ਟਾਪ ਕੁਆਲਿਟੀ ਦੇ ਪੁਰਾਣੇ ਗੀਤਾਂ ਦੀ ਵਾਈਬ ਨਾਲ ਭਰਪੂਰ ਹੈ ਦਿਲਜੀਤ-ਨਿਮਰਤ ਦੀ ਫ਼ਿਲਮ ‘ਜੋੜੀ’

Monday, Apr 24, 2023 - 04:35 PM (IST)

ਟਾਪ ਕੁਆਲਿਟੀ ਦੇ ਪੁਰਾਣੇ ਗੀਤਾਂ ਦੀ ਵਾਈਬ ਨਾਲ ਭਰਪੂਰ ਹੈ ਦਿਲਜੀਤ-ਨਿਮਰਤ ਦੀ ਫ਼ਿਲਮ ‘ਜੋੜੀ’

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਜੋੜੀ’ 5 ਮਈ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ’ਚ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਪਹਿਲੀ ਵਾਰ ਇਕੱਠਿਆਂ ਸਕ੍ਰੀਨ ਸਾਂਝੀ ਕਰਦੇ ਨਜ਼ਰ ਆਉਣ ਵਾਲੇ ਹਨ। ਫ਼ਿਲਮ ਦੇ ਹੁਣ ਤਕ 3 ਗੀਤ ਰਿਲੀਜ਼ ਹੋਏ ਹਨ, ਜੋ ਟਾਪ ਕੁਆਲਿਟੀ ਦੇ ਪੁਰਾਣੇ ਗੀਤਾਂ ਦੀ ਪੂਰੀ-ਪੂਰੀ ਵਾਈਬ ਦੇ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਨਸ਼ੇ ਤੇ ਸ਼ਰਾਬ ਨੇ ਖ਼ਤਮ ਕਰ ਦਿੱਤਾ ਸੀ ਹਨੀ ਸਿੰਘ, ਇਸ ਗੰਭੀਰ ਬੀਮਾਰੀ ਤੋਂ ਉੱਭਰਨ ’ਚ ਲੱਗੇ 7 ਸਾਲ

ਸਭ ਤੋਂ ਪਹਿਲਾਂ ‘ਜਿਗਰਾ ਤੇ ਲੈਜਾ ਗੱਭਰੂਆ’ ਗੀਤ ਰਿਲੀਜ਼ ਹੋਇਆ। ਇਹ ਥੋੜ੍ਹਾ ਮਜ਼ਾਕ ਤੇ ਮਸਤੀ ਭਰਪੂਰ ਗੀਤ ਹੈ, ਜਿਸ ਦੇ ਬੋਲ ਰਾਜ ਰਣਜੋਧ ਨੇ ਲਿਖੇ ਹਨ ਤੇ ਸੰਗੀਤ ਟਰੂ ਸਕੂਲ ਨੇ ਦਿੱਤਾ ਹੈ। ਗੀਤ ਨੂੰ ਹੁਣ ਤਕ ਯੂਟਿਊਬ ’ਤੇ 4.2 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਦੂਜਾ ਗੀਤ ‘ਟਕੁਏ ਚਲਾਉਣ ਨੀ ਮੈਂ ਜਾਣਦਾ’ ਹੈ, ਜੋ ਥੋੜ੍ਹਾ ਗਰਮ ਜਾਂ ਕਹਿ ਲਈਏ ਤੱਤਾਂ ਗੀਤ ਹੈ। ਪਿਆਰ ਦੀ ਖ਼ਾਤਰ ਕੁਝ ਵੀ ਕਰਨ ਲਈ ਤਿਆਰ ਨੌਜਵਾਨ ਦੀਆਂ ਭਾਵਨਾਵਾਂ ਬਿਆਨ ਕਰਦਾ ਹੈ। ਇਸ ਗੀਤ ਨੂੰ ਹੈਪੀ ਰਾਏਕੋਟੀ ਨੇ ਲਿਖਿਆ ਹੈ, ਜਦਕਿ ਸੰਗੀਤ ਟਰੂ ਸਕੂਲ ਨੇ ਹੀ ਦਿੱਤਾ ਹੈ। ਯੂਟਿਊਬ ’ਤੇ ਇਸ ਗੀਤ ਨੂੰ 3.9 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਤੀਜਾ ਗੀਤ ‘ਜੋੜੀ ਤੇਰੀ ਮੇਰੀ’ ਹੈ, ਜੋ ਇਕ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ। ਇਹ ਇਕ ਪਿਆਰ ਭਰਪੂਰ ਰੋਮਾਂਟਿਕ ਅਹਿਸਾਸ ਵਾਲਾ ਗੀਤ ਹੈ। ਗੀਤ ਦੇ ਬੋਲ ਰਾਜ ਰਣਜੋਧ ਨੇ ਲਿਖੇ ਹਨ ਤੇ ਸੰਗੀਤ ਟਰੂ ਸਕੂਲ ਵਲੋਂ ਦਿੱਤਾ ਗਿਆ ਹੈ। ਗੀਤ ਨੂੰ ਹੁਣ ਤਕ 1.8 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਦੱਸ ਦੇਈਏ ਕਿ ਫ਼ਿਲਮ ’ਚ ਹਰਸਿਮਰਨ, ਦ੍ਰਿਸ਼ਟੀ ਗਰੇਵਾਲ, ਹਰਦੀਪ ਗਿੱਲ ਤੇ ਰਵਿੰਦਰ ਮੰਡ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਅੰਬਰਦੀਪ ਸਿੰਘ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ, ਜਿਸ ਨੂੰ ਦਲਜੀਤ ਥਿੰਦ ਤੇ ਕਾਰਜ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।

ਨੋਟ– ਤੁਹਾਨੂੰ ‘ਜੋੜੀ’ ਫ਼ਿਲਮ ਦਾ ਕਿਹੜਾ ਗੀਤ ਸਭ ਤੋਂ ਵੱਧ ਪਸੰਦ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News