ਸੋਸ਼ਲ ਮੀਡੀਆ ''ਤੇ ਚੱਲ ਰਹੇ ਵਿਵਾਦ ''ਤੇ ਗੁਰਪ੍ਰੀਤ ਘੁੱਗੀ ਨੇ ਤੋੜੀ ਚੁੱਪ; ''ਪੇਡ ਪ੍ਰਮੋਸ਼ਨ'' ਦੇ ਲਾਏ ਇਲਜ਼ਾਮ
Friday, Mar 27, 2026 - 03:54 PM (IST)
ਐਂਟਰਟੇਨਮੈਂਟ ਡੈਸਕ : ਪੰਜਾਬੀ ਫਿਲਮ ਇੰਡਸਟਰੀ ਦੇ ਦਿੱਗਜ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਕਿਰਦਾਰ ਨੂੰ ਲੈ ਕੇ ਉਡਾਈਆਂ ਜਾ ਰਹੀਆਂ ਅਫਵਾਹਾਂ 'ਤੇ ਆਪਣਾ ਸਖ਼ਤ ਪ੍ਰਤੀਕਰਮ ਦਿੱਤਾ ਹੈ। ਇੱਕ ਲਾਈਵ ਵੀਡੀਓ ਰਾਹੀਂ ਆਪਣਾ ਪੱਖ ਰੱਖਦਿਆਂ ਘੁੱਗੀ ਨੇ ਇਸ ਪੂਰੇ ਘਟਨਾਕ੍ਰਮ ਨੂੰ ਇੱਕ ਸੋਚੀ-ਸਮਝੀ ਸਾਜ਼ਿਸ਼ ਅਤੇ 'ਪੇਡ ਪ੍ਰਮੋਸ਼ਨ' ਦਾ ਹਿੱਸਾ ਦੱਸਿਆ ਹੈ।
ਇਹ ਵੀ ਪੜ੍ਹੋ: ਬਾਕਸ ਆਫਿਸ 'ਤੇ 'ਧੁਰੰਦਰ 2' ਦਾ ਤੂਫਾਨ; 8 ਦਿਨਾਂ 'ਚ 1,000 ਕਰੋੜ ਦਾ ਅੰਕੜਾ ਪਾਰ
"ਗੰਦ ਦੀ ਪ੍ਰਮੋਸ਼ਨ ਲਈ ਦਿੱਤੇ ਗਏ ਪੈਸੇ"
ਘੁੱਗੀ ਨੇ ਖੁਲਾਸਾ ਕੀਤਾ ਕਿ ਜਦੋਂ ਉਨ੍ਹਾਂ ਦੀ ਟੀਮ ਨੇ ਇਨ੍ਹਾਂ ਪੋਸਟਾਂ ਨੂੰ ਪਾਉਣ ਵਾਲੇ ਪੇਜਾਂ ਨਾਲ ਰਾਬਤਾ ਕੀਤਾ, ਤਾਂ ਕਈਆਂ ਨੇ ਮੰਨਿਆ ਕਿ ਉਨ੍ਹਾਂ ਨੂੰ ਇਹ ਸਭ ਪਾਉਣ ਲਈ ਪੈਸੇ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਕੁਝ ਸਥਾਨਕ ਲੋਕ ਅਤੇ ਕੰਪਨੀਆਂ ਇਸ ਦੇ ਪਿੱਛੇ ਹਨ, ਜਿਨ੍ਹਾਂ ਨੇ ਘਟੀਆ ਕਿਸਮ ਦੇ 'ਮੀਮਜ਼' ਤਿਆਰ ਕਰਵਾ ਕੇ ਉਨ੍ਹਾਂ ਨੂੰ ਵਾਇਰਲ ਕਰਨ ਲਈ ਪੈਸੇ ਖਰਚੇ ਹਨ। ਘੁੱਗੀ ਮੁਤਾਬਕ, ਇਹ ਉਨ੍ਹਾਂ ਦੀ 35-40 ਸਾਲਾਂ ਦੀ ਮਿਹਨਤ ਅਤੇ ਸਾਫ਼-ਸੁਥਰੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਹੈ।
ਸਾਈਬਰ ਕ੍ਰਾਈਮ ਕੋਲ ਪਹੁੰਚੀ ਸ਼ਿਕਾਇਤ
ਅਦਾਕਾਰ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਰਿਪੋਰਟ ਸਾਈਬਰ ਕ੍ਰਾਈਮ ਬਰਾਂਚ ਨੂੰ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਲੋੜ ਪੈਣ 'ਤੇ ਉਹ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣਗੇ ਤਾਂ ਜੋ ਅਜਿਹਾ 'ਹੇਟ ਏਜੰਡਾ' ਚਲਾਉਣ ਵਾਲਿਆਂ ਨੂੰ ਨੱਥ ਪਾਈ ਜਾ ਸਕੇ।
