ਦਿਲਰਾਜ ਗਰੇਵਾਲ ਦਾ ਗੀਤ ‘ਹਸਲ’ ਵਧਾਏਗਾ ਤੁਹਾਡਾ ਵੀ ਹੌਸਲਾ (ਵੀਡੀਓ)

Wednesday, Nov 04, 2020 - 05:25 PM (IST)

ਦਿਲਰਾਜ ਗਰੇਵਾਲ ਦਾ ਗੀਤ ‘ਹਸਲ’ ਵਧਾਏਗਾ ਤੁਹਾਡਾ ਵੀ ਹੌਸਲਾ (ਵੀਡੀਓ)

ਜਲੰਧਰ (ਬਿਊਰੋ)– ਪੰਜਾਬੀ ਗਾਇਕ ਦਿਲਰਾਜ ਗਰੇਵਾਲ ਦਾ ਨਵਾਂ ਗੀਤ ‘ਹਸਲ’ ਅੱਜ ਰਿਲੀਜ਼ ਹੋ ਗਿਆ ਹੈ। ਦਿਲਰਾਜ ਗਰੇਵਾਲ ਦੀ ਐਲਬਮ ਦਾ ਇਹ ਪਹਿਲਾ ਗੀਤ ਹੈ, ਜੋ ਅੱਜ ਸਾਗਾ ਹਿਟਸ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਇਆ ਹੈ।

ਦਿਲਰਾਜ ਦਾ ‘ਹਸਲ’ ਹੌਸਲਾ ਦੇਣ ਵਾਲਾ ਗੀਤ ਹੈ। ਸਿਰਫ ਹੌਸਲਾ ਹੀ ਨਹੀਂ, ਇਹ ਗੀਤ ਵਿਸ਼ਵਾਸ, ਦ੍ਰਿੜਤਾ ਤੇ ਜਿੱਤ ਵੱਲ ਵੀ ਇਸ਼ਾਰਾ ਕਰਦਾ ਹੈ।

ਗੀਤ ਨੂੰ ਗਾਉਣ ਦੇ ਨਾਲ-ਨਾਲ ਇਸ ਨੂੰ ਲਿਖਿਆ ਤੇ ਕੰਪੋਜ਼ ਵੀ ਖੁਦ ਦਿਲਰਾਜ ਗਰੇਵਾਲ ਨੇ ਕੀਤਾ ਹੈ। ਗੀਤ ਨੂੰ ਮਿਊਜ਼ਿਕ ਸਿੰਘ ਵਿਦ ਲਾਜਿਕ ਨੇ ਦਿੱਤਾ ਹੈ। ‘ਹਸਲ’ ਗੀਤ ਦਾ ਕੰਸੈਪਟ, ਸਕ੍ਰੀਨਪਲੇਅ ਤੇ ਡਾਇਰੈਕਸ਼ਨ ਐੱਚ. 7 ਸੰਧੂ ਦੀ ਹੈ।

ਸਾਗਾ ਮਿਊਜ਼ਿਕ ਦੇ ਸੁਮੀਤ ਸਿੰਘ ਵਲੋਂ ਗੀਤ ਨੂੰ ਪ੍ਰੋਡਿਊਸ ਕੀਤਾ ਗਿਆ ਹੈ, ਜਿਨ੍ਹਾਂ ਦੇ ਬੈਨਰ ਹੇਠ ਦਿਲਰਾਜ ਦੀ ਪੂਰੀ ਐਲਬਮ ਰਿਲੀਜ਼ ਹੋਵੇਗੀ। ਦਿਲਰਾਜ ਇਸ ਤੋਂ ਪਹਿਲਾਂ ਵੀ ਕਈ ਖੂਬਸੂਰਤ ਗੀਤ ਗਾ ਚੁੱਕੇ ਹਨ, ਜੋ ਉਸ ਦੇ ਫੈਨਜ਼ ਵਲੋਂ ਖੂਬ ਪਸੰਦ ਕੀਤੇ ਗਏ ਸਨ।


author

Rahul Singh

Content Editor

Related News