ਮਸ਼ਹੂਰ ਡਾਇਰੈਕਟਰ ਦਾ ਹੋਇਆ ਦਿਹਾਂਤ, ਲੰਬੇ ਸਮੇਂ ਤੋਂ ਸਨ ਬੀਮਾਰ
Friday, Dec 13, 2024 - 11:34 AM (IST)
ਮੁੰਬਈ- ਫਿਲਮ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਪੀ ਬਾਲਚੰਦਰ ਕੁਮਾਰ ਦਾ ਦਿਹਾਂਤ ਹੋ ਗਿਆ ਹੈ। ਹੁਣ ਇੰਡਸਟਰੀ ਤੋਂ ਮਲਿਆਲਮ ਨਿਰਦੇਸ਼ਕ ਦੇ ਦਿਹਾਂਤ ਦੀ ਦੁਖਦ ਖਬਰ ਸਾਹਮਣੇ ਆਈ ਹੈ। ਉਹ ਪਿਛਲੇ ਕੁਝ ਸਮੇਂ ਤੋਂ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ ਅਤੇ ਹੁਣ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਡਾਇਰੈਕਟਰ ਪੀ ਬਾਲਚੰਦਰ ਕੁਮਾਰ ਨੇ ਅੱਜ ਸਵੇਰੇ 5:40 ਵਜੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਨਿਰਦੇਸ਼ਕ ਦਾ ਕੇਰਲ ਦੇ ਚੇਂਗਨੂਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ।
ਇਹ ਵੀ ਪੜ੍ਹੋ- ਮਾਂ ਚਰਨ ਕੌਰ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਪਾਈ ਭਾਵੁਕ ਪੋਸਟ, ਕਿਹਾ ਪੁੱਤ ਆਜਾ.....
ਦੱਸਿਆ ਜਾ ਰਿਹਾ ਹੈ ਕਿ ਡਾਇਰੈਕਟਰ ਪੀ ਬਾਲਚੰਦਰ ਕੁਮਾਰ ਕਿਡਨੀ ਅਤੇ ਦਿਲ ਨਾਲ ਜੁੜੀਆਂ ਬੀਮਾਰੀਆਂ ਦਾ ਇਲਾਜ ਕਰਵਾ ਰਹੇ ਸਨ। ਨਿਰਦੇਸ਼ਕ ਦੀ ਪਤਨੀ ਸ਼ੀਬਾ ਨੇ ਵੀ ਪਿਛਲੇ ਮਹੀਨੇ ਇਲਾਜ ਦੇ ਖਰਚੇ ਲਈ ਵਿੱਤੀ ਮਦਦ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਲੰਬੇ ਸਮੇਂ ਤੋਂ ਕਿਡਨੀ ਅਤੇ ਦਿਲ ਨਾਲ ਜੁੜੀਆਂ ਬੀਮਾਰੀਆਂ ਤੋਂ ਪੀੜਤ ਨਿਰਦੇਸ਼ਕ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਤੁਹਾਨੂੰ ਦੱਸ ਦੇਈਏ, ਪੀ ਬਾਲਚੰਦਰ ਕੁਮਾਰ 2017 ਵਿੱਚ ਕੇਰਲ ਵਿੱਚ ਇੱਕ ਅਦਾਕਾਰਾ ਉੱਤੇ ਹੋਏ ਹਮਲੇ ਅਤੇ ਅਗਵਾ ਮਾਮਲੇ ਵਿੱਚ ਮੁੱਖ ਗਵਾਹ ਸੀ।
ਇਹ ਵੀ ਪੜ੍ਹੋ- ਗਾਇਕ ਕਰਨ ਔਜਲਾ ਨੂੰ ਵੱਡਾ ਝਟਕਾ, ਲੱਗਾ 1.16 ਕਰੋੜ ਦਾ ਜੁਰਮਾਨਾ
ਦਰਅਸਲ, ਨਿਰਦੇਸ਼ਕ 2017 ਦੇ ਅਗਵਾ ਅਤੇ ਕੁੱਟਮਾਰ ਮਾਮਲੇ ਦੇ ਮੁੱਖ ਦੋਸ਼ੀ ਅਦਾਕਾਰ ਦਿਲੀਪ ਦਾ ਦੋਸਤ ਸੀ। ਬਾਅਦ 'ਚ ਨਿਰਦੇਸ਼ਕ ਨੇ ਦਿਲੀਪ ਦੇ ਖਿਲਾਫ ਗਵਾਹੀ ਦਿੱਤੀ ਅਤੇ ਇਸ ਮਾਮਲੇ 'ਚ ਕਈ ਵੱਡੇ ਖੁਲਾਸੇ ਵੀ ਕੀਤੇ। ਉਸ ਨੇ ਦੋਸ਼ ਲਾਇਆ ਸੀ ਕਿ ਅਦਾਕਾਰ ਕੋਲ ਹਮਲੇ ਦੇ ਵਿਜ਼ੂਅਲ ਸਨ ਅਤੇ ਉਸ ਨੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਨਿਰਦੇਸ਼ਕ ਨੇ ਆਪਣੀ ਗਵਾਹੀ 'ਚ ਦੱਸਿਆ ਸੀ ਕਿ ਮੁੱਖ ਦੋਸ਼ੀ ਪਲਸਰ ਸੰਨੀ ਨੂੰ ਦਿਲੀਪ ਦੇ ਘਰ ਦੇਖਿਆ ਗਿਆ ਸੀ। ਦੱਸ ਦੇਈਏ ਕਿ ਇਹ ਮਾਮਲਾ ਇੱਕ ਅਦਾਕਾਰਾ ਦੇ ਅਗਵਾ ਦਾ ਸੀ ਜਿਸ ਨੂੰ ਕਥਿਤ ਤੌਰ 'ਤੇ ਦਿਲੀਪ ਦੇ ਇਸ਼ਾਰੇ 'ਤੇ ਅਗਵਾ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।