ਹਸਪਤਾਲ ਤੋਂ ਛੁੱਟੀ ਮਿਲਦੇ ਹੀ ਕਰੀਨਾ ਕਪੂਰ ਨੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਪਹਿਲੀ ਪੋਸਟ

2/23/2021 5:41:51 PM

ਮੁੰਬਈ: 21 ਫਰਵਰੀ ਨੂੰ ਕਰੀਨਾ ਕਪੂਰ ਨੇ ਆਪਣੇ ਦੂਜੇ ਪੁੱਤਰ ਨੂੰ ਜਨਮ ਦਿੱਤਾ। ਕਰੀਨਾ ਅਤੇ ਉਨ੍ਹਾਂ ਦਾ ਪੁੱਤਰ ਦੋਵੇਂ ਸਿਹਤਮੰਦ ਹਨ। ਦੱਸਣਯੋਗ ਹੈ ਕਿ ਦੋਵਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉੱਧਰ ਜਦੋਂ ਤੋਂ ਕਰੀਨਾ ਨੇ ਇਹ ਖੁਸ਼ਖ਼ਬਰੀ ਦਿੱਤੀ ਹੈ ਉਨ੍ਹਾਂ ਦੇ ਪ੍ਰਸ਼ੰਸਕ ਉਸ ਦੇ ਦੂਜੇ ਪੁੱਤਰ ਦੀ ਝਲਕ ਪਾਉਣ ਲਈ ਬੇਕਰਾਰ ਹਨ। ਉਨ੍ਹਾਂ ਨੂੰ ਉਮੀਦ ਸੀ ਕਿ ਜਦੋਂ ਕਰੀਨਾ ਕਪੂਰ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਜਾਵੇਗੀ ਤਾਂ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕਰੇਗੀ ਅਤੇ ਆਪਣੇ ਪੁੱਤਰ ਦੀ ਝਲਕ ਜ਼ਰੂਰ ਦਿਖਾਵੇਗੀ। ਖੈਰ ਹੁਣ ਕਰੀਨਾ ਨੇ ਘਰ ਆਉਣ ਤੋਂ ਬਾਅਦ ਪਹਿਲੀ ਵਾਰ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕੀਤੀ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। 

PunjabKesari
ਕਰੀਨਾ ਕਪੂਰ ਨੇ ਇਹ ਤਸਵੀਰ ਕੀਤੀ ਸਾਂਝੀ
ਇਹ ਤਾਂ ਸਭ ਜਾਣਦੇ ਹੀ ਹਨ ਕਿ ਕਰੀਨਾ ਕਪੂਰ ਨੇ ਆਪਣੇ ਪ੍ਰੈਗਨੈਂਸੀ ਪੀਰੀਅਡ ਦੇ ਆਖ਼ਿਰੀ ਦਿਨ ਤੱਕ ਕੰਮ ਕੀਤਾ ਹੈ ਅਤੇ ਡਿਲਿਵਰੀ ਤੋਂ ਬਾਅਦ ਉਹ ਘਰ ਆਉਂਦੇ ਹੀ ਸੋਸ਼ਲ ਮੀਡੀਆ ’ਤੇ ਸਰਗਰਮ ਹੋ ਗਈ। ਉਸ ਨੇ ਘਰ ਆਉਂਦੇ ਹੀ ਪੋਸਟ ਸਾਂਝੀ ਕਰ ਦਿੱਤੀ ਹੈ। ਦਰਅਸਲ ਕਰੀਨਾ ਨੇ ਆਪਣੇ ਪਤੀ ਸੈਫ ਅਲੀ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਭੂਤ ਪੁਲਿਸ’ ਦਾ ਪੋਸਟਰ ਅਤੇ ਰਿਲੀਜ਼ ਡੇਟ ਸਾਂਝੀ ਕੀਤੀ ਹੈ। 


ਕਰੀਨਾ ਦੀ ਇਸ ਪੋਸਟ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਉਂਝ ਕਰੀਨਾ ਨੇ ਜੋ ਜਾਣਕਾਰੀ ਸਾਂਝੀ ਕੀਤੀ ਹੈ ਉਸ ਮੁਤਾਬਕ ਸੈਫ ਦੀ ਇਹ ਫ਼ਿਲਮ 10 ਸਤੰਬਰ ਨੂੰ ਰਿਲੀਜ਼ ਹੋਵੇਗੀ ਜਿਸ ’ਚ ਸੈਫ ਦੇ ਨਾਲ-ਨਾਲ ਜੈਕਲੀਨ ਫਰਨਾਂਡੀਜ਼, ਅਰਜੁਨ ਰਾਮਪਾਲ, ਯਾਮੀ ਗੌਤਮ ਵੀ ਨਜ਼ਰ ਆਉਣਗੇ। ਫ਼ਿਲਮ ਹਾਰਰ ਕਮੇਡੀ ਜੋਨਰ ਦੀ ਦੱਸੀ ਜਾ ਰਹੀ ਹੈ। 

PunjabKesari
ਇਸ ਫ਼ਿਲਮ ਦੀ ਸ਼ੂਟਿੰਗ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆ ’ਚ ਹੋਈ ਹੈ। ਤਕਰੀਬਨ ਇਕ ਮਹੀਨੇ ਤੱਕ ਚੱਲੀ ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਕਰੀਨਾ ਵੀ ਸੈਫ ਨਾਲ ਹਿਮਾਚਲ ਦੀਆਂ ਵਾਦੀਆਂ ਦਾ ਮਜ਼ਾ ਲੈਂਦੀ ਨਜ਼ਰ ਆਈ। ਉਨ੍ਹਾਂ ਨੇ ਕਾਫ਼ੀ ਤਸਵੀਰਾਂ ਵੀ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਸਨ। ਫਿਲਹਾਲ ਫ਼ਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਜੋ ਇਸ ਸਾਲ ਸਤੰਬਰ ’ਚ ਸਿਲਵਰ ਸਕ੍ਰੀਨ ’ਤੇ ਧਮਾਕਾ ਕਰੇਗੀ।

PunjabKesari

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor Aarti dhillon