ਵਿਦੇਸ਼ ''ਚ ਜਲਵਾ ਦਿਖਾਉਣ ਤੋਂ ਬਾਅਦ ਦੇਸ਼ ''ਚ ਧੱਕ ਪਾਉਣ ਆ ਰਹੇ ਨੇ ਦਿਲਜੀਤ ਦੁਸਾਂਝ

Thursday, Sep 05, 2024 - 09:57 AM (IST)

ਜਲੰਧਰ- ਪੰਜਾਬੀ ਗਾਇਕ ਦਿਲਜੀਤ ਦੁਸਾਂਝ ਇਸ ਸਮੇਂ ਆਪਣੀ ਉੱਚ ਪੱਧਰ ਦੀ ਸਫ਼ਲਤਾ ਦਾ ਆਨੰਦ ਮਾਣ ਰਹੇ ਹਨ। ਗਾਇਕ ਹੁਣ ਪੰਜਾਬੀ ਨਾ ਰਹਿ ਕੇ ਗਲੋਬਲੀ ਸਟਾਰ ਬਣ ਗਏ ਹਨ। ਇਸ ਦੇ ਨਾਲ ਹੀ ਹਾਲ ਹੀ 'ਚ ਗਾਇਕ ਨੇ ਦੇਸ਼ 'ਚ ਰਹਿੰਦੇ ਆਪਣੇ ਪ੍ਰਸ਼ੰਸਕਾਂ ਨੂੰ ਅਜਿਹੀ ਖੁਸ਼ੀ ਦਿੱਤੀ ਹੈ, ਜਿਸ ਦੀ ਹਰ ਕਿਸੇ ਨੂੰ ਉਡੀਕ ਸੀ। ਜੀ ਹਾਂ, ਕਾਫੀ ਉਡੀਕਾਂ ਤੋਂ ਬਾਅਦ ਆਖਰਕਾਰ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਨੇ ਆਪਣੇ ਭਾਰਤ ਦੌਰੇ ਦਾ ਐਲਾਨ ਕਰ ਦਿੱਤਾ ਹੈ, ਇਸ ਦੇ ਨਾਲ ਹੀ ਗਾਇਕ ਨੇ ਤਰੀਕਾਂ ਅਤੇ ਸ਼ਹਿਰਾਂ ਦਾ ਵੀ ਐਲਾਨ ਕਰ ਦਿੱਤਾ ਹੈ। ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਹੈ, 'ਦਿਲ ਲੁਮਿਨਾਟੀ ਇੰਡੀਆ ਟੂਰ ਸਾਲ 2024, ਤੁਸੀਂ ਆਪਣੇ ਨੇੜੇ ਦੇ ਸ਼ਹਿਰ ਨੂੰ ਲੱਭੋ, ਆ ਗਿਆ ਦੁਸਾਂਝਾਵਾਲਾ।'

 

 
 
 
 
 
 
 
 
 
 
 
 
 
 
 
 

A post shared by DILJIT DOSANJH (@diljitdosanjh)

ਤੁਹਾਨੂੰ ਦੱਸ ਦੇਈਏ ਕਿ ਗਾਇਕ ਦਾ ਇਹ ਟੂਰ 26 ਅਕਤੂਬਰ ਨੂੰ ਦਿੱਲੀ ਤੋਂ ਸ਼ੁਰੂ ਹੋਵੇਗਾ, ਇਸ ਦੇ ਨਾਲ ਹੀ ਉਹ 10 ਸ਼ਹਿਰਾਂ ਦੀ ਯਾਤਰਾ ਵੀ ਕਰਨਗੇ। ਜਿਸ ਵਿੱਚ 15 ਨਵੰਬਰ ਨੂੰ ਹੈਦਰਾਬਾਦ, 17 ਨਵੰਬਰ ਨੂੰ ਅਹਿਮਦਾਬਾਦ, 22 ਨਵੰਬਰ ਨੂੰ ਲਖਨਊ, 24 ਨਵੰਬਰ ਨੂੰ ਪੂਨੇ, 30 ਨਵੰਬਰ ਨੂੰ ਕੋਲਕਾਤਾ, 6 ਦਸੰਬਰ ਨੂੰ ਬੰਗਲੌਰ, 8 ਦਸੰਬਰ ਨੂੰ ਇੰਦੌਰ, 14 ਦਸੰਬਰ ਨੂੰ ਚੰਡੀਗੜ੍ਹ ਅਤੇ 29 ਦਸੰਬਰ ਨੂੰ ਗੁਹਾਟੀ ਵਿੱਚ ਰੌਣਕਾਂ ਲਾਉਂਦੇ ਨਜ਼ਰ ਆਉਣਗੇ।ਉਲੇਖਯੋਗ ਹੈ ਕਿ ਜਦੋਂ ਤੋਂ ਗਾਇਕ ਨੇ ਇਸ ਟੂਰ ਦਾ ਐਲਾਨ ਕੀਤਾ ਹੈ, ਪ੍ਰਸ਼ੰਸਕ ਕਾਫੀ ਉਤਸ਼ਾਹ ਵਿੱਚ ਆ ਗਏ ਹਨ, ਉਹ ਸਟਾਰ ਦੀ ਇਸ ਪੋਸਟ ਉਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ।

 

 
 
 
 
 
 
 
 
 
 
 
 
 
 
 
 

A post shared by DILJIT DOSANJH (@diljitdosanjh)

ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਗਾਇਕ ਨੇ ਆਪਣਾ ਨਵਾਂ ਗੀਤ ਰਿਲੀਜ਼ ਕੀਤਾ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਅਦਾਕਾਰ ਦੇ ਤੌਰ ਉਤੇ ਗਾਇਕ ਨੂੰ ਪਿਛਲੀ ਵਾਰ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' 'ਚ ਦੇਖਿਆ ਗਿਆ ਸੀ, ਜਿਸ 'ਚ ਅਦਾਕਾਰ ਦੇ ਨਾਲ ਨੀਰੂ ਬਾਜਵਾ ਕਿਰਦਾਰ ਨਿਭਾਉਂਦੀ ਨਜ਼ਰ ਆਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News