ਮੁੜ ਵਿਵਾਦਾਂ 'ਚ ਹਨੀ ਸਿੰਘ, ਚਲਦੇ ਸ਼ੋਅ 'ਚ ਪੈੱਗ ਲੈ ਕੇ ਪਹੁੰਚਿਆ ਗਾਇਕ

Monday, Mar 30, 2026 - 12:00 PM (IST)

ਮੁੜ ਵਿਵਾਦਾਂ 'ਚ ਹਨੀ ਸਿੰਘ, ਚਲਦੇ ਸ਼ੋਅ 'ਚ ਪੈੱਗ ਲੈ ਕੇ ਪਹੁੰਚਿਆ ਗਾਇਕ

ਮੁੰਬਈ: ਪੰਜਾਬੀ ਰੈਪਰ ਅਤੇ ਗਾਇਕ ਯੋ ਯੋ ਹਨੀ ਸਿੰਘ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਮੁੰਬਈ ਵਿੱਚ ਹੋਏ ਇੱਕ ਲਾਈਵ ਕੰਸਰਟ ਦੌਰਾਨ ਹਨੀ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਕਾਰਨ ਉਹ ਮੁੜ ਵਿਵਾਦਾਂ ਦੇ ਘੇਰੇ ਵਿੱਚ ਆ ਗਏ ਹਨ।

ਇਹ ਵੀ ਪੜ੍ਹੋ: Live Show 'ਚ ਗਰਮਾਇਆ ਮਾਹੌਲ ; ਰੈਪਰ ਨੇ ਬੋਤਲ ਸੁੱਟਣ ਵਾਲੇ ਨੌਜਵਾਨ 'ਤੇ ਸੁੱਟਿਆ ਥੁੱਕ ! (ਵੀਡੀਓ)

PunjabKesari

ਕੀ ਹੈ ਪੂਰਾ ਮਾਮਲਾ?

ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਹਨੀ ਸਿੰਘ ਆਪਣੀ ਸ਼ਾਨਦਾਰ ਗੱਡੀ ਵਿੱਚ ਸਟੇਜ ’ਤੇ ਐਂਟਰੀ ਕਰਦੇ ਹਨ, ਉਸੇ ਦੌਰਾਨ ਉਨ੍ਹਾਂ ਨੂੰ ਇੱਕ 'ਪੈੱਗ' ਫੜਾਇਆ ਜਾਂਦਾ ਹੈ। ਹਨੀ ਸਿੰਘ ਸਟੇਜ ’ਤੇ ਹੱਥ ਵਿੱਚ ਗਲਾਸ ਫੜ ਕੇ ਪ੍ਰਸ਼ੰਸਕਾਂ ਦੇ ਰੂ-ਬ-ਰੂ ਹੁੰਦੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ: ਕੈਂਸਰ ਤੋਂ ਜੰਗ ਹਾਰਿਆ ਮਸ਼ਹੂਰ ਕਾਮੇਡੀਅਨ ਐਲੇਕਸ, ਇੰਡਸਟਰੀ 'ਚ ਪਸਰਿਆ ਮਾਤਮ

PunjabKesari

ਵੀਡੀਓ ਸਾਹਮਣੇ ਆਉਣ ਮਗਰੋਂ ਭੜਕੇ ਲੋਕ

ਹਨੀ ਸਿੰਘ ਦੀ ਇਸ ਹਰਕਤ ਨੇ ਸੋਸ਼ਲ ਮੀਡੀਆ ’ਤੇ ਨਵੀਂ ਬਹਿਸ ਛੇੜ ਦਿੱਤੀ ਹੈ। ਜਿੱਥੇ ਉਨ੍ਹਾਂ ਦੇ ਪ੍ਰਸ਼ੰਸਕ ਇਸ ਨੂੰ ਸਟਾਈਲਿਸ਼ ਐਂਟਰੀ ਮੰਨ ਰਹੇ ਹਨ, ਉੱਥੇ ਹੀ ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਸਟੇਜ 'ਤੇ ਖੁੱਲ੍ਹੇਆਮ ਸ਼ਰਾਬ ਨੂੰ ਪ੍ਰਮੋਟ ਕਰਨਾ ਨੌਜਵਾਨ ਪੀੜ੍ਹੀ 'ਤੇ ਗਲਤ ਪ੍ਰਭਾਵ ਪਾਉਂਦਾ ਹੈ।

ਇਹ ਵੀ ਪੜ੍ਹੋ: 14 ਦਿਨਾਂ 'ਚ ਘਟਿਆ 4 ਕਿੱਲੋ ਭਾਰ, ਮਸ਼ਹੂਰ ਅਦਾਕਾਰਾ ਦੀ ਹਸਪਤਾਲ ਤੋਂ ਤਸਵੀਰ ਆਈ ਸਾਹਮਣੇ

ਦੱਸ ਦੇਈਏ ਕਿ ਹਨੀ ਸਿੰਘ ਪਹਿਲਾਂ ਵੀ ਆਪਣੇ ਗੀਤਾਂ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਵਾਰ ਵਿਵਾਦਾਂ ਵਿੱਚ ਰਹਿ ਚੁੱਕੇ ਹਨ। ਹੁਣ ਇਸ ਤਾਜ਼ਾ ਵੀਡੀਓ ਨੇ ਵਿਰੋਧੀਆਂ ਨੂੰ ਇੱਕ ਹੋਰ ਮੌਕਾ ਦੇ ਦਿੱਤਾ ਹੈ।

ਇਹ ਵੀ ਪੜ੍ਹੋ: ਸ਼ਰਮਨਾਕ ! ਸਬੰਧ ਬਣਾਉਣ ਤੋਂ ਕੀਤਾ ਇਨਕਾਰ ਤਾਂ TV ਅਦਾਕਾਰ ਨੇ ਚਾਕੂ ਨਾਲ ਵਿੰਨ੍ਹ 'ਤੀ ਨੌਕਰਾਣੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News