ਸਹਿ-ਕਲਾਕਾਰ ਦੀ ਹਾਲਤ 'ਤੇ ਪ੍ਰਗਟਾਈ ਚਿੰਤਾ
ਇਸ ਵਿਵਾਦ ਵਿੱਚ ਘੜੀਸੀ ਗਈ ਲੜਕੀ ਬਾਰੇ ਬੋਲਦਿਆਂ ਘੁੱਗੀ ਨੇ ਕਿਹਾ ਕਿ ਉਹ ਇਸ ਸਮੇਂ ਗੰਭੀਰ ਮਾਨਸਿਕ ਸਦਮੇ (ਟਰਾਮਾ) ਵਿੱਚੋਂ ਲੰਘ ਰਹੀ ਹੈ। ਉਨ੍ਹਾਂ ਸੋਸ਼ਲ ਮੀਡੀਆ ਪੇਜਾਂ ਨੂੰ ਫਿਟਕਾਰ ਪਾਉਂਦਿਆਂ ਸਵਾਲ ਕੀਤਾ ਕਿ ਜੇਕਰ ਅਜਿਹੀਆਂ ਗੱਲਾਂ ਕਾਰਨ ਕੋਈ ਮਾੜਾ ਕਦਮ ਚੁੱਕ ਲਵੇ, ਤਾਂ ਕੀ ਉਹ ਇਸ ਨੂੰ ਆਪਣੀ ਉਪਲਬਧੀ ਮੰਨਣਗੇ?
ਇਹ ਵੀ ਪੜ੍ਹੋ: 'ਧੁਰੰਦਰ 2' ਦੀ ਸਫਲਤਾ ਦਰਮਿਆਨ ਅਰਜੁਨ ਰਾਮਪਾਲ ਦਾ ਵੱਡਾ ਧਮਾਕਾ, ਹੱਥ ਲੱਗਾ ਇਕ ਹੋਰ ਵੱਡਾ ਪ੍ਰੋਜੈਕਟ
ਨੌਜਵਾਨਾਂ ਨੂੰ ਨਸੀਹਤ
ਘੁੱਗੀ ਨੇ ਸੋਸ਼ਲ ਮੀਡੀਆ 'ਤੇ ਵਿਊਜ਼ ਅਤੇ ਪੈਸਿਆਂ ਦੀ ਖ਼ਾਤਰ ਕਿਸੇ ਦੀ ਇੱਜ਼ਤ ਉਛਾਲਣ ਵਾਲੇ ਨੌਜਵਾਨਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅੱਜ ਜੋ ਉਹ ਦੂਜਿਆਂ ਨਾਲ ਕਰ ਰਹੇ ਹਨ, ਕੱਲ੍ਹ ਨੂੰ ਉਨ੍ਹਾਂ ਦੇ ਆਪਣੇ ਪਰਿਵਾਰਾਂ ਨਾਲ ਵੀ ਅਜਿਹਾ ਹੋ ਸਕਦਾ ਹੈ। ਉਨ੍ਹਾਂ ਅੰਤ ਵਿੱਚ ਕਿਹਾ, "ਮੇਰਾ ਕੱਦ ਪਹਿਲਾਂ ਨਾਲੋਂ ਵੀ ਵਧਿਆ ਹੈ, ਮੈਨੂੰ ਕੱਟ ਕੇ ਆਪਣੇ ਜਿੱਡਾ ਛੋਟਾ ਕਰਨ ਦੀ ਹਰ ਕੋਸ਼ਿਸ਼ ਨਾਕਾਮ ਰਹੀ ਹੈ।"
ਇਸ ਮੌਕੇ ਉਨ੍ਹਾਂ ਮੇਨ ਸਟ੍ਰੀਮ ਮੀਡੀਆ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਬਿਨਾਂ ਤੱਥਾਂ ਦੇ ਇਨ੍ਹਾਂ ਅਫਵਾਹਾਂ ਨੂੰ ਜਗ੍ਹਾ ਨਹੀਂ ਦਿੱਤੀ।
ਇਹ ਵੀ ਪੜ੍ਹੋ: ਭਰੀ ਜਵਾਨੀ 'ਚ ਦੁਨੀਆ ਨੂੰ ਅਲਵਿਦਾ ਆਖ਼ ਗਈ ਖ਼ੂਬਸੂਰਤ ਅਦਾਕਾਰਾ ! ਭਿਆਨਕ ਹਾਦਸੇ 'ਚ ਨਿਕਲੀ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
