ਗਾਇਕ ਦਿਲਜੀਤ ਦੋਸਾਂਝ ਪਹੁੰਚੇ ਖ਼ੂਬਸੂਰਤ ਵਾਦੀਆਂ 'ਚ, ਲੋਕਾਂ ਨਾਲ ਮਿਲ ਪਾਇਆ ਭੰਗੜਾ

Monday, Mar 11, 2024 - 12:20 PM (IST)

ਗਾਇਕ ਦਿਲਜੀਤ ਦੋਸਾਂਝ ਪਹੁੰਚੇ ਖ਼ੂਬਸੂਰਤ ਵਾਦੀਆਂ 'ਚ, ਲੋਕਾਂ ਨਾਲ ਮਿਲ ਪਾਇਆ ਭੰਗੜਾ

ਜਲੰਧਰ (ਬਿਊਰੋ) - ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਸ਼ਿਵਰਾਤਰੀ ਦਾ ਤਿਉਹਾਰ ਮਨਾਉਣ ਮਗਰੋਂ ਹੁਣ ਖ਼ੂਬਸੂਰਤ ਵਾਦੀਆਂ ਦੀ ਸੈਰ 'ਤੇ ਨਿਕਲੇ ਹਨ। ਹਾਲ ਹੀ 'ਚ ਦੋਸਾਂਝਾਵਾਲੇ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਪਹਾੜਾਂ 'ਚ ਆਨੰਦ ਮਾਣਦੇ ਨਜ਼ਰ ਆ ਰਹੇ ਹਨ। ਇਸ ਮੌਕੇ ਦਿਲਜੀਤ ਨੇ ਸਥਾਨਕ ਲੋਕਾਂ ਨਾਲ ਤਸਵੀਰਾਂ ਵੀ ਖਿਚਵਾਈਆਂ ਅਤੇ ਡਾਂਸ ਵੀ ਕੀਤਾ। 

PunjabKesari
ਇਸ ਦੌਰਾਨ ਦੇ ਕੁਝ ਵੀਡੀਓਜ਼ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੇ ਕੀਤੇ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਕਿ ਦਿਲਜੀਤ ਦੋਸਾਂਝ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ ਅਤੇ ਲੋਕ ਵੀ ਉਨ੍ਹਾਂ ਨੂੰ ਵੇਖ ਕਾਫੀ ਖੁਸ਼ ਹੁੰਦੇ ਹਨ।

PunjabKesari

ਦਿਲਜੀਤ ਇਸ ਵੀਡੀਓ ‘ਚ ਦੱਸ ਰਹੇ ਹਨ ਕਿ ਮੈਂ ਵੱਖਰੀ ਤਰ੍ਹਾਂ ਦਾ ਡਾਂਸ ਕੀਤਾ ਹੈ ਅਤੇ ਮੈਂ ਅੱਜ ਪਹਾੜੀ ਝੂਮਰ ਕੀਤਾ ਹੈ। ਸੋਸ਼ਲ ਮੀਡੀਆ ਤੇ ਦਿਲਜੀਤ ਦੇ ਵੱਲੋਂ ਸਾਂਝੇ ਕੀਤੇ ਗਏ ਇਨ੍ਹਾਂ ਵੀਡੀਓਜ਼ ਅਤੇ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ।

PunjabKesari
ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਨੇ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ ‘ਚ ਪਰਫਾਰਮ ਦੇ ਕੇ ਖੂਬ ਵਾਹਵਾਹੀ ਖੱਟੀ। ਉਨ੍ਹਾਂ ਦੇ ਗੀਤਾਂ ‘ਤੇ ਬਾਲੀਵੁੱਡ ਇੰਡਸਟਰੀ ਦੇ ਕਈ ਅਦਾਕਾਰਾਂ ਨੇ ਖ਼ੂਬ ਡਾਂਸ ਕੀਤਾ। ਉਥੇ ਹੀ ਮੁਕੇਸ਼ ਅੰਬਾਨੀ ਦੀ ਪਤਨੀ ਅਨੀਤਾ ਅੰਬਾਨੀ ਵੀ ਦਿਲਜੀਤ ਨਾਲ ਮਸਤੀ ਕਰਦੀ ਹੋਈ ਨਜ਼ਰ ਆਈ ਸੀ।

PunjabKesari

ਦਿਲਜੀਤ ਦੋਸਾਂਝ ਜਲਦ ਹੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ‘ਚ ਨਜ਼ਰ ਆਉਣ ਵਾਲੇ ਹਨ। ਇਹ ਫ਼ਿਲਮ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਜ਼ਿੰਦਗੀ ਦੇ ਅਧਾਰਿਤ ਹੈ, ਜਿਨ੍ਹਾਂ ਦਾ ਕਤਲ 8 ਮਾਰਚ  1988 ਨੂੰ ਕਰ ਦਿੱਤਾ ਗਿਆ ਸੀ। ਦੱਸਿਆ ਜਾਂਦਾ ਹੈ ਕਿ ਉਸ ਵੇਲੇ ਅਮਰ ਸਿੰਘ ਚਮਕੀਲਾ ਦੀ ਪਤਨੀ ਅਮਰਜੋਤ ਗਰਭਵਤੀ ਸੀ। 

PunjabKesari

PunjabKesari


author

sunita

Content Editor

Related News