ਫ਼ੁਕਰੇ 3 ਦੀ ਸ਼ੂਟਿੰਗ ਖ਼ਤਮ, ਫ਼ਿਲਮ ਦੇ ਨਿਰਦੇਸ਼ਕ ਮ੍ਰਿਗਦੀਪ ਲਾਂਬਾ ਨੇ ਸਾਂਝਾ ਕੀਤਾ ਧੰਨਵਾਦ ਨੋਟ

06/22/2022 11:47:26 AM

ਨਵੀਂ ਦਿੱਲੀ: ਫ਼ੁਕਰੇ ਆਪਣੀ ਕਮਾਲ ਅਤੇ ਬੇਮਿਸਾਲ ਕਹਾਣੀ ਸੁਣਾਉਣ ਕਾਰਨ ਇਸ ਯੁੱਗ ਦੀ ਸਭ ਤੋਂ ਪ੍ਰਸਿੱਧ ਫ਼ਰੈਂਚਾਇਜ਼ੀ ’ਚੋਂ ਇਕ ਹੈ। ਇਸ ਫ਼ਿਲਮ ਦੇ ਪਹਿਲੇ ਅਤੇ ਦੂਜੇ ਭਾਗ ਨੇ ਲੋਕਾਂ ਦੇ ਦਿਲਾਂ ’ਤੇ ਰਾਜ ਕੀਤਾ ਹੈ। ਉੱਥੇ ਹੀ ਹੁਣ ਨਿਰਦੇਸ਼ਕ ਨੇ ਇਸ ਦੇ ਤੀਸਰੇ ਭਾਗ ਦੀ ਸ਼ੂਟਿੰਗ ਵੀ ਪੂਰੀ ਕਰ ਲਈ ਹੈ।

ਇਹ  ਵੀ ਪੜ੍ਹੋ : ਕਿਆਰਾ ਅਡਵਾਨੀ ਨੇ ‘ਜੁੱਗ ਜੁੱਗ ਜੀਓ’ ਦੇ ਲੇਟੈਸਟ ਟਰੈਕ ‘ਨੈਣ ਤੇ ਹੀਰੇ’ ਨੂੰ ਦਿੱਤੀ ਆਪਣੀ ਆਵਾਜ਼

PunjabKesari

ਹਾਲ ਹੀ ’ਚ ਫ਼ੁਕਰੇ 3 ਦੇ ਨਿਰਦੇਸ਼ਕ ਮ੍ਰਿਗਦੀਪ ਲਾਂਬਾ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਆਪਣੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ ਜੋ ਉਨ੍ਹਾਂ ਦੇ ਜਸ਼ਨ ਨੂੰ ਦਰਸਾਉਂਦੀ ਹੈ। ਇਸ ਪੋਸਟ ਨਾਲ ਫ਼ਿਲਮ ਦੇ ਨਿਕਦੇਸ਼ਕ ਮ੍ਰਿਗਦੀਪ ਲਾਂਬਾ ਨੇ ਕੈਪਸ਼ਨ ’ਚ ਲਿਖਿਆ ਕਿ ‘ਇਹ ਇਕ WRAP ਫ਼ੁਕਰੇ 3 ਹੈ, ਧੰਨਵਾਦ ਟੀਮ ਫ਼ੁਕਰੇ 3, ਤੁਸੀਂ ਸਾਰੇ ਸ਼ਾਨਦਾਰ ਹੋ, ਤੁਹਾਡੇ ’ਚੋਂ ਹਰ ਕੋਈ ਫ਼ੁਕ ਫ਼ੁਕ ਫ਼ੁਕ ਫ਼ੁਕ  ਇਸ ਸ਼ੂਟ ਦੇ ਪਾਗਲਪਨ ਨੂੰ ਮਿਸ ਕਰਾਂਗਾ, ਓਕੇ ਬਾਏ।’

 
 
 
 
 
 
 
 
 
 
 
 
 
 
 

A post shared by Mrig Lamba (@mriglamba)

ਇਸ ਦੀ ਘੋਸ਼ਣਾ ਕਰਦੇ ਹੋਏ ਪ੍ਰੋਡਕਸ਼ਨ ਹਾਊਸ, ਐਕਸਲ ਐਂਟਰਟੇਨਮੈਂਟ ਨੇ ਆਪਣੇ ਸੋਸ਼ਲ ਮੀਡੀਆ ’ਤੇ ਇਕ ਨੋਟ ਲਿਖਿਆ ਹੈ ਜਿਸ ’ਚ ਕਿਹਾ ਗਿਆ ਹੈ ਕਿ ਇਹ  ਫ਼ੁਕਰੇ 3 ਨੂੰ ਸਮੇਟਣ ਦਾ ਸਮਾਂ ਹੈ। ਟੋਸਟ ਲਈ ਕੈਂਪਾ ਦੀਆਂ ਬੋਤਲਾਂ ਨੂੰ ਉਠਾਉਣਾ।’

ਇਹ  ਵੀ ਪੜ੍ਹੋ : ਰਿਤਿਕ ਰੋਸ਼ਨ ਦੀ 67 ਸਾਲਾਂ ਮਾਂ ਪਿੰਕੀ ਪਾਣੀ ’ਚ ਯੋਗ ਕਰਦੀ ਆਈ ਨਜ਼ਰ, ਦੇਖੋ ਵੀਡੀਓ

ਫ਼ੁਕਰੇ 3 ’ਚ ਪੁਲਕਿਤ ਸਮਰਾਟ, ਵਰੁਣ ਸ਼ਰਮਾ, ਰਿਚਾ ਚੱਢਾ, ਮਨਜੋਤ ਸਿੰਘ ਅਤੇ ਪੰਕਜ ਤ੍ਰਿਪਾਠੀ ਹਨ। ਫ਼ਿਲਮ ਦਾ ਨਿਰਦੇਸ਼ਨ ਮ੍ਰਿਗਦੀਪ ਸਿੰਘ ਲਾਂਬਾ ਵੱਲੋਂ ਕੀਤਾ ਗਿਆ ਹੈ ਅਤੇ ਐਕਸਲ ਐਂਟਰਟੇਨਮੈਂਟ ਦੇ ਅਧੀਨ ਰਿਤੇਸ਼ ਸਿਧਵਾਨੀ ਅਤੇ ਫ਼ਰਹਾਨ ਅਖ਼ਤਰ ਵੱਲੋਂ ਨਿਰਮਿਤ ਹੈ।


Anuradha

Content Editor

Related News