‘ਰਾਮਾਇਣ’ ਦੀ ਸੀਤਾ ਨੇ ਘਰ ਬੈਠ ਕੇ ਇੰਝ ਕੋਰੋਨਾ ਨੂੰ ਦਿੱਤੀ ਸੀ ਮਾਤ

4/20/2021 5:48:37 PM

ਮੁੰਬਈ (ਬਿਊਰੋ)– ‘ਰਾਮਾਇਣ’ ਦੀ ਸੀਤਾ ਯਾਨੀ ਦੀਪਿਕਾ ਚਿਖਲੀਆ ਕੋਰੋਨਾ ਵਾਇਰਸ ਨਾਲ ਲੜਨ ਤੋਂ ਬਾਅਦ ਤੰਦਰੁਸਤ ਹੋ ਗਈ ਹੈ। ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਉਸ ਨੇ ਆਪਣਾ ਪੂਰਾ ਧਿਆਨ ਰੱਖਿਆ। ਹੁਣ ਦੀਪਿਕਾ ਨੇ ਸੋਸ਼ਲ ਮੀਡੀਆ ’ਤੇ ਕੋਰੋਨਾ ਤੋਂ ਬਚਣ ਲਈ ਕੁਝ ਘਰੇਲੂ ਟੋਟਕੇ ਸਾਂਝੇ ਕੀਤੇ ਹਨ। ਇਸ ਦੇ ਨਾਲ ਹੀ ਉਸ ਨੇ ਲੋਕਾਂ ਨੂੰ ਮਾਸਕ ਪਹਿਨਣ ਤੇ ਆਪਣੀ ਦੇਖਭਾਲ ਕਰਨ ਲਈ ਵੀ ਕਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਐਸ਼ਵਰਿਆ-ਅਭਿਸ਼ੇਕ ਦੇ ਵਿਆਹ ਨੂੰ ਹੋਏ 14 ਸਾਲ ਪੂਰੇ, ਲੋਕਾਂ ਨੇ ਦਰੱਖ਼ਤਾਂ ’ਤੇ ਚੜ੍ਹ ਵੇਖਿਆ ਸੀ ਵਿਆਹ

ਦੀਪਿਕਾ ਨੇ ਇਸ ਪੋਸਟ ਨੂੰ ਟਵਿਟਰ ਤੇ ਇੰਸਟਾਗ੍ਰਾਮ ’ਤੇ ਸਾਂਝੀ ਕੀਤਾ ਹੈ। ਗੈਰ-ਗੁਜਰਾਤੀ ਲੋਕਾਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਦਿਆਂ ਉਸ ਨੇ ਲਿਖਿਆ, ‘ਮਸਰ ਦੀ ਦਾਲ, ਹਲਦੀ ਦਾ ਪਾਣੀ, ਨਿੰਬੂ ਪਾਣੀ, ਕਪੂਰ ਖੁਸ਼ਬੂ ਲਈ, ਸਾਕਾਰਾਤਮਕ ਸੋਚ ਲਈ ਪ੍ਰਾਣਾਯਮ। ਇਸ ਤਰ੍ਹਾਂ ਮੈਂ ਆਪਣਾ ਇਕਾਂਤਵਾਸ ਬਤੀਤ ਕੀਤਾ। ਸਾਰੇ ਧਿਆਨ ਰੱਖੋ ਤੇ ਮਾਸਕ ਪਹਿਨੋ।’ ਆਪਣੇ ਟਵੀਟ ’ਚ ਉਸ ਨੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਤੇ ਗੁਜਰਾਤ ਦੇ ਮੁੱਖ ਮੰਤਰੀ ਨੂੰ ਟੈਗ ਕੀਤਾ ਹੈ।

