ਮਸ਼ਹੂਰ ਗਾਇਕਾ ਦੇ ਪਤੀ ਦਾ ਹੋਇਆ ਦਿਹਾਂਤ, ਸਾਂਝੀ ਕੀਤੀ ਭਾਵੁਕ ਪੋਸਟ

Tuesday, Mar 04, 2025 - 02:58 PM (IST)

ਮਸ਼ਹੂਰ ਗਾਇਕਾ ਦੇ ਪਤੀ ਦਾ ਹੋਇਆ ਦਿਹਾਂਤ, ਸਾਂਝੀ ਕੀਤੀ ਭਾਵੁਕ ਪੋਸਟ

ਮੁੰਬਈ- ਦੁਨੀਆ ਭਰ 'ਚ ਆਪਣੀ ਆਵਾਜ਼ ਨਾਲ ਜਾਦੂ ਚਲਾਉਣ ਵਾਲੀ ਗਾਇਕਾ Dolly Parton ਦੇ ਘਰ ਸੋਗ ਦਾ ਮਾਹੌਲ ਹੈ। ਉਸ ਦੇ ਪਤੀ 82 ਸਾਲਾਂ ਦੇ ਕਾਰਲ ਥਾਮਸ ਡੀਨ ਦਾ ਦਿਹਾਂਤ ਹੋ ਗਿਆ ਹੈ। ਡੀਨ ਦਾ ਸੋਮਵਾਰ ਨੂੰ ਟੈਨੇਸੀ ਦੇ ਨੈਸ਼ਵਿਲ 'ਚ ਦਿਹਾਂਤ ਹੋ ਗਿਆ। ਥਾਮਸ ਪੇਸ਼ੇ ਤੋਂ ਇੱਕ ਵਪਾਰੀ ਸੀ ਜੋ ਨੈਸ਼ਵਿਲ 'ਚ ਇੱਕ ਡਾਮਰ-ਪੇਵਿੰਗ ਕੰਪਨੀ ਦਾ ਮਾਲਕ ਸੀ। ਡੀਨ ਦੇ ਪਰਿਵਾਰ ਵਿੱਚ ਸਿਰਫ਼ ਉਸ ਦੇ ਭੈਣ-ਭਰਾ ਸਨ।Dolly Parton ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਉਸ ਦੇ ਦਿਹਾਂਤ ਦੀ ਖ਼ਬਰ ਸਾਂਝੀ ਕਰਦਿਆਂ ਲਿਖਿਆ: 'ਕਾਰਲ ਤੇ ਮੈਂ ਕਈ ਸਾਲ ਇਕੱਠੇ ਬਿਤਾਏ। ਸ਼ਬਦ ਸਾਡੇ ਪਿਆਰ ਨੂੰ ਬਿਆਨ ਨਹੀਂ ਕਰ ਸਕਦੇ। ਤੁਹਾਡੇ ਸਾਰਿਆਂ ਦਾ ਧੰਨਵਾਦ ਤੇ ਸੰਵੇਦਨਾ। '9-5' ਵਰਗੇ ਗੀਤਾਂ ਨੂੰ ਆਪਣੀ ਆਵਾਜ਼ ਦੇਣ ਵਾਲੀ ਗਾਇਕ ਨੈਸ਼ਵਿਲ ਪਹੁੰਚਣ ਤੋਂ ਪਹਿਲਾਂ ਇੱਕ ਦਿਨ ਲਾਂਡ੍ਰੋਮੈਟ ਦੇ ਬਾਹਰ ਮਿਲੀ ਸੀ। ਪਾਰਟਨ ਨੇ ਆਪਣੀ ਪਹਿਲੀ ਮੁਲਾਕਾਤ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਹ ਹੈਰਾਨ ਸੀ ਕਿਉਂਕਿ ਉਹ ਉਸ ਨਾਲ ਗੱਲ ਕਰਦੇ ਸਮੇਂ ਉਸ ਦੇ ਚਿਹਰੇ ਵੱਲ ਦੇਖਦਾ ਰਿਹਾ ਸੀ। ਉਸ ਸਮੇਂ ਉਹ ਜਾਣਨਾ ਚਾਹੁੰਦਾ ਸੀ ਕਿ ਮੈਂ ਕੀ ਹਾਂ ਤੇ ਕੀ ਕਰਨਾ ਚਾਹੁੰਦੀ ਹਾਂ।

ਇਹ ਵੀ ਪੜ੍ਹੋ-ਵਿਆਹ 'ਚ ਲਾੜੇ ਦੇ ਦੋਸਤਾਂ ਨੇ ਘੋੜੀ ਨਾਲ ਕੀਤੀ ਗਲਤ ਹਰਕਤ, ਤਮਾਸ਼ਾ ਦੇਖਦੇ ਰਹੇ ਬਰਾਤੀ

