ਸਰਦੀ-ਜ਼ੁਕਾਮ ਨਾਲ ਜੂਝ ਰਹੇ ਦਿਲਜੀਤ ਦੋਸਾਂਝ ਨੇ ਲੱਭਿਆ ਦੇਸੀ ਜੁਗਾੜ ! ਠੰਡ 'ਚ ਇੰਝ ਰੱਖ ਰਹੇ ਆਪਣਾ ਖਿਆਲ
Saturday, Jan 03, 2026 - 10:33 AM (IST)
ਮੁੰਬਈ (ਏਜੰਸੀ)- ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਅੱਜ-ਕੱਲ੍ਹ ਸਰਦੀ-ਜ਼ੁਕਾਮ ਦੀ ਸਮੱਸਿਆ ਤੋਂ ਪਰੇਸ਼ਾਨ ਹਨ ਪਰ ਆਪਣੇ ਮਜ਼ਾਕੀਆ ਅੰਦਾਜ਼ ਵਿਚ ਉਨ੍ਹਾਂ ਨੇ ਇਸ ਦਾ ਹੱਲ ਮਹਿੰਗੀਆਂ ਦਵਾਈਆਂ ਦੀ ਬਜਾਏ ਦੇਸੀ ਨੁਸਖ਼ਿਆਂ ਵਿੱਚ ਲੱਭ ਲਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਕੁਝ ਅਜਿਹੇ ਘਰੇਲੂ ਨੁਸਖ਼ੇ ਸਾਂਝੇ ਕੀਤੇ ਹਨ, ਜੋ ਸਰਦੀਆਂ ਵਿੱਚ ਰਾਮਬਾਣ ਸਾਬਤ ਹੋ ਸਕਦੇ ਹਨ।
ਇਹ ਵੀ ਪੜ੍ਹੋ: ਹੋਟਲ ਦੀ 14ਵੀਂ ਮੰਜ਼ਿਲ ਤੋਂ ਮਿਲੀ ਦਿੱਗਜ ਅਦਾਕਾਰ ਦੀ 34 ਸਾਲਾ ਧੀ ਦੀ ਲਾਸ਼; ਇੰਡਸਟਰੀ 'ਚ ਪਸਰਿਆ ਮਾਤਮ

ਬੇਸਣ ਦਾ ਚੀਲਾ
ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਆਪਣੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਆਪਣੀ "ਸੋਲੋ ਟ੍ਰਿਪ" ਦੌਰਾਨ ਖ਼ੁਦ ਰਸੋਈ ਵਿੱਚ ਕੁਕਿੰਗ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ੁਕਾਮ ਕਾਰਨ ਉਹ ‘ਬੇਸਣ ਦਾ ਚੀਲਾ’ ਬਣਾ ਕੇ ਖਾ ਰਹੇ ਹਨ। ਦਿਲਜੀਤ ਨੇ ਮਜ਼ਾਕੀਆ ਲਹਿਜੇ ਵਿੱਚ ਕਿਹਾ ਕਿ ਭਾਵੇਂ ਚੀਲਾ ਥੋੜ੍ਹਾ ਮੋਟਾ ਬਣ ਗਿਆ ਹੈ, ਪਰ ਇਹ ਖਾਣ ਵਿੱਚ ਬਹੁਤ ਸਵਾਦ ਹੈ। ਉਹ ਇੰਨੇ ਉਤਸ਼ਾਹਿਤ ਸਨ ਕਿ ਪਲੇਟ ਵਿੱਚ ਪਾਉਣ ਤੋਂ ਪਹਿਲਾਂ ਹੀ ਖੜ੍ਹੇ-ਖੜ੍ਹੇ ਇੱਕ ਚੀਲਾ ਖਾ ਗਏ।
ਇਹ ਵੀ ਪੜ੍ਹੋ: ਕਦੇ ਮਾਂ ਨਹੀਂ ਬਣੇਗੀ ਬਾਲੀਵੁੱਡ ਦੀ ਇਹ ਮਸ਼ਹੂਰ ਗਾਇਕਾ, ਖੁਦ ਕੀਤਾ ਵੱਡਾ ਖੁਲਾਸਾ

ਗੂਗਲ ਤੋਂ ਪਤਾ ਲੱਗਾ ਬੇਸਣ ਦਾ ਅੰਗਰੇਜ਼ੀ ਨਾਂ
ਰਸੋਈ ਵਿੱਚ ਕੰਮ ਕਰਦਿਆਂ ਦਿਲਜੀਤ ਨੇ ਇੱਕ ਬਹੁਤ ਹੀ ਦਿਲਚਸਪ ਗੱਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਬੇਸਣ ਦੀ ਭਾਲ ਕਰ ਰਹੇ ਸਨ, ਤਾਂ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਇਸ ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਹਨ। ਜਦੋਂ ਉਨ੍ਹਾਂ ਨੇ ਗੂਗਲ ਕੀਤਾ ਤਾਂ ਪਤਾ ਲੱਗਾ ਕਿ ਬੇਸਣ ਨੂੰ ‘ਚਿਕਪੀ ਫਲੋਰ’ (Chickpea flour) ਜਾਂ ‘ਗਰਬਾਂਜ਼ੋ ਫਲੋਰ’ (Garbanzo flour) ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਜਾਣਕਾਰੀ ਉਨ੍ਹਾਂ ਨੂੰ ਪਹਿਲੀ ਵਾਰ ਮਿਲੀ ਹੈ।

ਖਸਖਸ ਅਤੇ ਘਿਓ ਦੇ ਫਾਇਦੇ
ਬੇਸਣ ਤੋਂ ਇਲਾਵਾ, ਦਿਲਜੀਤ ਨੇ ਸਰਦੀਆਂ ਲਈ ਆਪਣੀਆਂ ਹੋਰ ਜ਼ਰੂਰੀ ਚੀਜ਼ਾਂ ਦੀ ਸੂਚੀ ਵੀ ਦਿਖਾਈ, ਜਿਸ ਵਿੱਚ ਗੁੜ੍ਹ ਘਿਓ, ਸ਼ਹਿਦ ਅਤੇ ਖਸਖਸ ਸ਼ਾਮਲ ਸਨ। ਉਨ੍ਹਾਂ ਮੁਤਾਬਕ, ਖਸਖਸ ਅਤੇ ਨਾਰੀਅਲ ਦੇ ਬੁਰਾਦੇ ਨੂੰ ਘਿਓ ਵਿੱਚ ਮਿਲਾ ਕੇ ਖਾਣਾ ਜ਼ੁਕਾਮ ਦੌਰਾਨ ਬਹੁਤ ਮਦਦਗਾਰ ਹੁੰਦਾ ਹੈ।
ਇਹ ਵੀ ਪੜ੍ਹੋ: ਬਾਲੀਵੁੱਡ ਦੀ ਇਸ ਹਸੀਨਾ ਨੇ ਦਿੱਤਾ ਸੀ ਸਕ੍ਰੀਨ 'ਤੇ ਪਹਿਲਾ ਕਿਸਿੰਗ ਸੀਨ, ਜਾਣੋ ਕੌਣ ਸੀ ਇਹ ਅਦਾਕਾਰਾ
