ਦਿਲਜੀਤ ਦੋਸਾਂਝ ਨੇ ਉਸਤਾਦ ਪੂਰਨ ਸ਼ਾਹਕੋਟੀ ਦੇ ਦਿਹਾਂਤ ''ਤੇ ਪ੍ਰਗਟਾਇਆ ਦੁੱਖ
Tuesday, Dec 23, 2025 - 03:51 PM (IST)
ਮੁੰਬਈ (ਏਜੰਸੀ)- ਪੰਜਾਬੀ ਸੰਗੀਤ ਦੇ ਦਿੱਗਜ ਉਸਤਾਦ ਪੂਰਨ ਸ਼ਾਹਕੋਟੀ ਦਾ ਸੋਮਵਾਰ ਨੂੰ ਲੰਬੀ ਬਿਮਾਰੀ ਤੋਂ ਬਾਅਦ 72 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਮਹਾਨ ਕਲਾਕਾਰ ਉਸਤਾਦ ਪੂਰਨ ਸ਼ਾਹ ਕੋਟੀ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਇਸ ਨੂੰ ਪੰਜਾਬੀ ਸੰਗੀਤ ਉਦਯੋਗ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ" ਦੱਸਿਆ।

ਦਿਲਜੀਤ ਨੇ ਆਪਣੇ ਇੰਸਟਾਗ੍ਰਾਮ 'ਤੇ ਸਟੋਰੀ ਵਿਚ ਉਸਤਾਦ ਪੂਰਨ ਸ਼ਾਹ ਕੋਟੀ ਦੀ ਇਕ ਵੀਡੀਓ ਸਾਂਝੀ ਕਰਦਿਆਂ ਲਿਖਿਆ, ਉਸਤਾਦ ਜੀ ਨੇ ਆਪਣੀ ਸਾਰੀ ਜ਼ਿੰਦਗੀ ਸੰਗੀਤ ਦੇ ਪਿਆਰ ਵਿੱਚ ਲਗਾ ਦਿੱਤੀ। ਦੁਨੀਆ ਬਦਲ ਗਈ...ਉਹ ਉਨ੍ਹਾਂ ਰੂਹਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਵਾਪਿਸ ਨਹੀਂ ਆਉਣਾ। ਇਹ ਪੰਜਾਬੀ ਸੰਗੀਤ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।
