‘ਰਾਮਾਇਣ’ ’ਚ ਸੀਤਾ ਦੀ ਭੂਮਿਕਾ ਨਿਭਾਉਣ ਵਾਲੀ ਦੀਪਿਕਾ ਚਿਖਲੀਆ ਨੇ ਧੀ ਨਾਲ ਸਾਂਝੀ ਕੀਤੀ ਖ਼ੂਬਸੂਰਤ ਤਸਵੀਰ

Saturday, Jan 15, 2022 - 12:12 PM (IST)

‘ਰਾਮਾਇਣ’ ’ਚ ਸੀਤਾ ਦੀ ਭੂਮਿਕਾ ਨਿਭਾਉਣ ਵਾਲੀ ਦੀਪਿਕਾ ਚਿਖਲੀਆ ਨੇ ਧੀ ਨਾਲ ਸਾਂਝੀ ਕੀਤੀ ਖ਼ੂਬਸੂਰਤ ਤਸਵੀਰ

ਮੁੰਬਈ (ਬਿਊਰੋ)– ਮਸ਼ਹੂਰ ਟੀ. ਵੀ. ਸੀਰੀਅਲ ‘ਰਾਮਾਇਣ’ ਨੂੰ ਅੱਜ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ। ਰਾਮਾਨੰਦ ਸਾਗਰ ਦੇ ਇਸ ਸ਼ੋਅ ’ਚ ਮਾਤਾ ਸੀਤਾ ਦੀ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਦੀਪਿਕਾ ਚਿਖਲੀਆ ਨੂੰ ਅੱਜ ਵੀ ਓਨਾ ਹੀ ਪਿਆਰ ਦਿੱਤਾ ਜਾਂਦਾ ਹੈ, ਜਿੰਨਾ ਸ਼ੋਅ ਦੀ ਸ਼ੁਰੂਆਤ ’ਚ ਦਿੱਤਾ ਜਾਂਦਾ ਸੀ।

ਸੀਤਾ ਦਾ ਰੋਲ ਨਿਭਾਉਣ ਤੋਂ ਬਾਅਦ ਦੀਪਿਕਾ ਨੂੰ ਘਰ-ਘਰ ’ਚ ਇਕ ਖ਼ਾਸ ਪਛਾਣ ਮਿਲੀ। ਦੀਪਿਕਾ ਅੱਜ ਵੀ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਹੈ। ਦੀਪਿਕਾ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਆਏ ਦਿਨ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਉਥੇ ਹੀ ਪ੍ਰਸ਼ੰਸਕ ਵੀ ਉਨ੍ਹਾਂ ਦੇ ਹਰ ਅਪਡੇਟ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਪਹਿਲੇ ਵਿਆਹ ਦੇ ਵਿਵਾਦ ਵਿਚਾਲੇ ਗਾਇਕ ਸਾਜ ਨੇ ਸਾਂਝੀ ਕੀਤੀ ਪੋਸਟ, ਲਿਖਿਆ- ‘ਮੁਸੀਬਤ ਤਾਂ...’

ਇਸੀ ਦੌਰਾਨ ਦੀਪਿਕਾ ਨੇ ਧੀ ਨਾਲ ਆਪਣੀ ਇਕ ਖ਼ਾਸ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਦੇਖ ਕੇ ਤੁਸੀਂ ਵੀ ਖ਼ੁਸ਼ ਹੋ ਜਾਵੋਗੇ। ਦੀਪਿਕਾ ਚਿਖਲੀਆ ਨੇ ਹਾਲ ਹੀ ’ਚ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਧੀ ਨਾਲ ਇਕ ਖ਼ਾਸ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਮਾਂ-ਧੀ ਦੀ ਇਹ ਜੋੜੀ ਸ਼ਾਨਦਾਰ ਲੱਗ ਰਹੀ ਹੈ। ਤਸਵੀਰ ’ਚ ਤੁਸੀਂ ਦੇਖ ਸਕਦੇ ਹੋ ਕਿ ਦੀਪਿਕਾ ਤੇ ਉਨ੍ਹਾਂ ਦੀ ਧੀ ਜੂਹੀ ਟੋਪੀਵਾਲਾ ਦੋਵੇਂ ਸਫੈਦ ਰੰਗ ਦੀ ਸ਼ਰਟ ’ਚ ਨਜ਼ਰ ਆ ਰਹੀਆਂ ਹਨ।

ਦੋਵਾਂ ਦੇ ਖੁੱਲ੍ਹੇ ਵਾਲ ਉਨ੍ਹਾਂ ਦੀ ਲੁੱਕ ਨੂੰ ਹੋਰ ਵੀ ਖ਼ੂਬਸੂਰਤ ਬਣਾ ਰਹੇ ਹਨ। ਇਸ ਦੌਰਾਨ ਦੀਪਿਕਾ ਤੇ ਉਨ੍ਹਾਂ ਦੀ ਧੀ ਕੈਮਰੇ ਵੱਲ ਦੇਖ ਕੇ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News