ਮੁਲਾਕਾਤ ਦੇ ਦੋ ਸਾਲ ਮਗਰੋਂ ਕਰਵਾਇਆ ਸੀ ਵਿਆਹ
ਗਾਇਕਾ ਬਾਰੇ ਸਾਹਮਣੇ ਆਈ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਦੋਵਾਂ ਨੇ ਮੁਲਾਕਾਤ ਦੇ ਦੋ ਸਾਲ ਬਾਅਦ ਵਿਆਹ ਕਰਨ ਦਾ ਫੈਸਲਾ ਕੀਤਾ ਸੀ। 30 ਮਈ 1966 ਨੂੰ ਜੋੜੇ ਨੇ ਰਿੰਗਗੋਲਡ, ਜਾਰਜੀਆ 'ਚ ਨਜ਼ਦੀਕੀ ਦੋਸਤਾਂ ਵਿਚਕਾਰ ਇੱਕ ਨਿੱਜੀ ਸਮਾਰੋਹ 'ਚ ਵਿਆਹ ਕੀਤਾ। ਆਪਣੇ ਵਿਆਹ ਦੌਰਾਨ ਡੀਨ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਰਿਹਾ ਤੇ ਇਸ ਦੀ ਬਜਾਏ ਨੈਸ਼ਵਿਲ 'ਚ ਆਪਣੇ ਡਾਮਰ-ਪੇਵਿੰਗ ਕਾਰੋਬਾਰ 'ਤੇ ਧਿਆਨ ਕੇਂਦਰਿਤ ਕਰਨ ਦਾ ਫੈਸਲਾ ਕੀਤਾ।

ਗੀਤਾਂ 'ਚ ਹੁੰਦਾ ਸੀ ਪਤੀ ਦਾ ਜ਼ਿਕਰ
ਉਸ ਨੇ ਭਾਵੇਂ ਵੱਡੇ ਪੱਧਰ 'ਤੇ ਸੁਰਖੀਆਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕੀਤੀ ਪਰ ਡੀਨ ਦਾ ਪਾਰਟਨ ਦੇ ਕੰਮ 'ਤੇ ਕਾਫ਼ੀ ਪ੍ਰਭਾਵ ਸੀ। ਗਾਇਕਾ ਦਾ ਜਦੋਂ "ਜੋਲੀਨ" ਨਾਂ ਦਾ ਗਾਣਾ ਰਿਲੀਜ਼ ਹੋਇਆ ਸੀ ਤਾਂ ਉਸ ਸਮੇਂ ਉਹ ਗਾਣਾ ਡੀਨ ਤੋਂ ਪ੍ਰੇਰਿਤ ਸੀ। ਉਸ ਨੇ 2008 'ਚ ਇੱਕ ਇੰਟਰਵਿਊ 'ਚ ਅਮਰੀਕੀ ਮੀਡੀਆ ਨੂੰ ਦੱਸਿਆ ਸੀ ਕਿ ਇਹ ਗਾਣਾ ਇੱਕ ਬੈਂਕ ਟੈਲਰ ਬਾਰੇ ਸੀ ਜਿਸ ਨੂੰ ਡੀਨ ਨਾਲ ਕਰੱਸ਼ ਹੋ ਗਿਆ ਸੀ। ਗੱਲਬਾਤ ਦੌਰਾਨ ਉਸ ਨੇ ਮੈਨੂੰ ਦੱਸਿਆ ਕਿ ਕੁੜੀ ਨੂੰ ਮੇਰੇ ਪਤੀ ਨਾਲ ਕਰੱਸ਼ ਹੋ ਗਿਆ ਸੀ। ਡੌਲੀ ਕਹਿੰਦੀ ਹੈ ਕਿ "ਉਹ ਸਿਰਫ਼ ਬੈਂਕ ਜਾਣਾ ਬਹੁਤ ਪਸੰਦ ਕਰਦੀ ਸੀ ਕਿਉਂਕਿ ਉਹ ਉਸ 'ਤੇ ਬਹੁਤ ਧਿਆਨ ਦਿੰਦੀ ਸੀ।'

ਇਹ ਵੀ ਪੜ੍ਹੋ- ਮਸ਼ਹੂਰ ਅਦਾਕਾਰ ਸ਼ੂਟਿੰਗ ਦੌਰਾਨ ਹੋਇਆ ਜ਼ਖਮੀ

ਲੋਕਾਂ ਨੂੰ ਨਹੀਂ ਹੁੰਦਾ ਸੀ ਵਿਆਹ 'ਤੇ ਵਿਸ਼ਵਾਸ
ਪਾਰਟਨ ਤੇ ਡੀਨ ਦਾ ਰਿਸ਼ਤਾ ਇੰਨਾ ਪ੍ਰਾਈਵੇਟ ਸੀ ਕਿ ਲੋਕਾਂ ਨੂੰ ਕਈ ਵਾਰ ਵਿਸ਼ਵਾਸ ਨਹੀਂ ਹੁੰਦਾ ਸੀ ਗਾਇਕਾ ਦਾ ਪਤੀ ਵੀ ਹੈ। ਉਸ ਨੇ 1984 'ਚ ਇਕ ਇੰਟਰਵਿਊ 'ਚ ਦੱਸਿਆ ਸੀ ਕਿ "ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਕੋਈ ਕਾਰਲ ਡੀਨ ਨਹੀਂ ਹੈ, ਕਿ ਉਹ ਅਜਿਹਾ ਵਿਅਕਤੀ ਹੈ ਜਿਸ ਨੂੰ ਮੈਂ ਦੂਜੇ ਲੋਕਾਂ ਨੂੰ ਮੇਰੇ ਤੋਂ ਦੂਰ ਰੱਖਣ ਲਈ ਬਣਾਇਆ ਹੈ।' ਜ਼ਿਕਰਯੋਗ ਹੈ ਕਿ ਪਾਰਟਨ ਤੇ ਡੀਨ ਦਾ ਕੋਈ ਬੱਚਾ ਨਹੀਂ ਸੀ। ਪਾਰਟਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਸ ਦੇ ਪਰਿਵਾਰ ਵਿੱਚ ਸਿਰਫ਼ ਭੈਣ-ਭਰਾ ਸੈਂਡਰਾ ਤੇ ਡੌਨੀ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Priyanka

Content Editor

Related News