ਦਿਲਜੀਤ ਦੌਸਾਂਝ ਬਣੇ ''ਨਾਨਕ ਫੂਡਸ'' ਦੇ ਬ੍ਰਾਂਡ ਅੰਬੈਸੇਡਰ

Wednesday, Nov 03, 2021 - 11:13 AM (IST)

ਚੰਡੀਗੜ੍ਹ (ਬਿਊਰੋ) : ਪੰਜਾਬੀ ਸੁਪਰਸਟਾਰ ਦਿਲਜੀਤ ਦੌਸਾਂਝ ਨੇ ਅਮਰੀਕਾ ਅਤੇ ਕੈਨੇਡਾ ਦੀ ਸਭ ਤੋਂ ਵੱਡੀ ਭਾਰਤੀ ਫੂਡ ਡੇਅਰੀ ਨਾਨਕ ਫੂਡਸ 'NanakFoods' ਨਾਲ ਕੌਲੈਬੋਰੇਸ਼ਨ ਕੀਤੀ ਹੈ। ਦਿਲਜੀਤ ਦੋਸਾਂਝ ਉਸ ਦੇ ਬ੍ਰਾਂਡ ਅੰਬੈਸੇਡਰ ਬਣ ਗਏ ਹਨ। ਨਾਨਕ ਫੂਡਸ ਅਮਰੀਕਾ ਅਤੇ ਕੈਨੇਡਾ 'ਚ ਸ਼ਾਨਦਾਰ ਪ੍ਰੋਡਕਟਸ ਪ੍ਰਧਾਨ ਕਰਦਾ ਹੈ। ਇਸ ਦਾ ਪਨੀਰ, ਘੀਓ ਅਤੇ ਰਸਮਲਾਈ 'ਚ ਕੋਈ ਮੁਕਾਬਲਾ ਨਹੀਂ ਹੈ। ਹਾਲ ਹੀ 'ਚ ਦਿਲਜੀਤ ਦੌਸਾਂਝ 'ਨਾਨਕ ਫੂਡਸ' ਦੇ ਦੋ ਸਾਲ ਲਈ ਬ੍ਰਾਂਡ ਅੰਬੈਸੇਡਰ ਬਣੇ ਹਨ।

PunjabKesari
ਦੱਸ ਦਈਏ ਕਿ ਇਹ ਕੰਪਨੀ ਵੈਨਕੂਵਰ ਦੀ ਹੈ, ਜਿੱਥੇ ਹਾਲ ਹੀ 'ਚ ਕੰਪਨੀ ਨੇ ਤਿੰਨ ਵਿਗਿਆਪਨ ਸ਼ੂਟ ਕੀਤੇ ਸਨ। ਇਸ 'ਚ ਦਿਲਜੀਤ ਦੋਸਾਂਝ ਨੂੰ ਜੋ ਸਭ ਤੋਂ ਵੱਧ ਪਸੰਦ ਹੈ, ਉਸ 'ਚ ਬਹੁਤ ਚੰਗੀ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਵੀ ਹਨ- “Open your Hearts, Lets Welcome Everyone…. Happy Diwali from Nanak।”

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੀ ਰਨਰਅਪ ਰਹੀ ਸ਼ਹਿਨਾਜ਼ ਕੌਰ ਗਿੱਲ ਨਾਲ ਫ਼ਿਲਮ 'ਹੌਂਸਲਾ ਰੱਖ' 'ਚ ਨਜ਼ਰ ਆ ਰਹੇ ਹਨ। ਇਸ ਫ਼ਿਲਮ ਨੇ ਬਾਕਸ ਆਫਿਸ 'ਤੇ ਬਹੁਤ ਹੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਦਿਲਜੀਤ ਦੋਸਾਂਝ ਦੀਆਂ ਬਾਲੀਵੁੱਡ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਆਖਰੀ ਰਿਲੀਜ਼ ਹੋਈ ਫ਼ਿਲਮ 'ਸੂਰਜ ਪੇ ਮੰਗਲ ਭਾਰੀ' ਸੀ, ਜਿਸ 'ਚ ਉਹ ਮਨੋਜ ਬਾਜਪੇਈ ਅਤੇ ਫਾਤਿਮਾ ਸਨਾ ਸ਼ੇਖ ਨਾਲ ਨਜ਼ਰ ਆਏ ਸਨ। ਇਹ ਫ਼ਿਲਮ ਪਿਛਲੇ ਸਾਲ 15 ਨਵੰਬਰ ਨੂੰ ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਇਸ ਫ਼ਿਲਮ ਨੂੰ ਜ਼ੀ 5 'ਤੇ ਵੀ ਸਟ੍ਰੀਮ ਕੀਤਾ ਗਿਆ। ਦਿਲਜੀਤ ਨੇ ਹਿੰਦੀ ਫ਼ਿਲਮਾਂ 'ਚ ਆਪਣੀ ਸ਼ੁਰੂਆਤ 'ਉੜਤਾ ਪੰਜਾਬ' ਨਾਲ ਕੀਤੀ, ਜਿਸ 'ਚ ਉਹ ਕਰੀਨਾ ਕਪੂਰ ਖ਼ਾਨ ਨਾਲ ਨਜ਼ਰ ਆਏ ਸਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਪ੍ਰਤੀਕਿਰਿਆ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News