ਦਿਲਜੀਤ ਦੋਸਾਂਝ ਦਾ ‘ਬੱਲੇ ਜੱਟਾ’ ਗੀਤ ਕਰ ਰਿਹੈ ਯੂਟਿਊਬ ’ਤੇ ਟਰੈਂਡ (ਵੀਡੀਓ)

Saturday, Oct 22, 2022 - 01:22 PM (IST)

ਦਿਲਜੀਤ ਦੋਸਾਂਝ ਦਾ ‘ਬੱਲੇ ਜੱਟਾ’ ਗੀਤ ਕਰ ਰਿਹੈ ਯੂਟਿਊਬ ’ਤੇ ਟਰੈਂਡ (ਵੀਡੀਓ)

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਗੀਤਾਂ ਦੀ ਵੱਖਰੀ ਹੀ ਵਾਈਬ ਹੁੰਦੀ ਹੈ। ਇਸੇ ਤਰ੍ਹਾਂ ਦਾ ਇਕ ਗੀਤ ਦਿਲਜੀਤ ਦੋਸਾਂਝ ਨੇ 20 ਅਕਤੂਬਰ ਨੂੰ ਰਿਲੀਜ਼ ਕੀਤਾ ਹੈ, ਜਿਸ ਦਾ ਨਾਂ ਹੈ ‘ਬੱਲੇ ਜੱਟਾ’।

ਇਹ ਖ਼ਬਰ ਵੀ ਪੜ੍ਹੋ : 45 ਸਾਲ ਦੇ ਮੀਕਾ ਨੇ 12 ਸਾਲ ਦੀ ਅਦਾਕਾਰਾ ਨਾਲ ਕੀਤਾ ਰੋਮਾਂਸ, ਸੋਸ਼ਲ ਮੀਡੀਆ ’ਤੇ ਮਚਿਆ ਹੰਗਾਮਾ

ਇਹ ਗੀਤ ਦਿਲਜੀਤ ਦੋਸਾਂਝ ਨੇ ਆਪਣੇ ਹੀ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਹੈ, ਜੋ ਯੂਟਿਊਬ ’ਤੇ ਖ਼ਬਰ ਲਿਖੇ ਜਾਣ ਤਕ 25ਵੇਂ ਨੰਬਰ ’ਤੇ ਟਰੈਂਡ ਕਰ ਰਿਹਾ ਸੀ। ਦਿਲਜੀਤ ਦੇ ਸਵੈਗ, ਰਾਜ ਰਣਜੋਧ ਦੇ ਬੋਲਾਂ ਤੇ ਇਨਟੈਂਸ ਦੇ ਮਿਊਜ਼ਿਕ ਨੇ ਇਕ ਸ਼ਾਨਦਾਰ ਗੀਤ ਬਣਾਇਆ ਹੈ।

PunjabKesari

ਗੀਤ ਦੀ ਵੀਡੀਓ ’ਚ ਦਿਲਜੀਤ ਦੇ ਹਾਲ ਦੇ ਮਹੀਨਿਆਂ ’ਚ ਵੱਖ-ਵੱਖ ਦੇਸ਼ਾਂ ’ਚ ਹੋਏ ਲਾਈਵ ਸ਼ੋਅਜ਼ ਦੀ ਫੁਟੇਜ ਦੇਖਣ ਨੂੰ ਮਿਲ ਰਹੀ ਹੈ, ਜਿਸ ਨੂੰ ਬਲੈਕ ਐਂਡ ਵ੍ਹਾਈਟ ਟੱਚ ਨਾਲ ਖਿੱਚ ਦਾ ਕੇਂਦਰ ਬਣਾਇਆ ਗਿਆ ਹੈ।

ਗੀਤ ਨੂੰ ਯੂਟਿਊਬ ’ਤੇ 2.4 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਹ ਗੀਤ ਰਿਲੀਜ਼ ਹੁੰਦਿਆਂ ਹੀ ਦਿਲਜੀਤ ਦੇ ਪ੍ਰਸ਼ੰਸਕਾਂ ਦੀ ਪਲੇਅਲਿਸਟ ’ਚ ਸ਼ਾਮਲ ਹੋ ਗਿਆ ਹੈ, ਜਿਸ ਨੂੰ ਰਿਪੀਟ ’ਤੇ ਸੁਣਨਾ ਤਾਂ ਬਣਦਾ ਹੈ।

ਨੋਟ– ‘ਬੱਲੇ ਜੱਟਾ’ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News