ਨਿਮਰਤ ਖਹਿਰਾ ਨੇ ਦਿਲਜੀਤ ਦੋਸਾਂਝ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਵੇਖ ਪ੍ਰਸ਼ੰਸਕਾਂ ਦੇ ਚਿਹਰੇ ''ਤੇ ਆਇਆ ਨੂਰ

Friday, Dec 31, 2021 - 02:20 PM (IST)

ਨਿਮਰਤ ਖਹਿਰਾ ਨੇ ਦਿਲਜੀਤ ਦੋਸਾਂਝ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਵੇਖ ਪ੍ਰਸ਼ੰਸਕਾਂ ਦੇ ਚਿਹਰੇ ''ਤੇ ਆਇਆ ਨੂਰ

ਚੰਡੀਗੜ੍ਹ (ਬਿਊਰੋ) : ਮਸ਼ਹੂਰ ਪੰਜਾਬੀ ਗਾਇਕਾ ਨਿਮਰਤ ਖਹਿਰਾ ਹਮੇਸ਼ਾ ਹੀ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਦੀ ਹੈ। ਭਾਵੇਂ ਇਹ ਉਸ ਦੀ ਸ਼ੂਟਿੰਗ, ਯਾਤਰਾ ਜਾਂ ਆਉਣ ਵਾਲੀ ਫ਼ਿਲਮ ਦੀ ਹੋਵੇ, ਉਹ ਆਪਣੇ ਫੈਨਸ ਦਾ ਮਨੋਰੰਜਨ ਕਰਨ 'ਚ ਕਦੇ ਪਿੱਛੇ ਨਹੀਂ ਰਹਿੰਦੀ। ਇਸ ਵਾਰ ਫਿਰ ਨਿਮਰਤ ਨੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕੀਤਾ ਹੈ। ਇਸ ਵਾਰ ਨਿਮਰਤ ਖਹਿਰਾ ਨੇ ਅਦਾਕਾਰ ਦਿਲਜੀਤ ਦੋਸਾਂਝ ਨਾਲ ਆਪਣੀ ਆਉਣ ਵਾਲੀ ਫ਼ਿਲਮ 'ਜੋੜੀ' ਦੀ ਇੱਕ ਝਲਕ ਸਾਂਝੀ ਕੀਤੀ ਹੈ।

ਨਿਮਰਤ ਖਹਿਰਾ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ, ਉਸ ਦੇ ਸਨੀਕ-ਪੀਕ 'ਚ ਦਿਲਜੀਤ ਦੋਸਾਂਝ ਚੈੱਕ ਸ਼ਰਟ 'ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਦਿਲਜੀਤ ਨੇ ਚਿੱਟੀ ਪੱਗ ਬੰਨ੍ਹੀ ਹੈ। ਨਿਮਰਤ ਉਸ ਨਾਲ ਹੀ ਪਿੱਛੇ ਹੱਟ ਕੇ ਬੈਠੀ ਦਿਖਾਈ ਦੇ ਰਹੀ ਹੈ। ਇਸ ਤਸਵੀਰ 'ਚ ਨਿਮਰਤ ਲਾਲ ਤੇ ਹਰੇ ਰੰਗ ਦੇ ਸੂਟ 'ਚ ਨਜ਼ਰ ਆ ਰਹੀ ਹੈ।  

PunjabKesari

ਨਿਰਦੇਸ਼ਕ ਅੰਬਰਦੀਪ ਸਿੰਘ ਨੇ ਹਾਲ ਹੀ 'ਚ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਬਾਰੇ ਅਪਡੇਟ ਦਾ ਖ਼ੁਲਾਸਾ ਕੀਤਾ ਹੈ। ਉਨ੍ਹਾਂ 'ਚੋਂ ਇੱਕ 'ਜੋੜੀ' ਵੀ ਹੈ। ਇਹ ਫ਼ਿਲਮ ਜੂਨ 2022 'ਚ ਰਿਲੀਜ਼ ਹੋਣ ਵਾਲੀ ਹੈ। ਇਸ ਤੋਂ ਇਲਾਵਾ ਇਹ ਪਹਿਲੀ ਵਾਰ ਹੈ ਜਦੋਂ ਦਿਲਜੀਤ ਤੇ ਨਿਮਰਤ ਦੋਵੇਂ ਇੱਕ-ਦੂਜੇ ਨਾਲ ਜੋੜੀ ਬਣਾ ਰਹੇ ਹਨ। ਪ੍ਰਸ਼ੰਸਕ ਸਿਲਵਰ ਸਕ੍ਰੀਨ 'ਤੇ ਰਿਲੀਜ਼ ਹੋਣ ਦੀ ਤਰੀਕ ਤੇ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਡੇ ਨਾਲ ਸਾਂਝੀ ਕਰੋ।


author

sunita

Content Editor

Related News