਾਸ਼ ਇਸੇ ਸਾਲ ਵਿਆਹ ਕਰ ਸਕਦੇ ਹਨ। 
''ਬਾਹੂਬਲੀ'' ਦੀ ਦੁਲਹਨ ਕੌਣ ਹੋਵੇਗੀ?'' ਇਸ ਸਵਾਲ ਦਾ ਜਵਾਬ ਦੇ ਕੇ ਉਨ੍ਹਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਕੰਮ ਪ੍ਰਭਾਸ਼ ਨੇ ਪਰਿਵਾਰ ਨੂੰ ਸੌਂਪਿਆ ਹੈ। ਪਰਿਵਾਰ ਹੀ ਉਸਦੇ ਲਈ ਕੁੜੀ ਲੱਭੇਗਾ। 
ਖੈਰ! ਪ੍ਰਭਾਸ਼ ਦੀ ਦੁਲਹਨ ਭਾਵੇਂ ਕੋਈ ਵੀ ਹੋਵੇ ਪਰ ਇਹ ਜਰੂਰ ਹੈ ਕਿ ਇਸ ਸਾਲ ਇਕ ਵੱਡੇ ਸਟਾਰ ਦਾ ਨਾਂ ਕੁਆਰਿਆਂ ਦੀ ਲਿਸਟ ਵਿਚੋਂ ਕੱਟਿਆ ਜਾਵੇਗਾ।


Related News