ਮਸ਼ਹੂਰ ਫ਼ਿਲਮ ਡਾਇਰੈਕਟਰ ਨੂੰ ਹੋਈ 2 ਸਾਲ ਦੀ ਸਜ਼ਾ ਤੇ ਲੱਗਾ 2 ਕਰੋੜ ਦਾ ਜੁਰਮਾਨਾ

02/17/2024 9:01:49 PM

ਐਂਟਰਟੇਨਮੈਂਟ ਡੈਸਕ - ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਮਸ਼ਹੂਰ ਫ਼ਿਲਮ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਨੂੰ ਜਾਮਨਗਰ ਦੀ ਇੱਕ ਅਦਾਲਤ ਨੇ 2 ਸਾਲ ਦੀ ਸਜ਼ਾ ਸੁਣਾਈ ਹੈ। ਦੱਸਿਆ ਜਾ ਰਿਹਾ ਹੈ ਕਿ ਮਾਮਲਾ ਸਾਲ 2015 ਦਾ ਹੈ, ਜਦੋਂ ਜਾਮਨਗਰ ਦੇ ਇੱਕ ਵਪਾਰੀ ਅਸ਼ੋਕ ਲਾਲ ਨੇ ਨਿਰਦੇਸ਼ਕ ਨੂੰ ਫ਼ਿਲਮ ਬਣਾਉਣ ਲਈ 1 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ। ਰਾਜਕੁਮਾਰ ਸੰਤੋਸ਼ੀ ਨੇ 10-10 ਲੱਖ ਰੁਪਏ ਦੇ ਕਰਜ਼ੇ ਦੀ ਅਦਾਇਗੀ ਦੇ ਬਦਲੇ ਅਸ਼ੋਕ ਲਾਲ ਨੂੰ 10-10 ਲੱਖ ਰੁਪਏ ਦੇ 10 ਚੈੱਕ ਦਿੱਤੇ ਸਨ ਪਰ ਬਾਅਦ 'ਚ ਇਹ ਚੈੱਕ ਬਾਊਂਸ ਹੋ ਗਏ। 

ਇਹ ਖ਼ਬਰ ਵੀ ਪੜ੍ਹੋ : ਆਇਸ਼ਾ ਟਾਕੀਆ ਦੀ ਪਲਾਸਟਿਕ ਸਰਜਰੀ ’ਤੇ ਸਵਾਲ ਚੁੱਕਣ ਵਾਲਿਆਂ ਨੂੰ ਮਿਲਿਆ ਠੋਕਵਾਂ ਜਵਾਬ

ਇਸ ਮਗਰੋਂ ਉਸ ਨੇ ਨਿਰਦੇਸ਼ਕ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਕਿਤੇ ਕੁਝ ਪਤਾ ਨਹੀਂ ਲੱਗਿਆ। ਇਸ ਤੋਂ ਦੁਖੀ ਹੋ ਕੇ ਅਸ਼ੋਕ ਲਾਲ ਨੇ ਅਦਾਲਤ 'ਚ ਕੇਸ ਦਾਇਰ ਕਰਵਾ ਦਿੱਤਾ, ਜਿਸ ਦਾ ਫ਼ੈਸਲਾ ਹੁਣ ਸੁਣਾਇਆ ਗਿਆ। 

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਪਿਤਾ ਦੀ ਬਰਸੀ ਮੌਕੇ ਹੋਏ ਭਾਵੁਕ, ਕਿਹਾ- ਮੈਂ ਤੁਹਾਨੂੰ ਹਰ ਦਿਨ ਮਿਸ ਕਰਦੈ

ਦੱਸ ਦਈਏ ਕਿ ਜਦੋਂ ਅਦਾਲਤ ਨੇ ਇਸ ਮਾਮਲੇ 'ਚ ਰਾਜਕੁਮਾਰ ਸੰਤੋਸ਼ੀ ਨੂੰ ਸੰਮਨ ਜਾਰੀ ਕੀਤੇ ਅਤੇ ਹਰੇਕ ਬਾਊਂਸ ਹੋਏ ਚੈੱਕ ਲਈ 15000-15000 ਰੁਪਏ ਦਾ ਜੁਰਮਾਨਾ ਲਗਾਇਆ, ਤਾਂ ਡਾਇਰੈਕਟਰ ਨੇ ਸੰਮਨ ਨਹੀਂ ਲਿਆ। ਬਾਅਦ 'ਚ ਜਦੋਂ ਉਸ ਨੂੰ ਸੰਮਨ ਮਿਲਿਆ ਤਾਂ ਉਹ ਸੁਣਵਾਈ ਦੌਰਾਨ ਅਦਾਲਤ 'ਚ ਹਾਜ਼ਰ ਨਹੀਂ ਹੋਇਆ। ਅਜਿਹੇ 'ਚ ਅੱਜ ਜਾਮਨਗਰ ਦੀ ਅਦਾਲਤ ਨੇ ਰਾਜਕੁਮਾਰ ਸੰਤੋਸ਼ੀ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ ਅਤੇ 2 ਕਰੋੜ ਰੁਪਏ ਦਾ ਜੁਰਮਾਨਾ ਲਾਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News