‘ਦਿ ਐਂਪਾਇਰ’ ਲਈ ਡੀਨੋ ਮੋਰੀਆ ਨੂੰ ਮਿਲਿਆ ਸਰਵੋਤਮ ਅਦਾਕਾਰ ਦਾ ਪੁਰਸਕਾਰ
Tuesday, Mar 08, 2022 - 10:53 AM (IST)
ਮੁੰਬਈ (ਬਿਊਰੋ)– ਡੀਨੋ ਮੋਰੀਆ ਨੂੰ ‘ਦਿ ਐਂਪਾਇਰ’ ’ਚ ਪ੍ਰਦਰਸ਼ਨ ਲਈ ਸਭ ਤੋਂ ਪ੍ਰਸਿੱਧ ਤੇ ਵੱਕਾਰੀ ਪੁਰਸਕਾਰ ਸਮਾਰੋਹ ਇੰਡੀਅਨ ਟੈਲੀਵਿਜ਼ਨ ਅਕੈਡਮੀ ਐਵਾਰਡਜ਼ 2022 ’ਚ ‘ਸਰਵੋਤਮ ਅਦਾਕਾਰ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ : ਪਹਿਲੀ ਵਾਰ ਗੈਰੀ ਸੰਧੂ ਨੇ ਆਪਣੇ ਪੁੱਤਰ ਅਵਤਾਰ ਸੰਧੂ ਦੀ ਵੀਡੀਓ ਕੀਤੀ ਸਾਂਝੀ
‘ਦਿ ਐਂਪਾਇਰ’ ਇਕ ਭਾਰਤੀ ਇਤਿਹਾਸਕ ਗਲਪ ਪੀਰੀਅਡ ਡਰਾਮਾ ਸਟ੍ਰੀਮਿੰਗ ਟੈਲੀਵਿਜ਼ਨ ਲੜੀ ਹੈ, ਜੋ ਨਿਖਿਲ ਅਡਵਾਨੀ ਦੁਆਰਾ ਨਿਰਮਿਤ ਹੈ। ਮਿਤਾਕਸ਼ਰਾ ਕੁਮਾਰ ਦੁਆਰਾ ਨਿਰਦੇਸ਼ਿਤ ਪਿਛਲੇ ਸਾਲ ਓ. ਟੀ. ਟੀ. ਪਲੇਟਫਾਰਮ ’ਤੇ ਰਿਲੀਜ਼ ਕੀਤਾ ਗਿਆ ਸੀ।
ਡੀਨੋ ਮੋਰੀਆ ਨੇ ਇਸ ਸੀਰੀਜ਼ ’ਚ ਵਿਰੋਧੀ ਮੁਹੰਮਦ ਸ਼ੈਬਾਨੀ ਖ਼ਾਨ ਦੀ ਭੂਮਿਕਾ ਨਿਭਾਈ ਸੀ। ਉਸ ਨੂੰ ਉਸ ਦੇ ਨਾਕਾਰਾਤਮਕ ਕਿਰਦਾਰ ਤੇ ਉਸ ਦੇ ਕਿਰਦਾਰ ਦੀ ਬੇਰਹਿਮੀ ਤੇ ਬੁਰਾਈ ਲਈ ਦੇਸ਼ ਭਰ ਤੋਂ ਪ੍ਰਸ਼ੰਸਾ ਮਿਲੀ।
ਡੀਨੋ ਇਕ ਬਹੁਮੁਖੀ ਅਦਾਕਾਰ ਹੈ ਤੇ ਹੋਰ ਭੂਮਿਕਾਵਾਂ ਕਰਨਾ ਪਸੰਦ ਕਰੇਗਾ, ਜੋ ਉਸ ਨੂੰ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਚੁਣੌਤੀ ਦਿੰਦੀਆਂ ਹਨ। ਡੀਨੋ ਨੇ ਬਾਲੀਵੁੱਡ ਤੋਂ ਦੂਰੀ ਬਣਾ ਕੇ ਰੱਖੀ ਸੀ ਪਰ ‘ਦਿ ਐਂਪਾਇਰ’ ਨਾਲ ਉਸ ਨੇ ਇੰਡਸਟਰੀ ’ਚ ਵੱਡੀ ਵਾਪਸੀ ਕੀਤੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।