ਹੁਣ UAE ''ਚ ਆਵਾਜ਼ ਦਾ ਜਾਦੂ ਚਲਾਉਣਗੇ ਦਿਲਜੀਤ ਦੋਸਾਂਝ, ਬਣਨਗੇ ਇਸ ਗ੍ਰੈਂਡ ਸ਼ੋਅ ਦਾ ਹਿੱਸਾ

Thursday, Aug 22, 2024 - 09:47 AM (IST)

ਹੁਣ UAE ''ਚ ਆਵਾਜ਼ ਦਾ ਜਾਦੂ ਚਲਾਉਣਗੇ ਦਿਲਜੀਤ ਦੋਸਾਂਝ, ਬਣਨਗੇ ਇਸ ਗ੍ਰੈਂਡ ਸ਼ੋਅ ਦਾ ਹਿੱਸਾ

ਜਲੰਧਰ- ਕੈਨੇਡਾ ,ਅਮਰੀਕਾ, ਇੰਗਲੈਂਡ, ਯੂਰਪ ਦੀ ਸੁਪਰ ਸਫਲਤਾ ਤੋਂ ਬਾਅਦ ਦਿਲਜੀਤ ਦੋਸਾਂਝ ਹੁਣ ਦੁਬਈ 'ਚ ਧਮਾਲ ਪਾਉਣ ਜਾ ਰਹੇ ਹਨ। ਜਲਦ ਯੂ.ਏ.ਈ 'ਚ ਹੋਣ ਜਾ ਰਹੇ ਅਪਣੇ ਪਹਿਲੇ ਗ੍ਰੈਂਡ ਸ਼ੋਅ ਦਾ ਸ਼ਾਨਦਾਰ ਹਿੱਸਾ ਬਣਨਗੇ। 'ਦਿਲ-ਲੁਮਿਨਾਟੀ ਟੂਰ ਲੜੀ ਅਧੀਨ ਆਯੋਜਿਤ ਹੋਣ ਜਾ ਰਹੇ ਇਸ ਵਿਸ਼ਾਲ ਕੰਸਰਟ ਦਾ ਆਯੋਜਨ ਇਤਿਹਾਦ ਪਾਰਕ, ​​ਅਬੂ ਧਾਬੀ 'ਚ ਹੋਵੇਗਾ, ਜਿੱਥੇ ਹਜਾਰਾਂ ਦੀ ਸੰਖਿਆ 'ਚ ਦਰਸ਼ਕਾਂ ਦੇ ਪੁੱਜਣ ਦੀ ਸੰਭਾਵਨਾ ਸ਼ੋਅ ਪ੍ਰਬੰਧਕਾਂ ਵੱਲੋ ਜਤਾਈ ਜਾ ਰਹੀ ਹੈ।

 

 
 
 
 
 
 
 
 
 
 
 
 
 
 
 
 

A post shared by DILJIT DOSANJH (@diljitdosanjh)

09 ਨਵੰਬਰ ਨੂੰ ਆਯੋਜਿਤ ਹੋਣ ਜਾ ਰਹੇ ਇਸ ਕੰਸਰਟ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧਤ ਦਰਸ਼ਕਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਲਈ ਵੱਖ ਵੱਖ ਸੈਟਰਜ ਦੀ ਵਿਵਸਥਾ ਕੀਤੀ ਗਈ ਹੈ, ਤਾਂਕਿ ਉਨ੍ਹਾਂ ਨੂੰ ਟਿਕਟ ਸਬੰਧਤ ਕਿਸੇ ਪ੍ਰਕਾਰ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। 'ਅਰਬ ਅਮੀਰਾਤ ਦੇ ਹਰ ਖਿੱਤੇ 'ਚ ਖਿੱਚ ਅਤੇ ਉਤਸੁਕਤਾ ਦਾ ਕੇਂਦਰ ਬਿੰਦੂ ਬਣੇ ਇਸ ਸ਼ੋਅ ਨੂੰ ਲੈ ਕੇ ਦੇਸੀ ਰੋਕਸਟਾਰ ਦਿਲਜੀਤ ਦੋਸਾਂਝ ਵੀ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਇਸ ਸਬੰਧੀ ਜਾਣਕਾਰੀ ਉਨਾਂ ਅਪਣੇ ਸ਼ੋਸ਼ਲ ਪਲੇਟਫ਼ਾਰਮ ਉਪਰ ਵੀ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ -Urvashi Rautela ਦੇ ਹੱਥ 'ਤੇ ਲੱਗੀ ਸੱਟ, ਫੈਨਜ਼ ਹੋਏ ਪਰੇਸ਼ਾਨ

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਨੂੰ ਹਾਲ ਹੀ 'ਚ ਇਮਤਿਆਜ਼ ਅਲੀ ਦੀ ਫ਼ਿਲਮ 'ਅਮਰ ਸਿੰਘ ਚਮਕੀਲਾ' 'ਚ ਦੇਖਿਆ ਗਿਆ ਸੀ। ਇਸ ਫ਼ਿਲਮ 'ਚ ਦਿਲਜੀਤ ਨਾਲ ਪਰਿਣੀਤੀ ਚੋਪੜਾ ਮੁੱਖ ਭੂਮਿਕਾ 'ਚ ਨਜ਼ਰ ਆਈ ਸੀ। ਦੋਵਾਂ ਨੇ ਸਕ੍ਰੀਨ 'ਤੇ 'ਚਮਕੀਲਾ ਅਮਰਜੋਤ' ਦੀ ਪ੍ਰੇਮ ਕਹਾਣੀ ਨੂੰ ਮੁੜ ਤੋਂ ਜ਼ਿੰਦਾ ਕਰ ਦਿੱਤਾ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News