ਮਜ਼ੇਦਾਰ ਗੱਲ ਇਹ ਹੈ ਕਿ ਪ੍ਰਸ਼ੰਸਕਾਂ ਨੇ ਦੀਪਿਕਾ ਦੇ ਇਨ੍ਹਾਂ ਸਿਹਤ ਸੁਝਾਵਾਂ ਨਾਲ ਜੁੜੀਆਂ ਪੋਸਟਾਂ ’ਤੇ ਲੋਕਾਂ ਨੇ ਕੁਮੈਂਟਸ ਤਾਂ ਜ਼ਰੂਰ ਕੀਤੇ ਹਨ ਪਰ ਸਾਰਿਆਂ ਨੇ ਉਸ ਨੂੰ ਮਾਂ ਤੇ ਸੀਤਾ ਮਾਤਾ ਦੇ ਨਾਮ ਤੋਂ ਸੰਬੋਧਿਤ ਕੀਤਾ ਹੈ। ਇਕ ਯੂਜ਼ਰ ਨੇ ਲਿਖਿਆ, ‘ਇਸ ਨੂੰ ਸਾਡੇ ਨਾਲ ਸਾਂਝਾ ਕਰਨ ਲਈ ਮਾਂ ਤੁਹਾਡਾ ਧੰਨਵਾਦ।’ ਇਕ ਹੋਰ ਯੂਜ਼ਰ ਨੇ ਦੀਪਿਕਾ ਨੂੰ ਆਪਣੀ ਤਾਕਤ ਦੱਸਦਿਆਂ ਲਿਖਿਆ, ‘ਮੈਂ ਵੀ ਇਹ ਸਭ ਕੀਤਾ ਸੀ, ਜਦੋਂ ਮੇਰਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਸੀ ਪਰ ਤੁਸੀਂ ਉਸ ਸਮੇਂ ਮੇਰੀ ਸਭ ਤੋਂ ਵੱਡੀ ਤਾਕਤ ਸੀ। ਮੈਨੂੰ ਪਤਾ ਸੀ ਕਿ ਮੇਰੀ ਰਾਣੀ, ਮੇਰੀ ਦੇਵੀ, ਮੇਰੀ ਸੀਤਾ ਮਾਂ ਮੇਰੇ ਨਾਲ ਹੈ ਤਾਂ ਮੈਨੂੰ ਕੁਝ ਨਹੀਂ ਹੋ ਸਕਦਾ। ਹਮੇਸ਼ਾ ਮੇਰੀ ਤਾਕਤ ਬਣਨ ਲਈ ਤੇ ਉਸ ਮੁਸ਼ਕਿਲ ਸਮੇਂ ’ਚ ਮੇਰਾ ਸਮਰਥਨ ਕਰਨ ਲਈ ਧੰਨਵਾਦ।’ ਇਸ ਤਰ੍ਹਾਂ ਬਹੁਤ ਸਾਰੇ ਲੋਕਾਂ ਨੇ ਦੀਪਿਕਾ ਦੀ ਪੋਸਟ ’ਤੇ ਕੁਮੈਂਟਸ ਕੀਤੇ ਹਨ।

ਦੱਸਣਯੋਗ ਹੈ ਕਿ ਦੀਪਿਕਾ ਚਿਖਲੀਆ ਸਟਾਰਰ ਸੀਰੀਅਲ ‘ਰਾਮਾਇਣ’ ਇਕ ਵਾਰ ਫਿਰ ਤੋਂ ਟੈਲੀਕਾਸਟ ਕੀਤਾ ਜਾ ਰਿਹਾ ਹੈ। ਦੀਪਿਕਾ ਸਮੇਤ ‘ਰਾਮਾਇਣ’ ਦੇ ਸਾਰੇ ਸਿਤਾਰਿਆਂ ਨੇ ਇਸ ਫੈਸਲੇ ’ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਦੀਪਿਕਾ ਨੇ ਕਿਹਾ ਸੀ, ‘ਰਾਮਾਇਣ ਪਿਛਲੇ ਸਾਲ ਤਾਲਾਬੰਦੀ ’ਚ ਪ੍ਰਸਾਰਿਤ ਕੀਤਾ ਗਿਆ ਸੀ ਤੇ ਲੱਗਦਾ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਹੈ। ਇਹ ਸ਼ੋਅ ਨਾ ਸਿਰਫ ਮੇਰੀ, ਸਗੋਂ ਹਜ਼ਾਰਾਂ ਪਰਿਵਾਰਾਂ ਦੀ ਜ਼ਿੰਦਗੀ ਦਾ ਹਿੱਸਾ ਰਿਹਾ ਹੈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor Rahul Singh