''ਪੰਜਾਬੀ ਮੁੰਡੇ ਆ ਗਏ ਓਏ..!'', Abhishek Sharma ਨੇ AP Dhillon ਨਾਲ ਸਟੇਜ ''ਤੇ ਪਾਈ ਧੱਕ (ਵੀਡੀਓ)
Monday, Dec 29, 2025 - 11:39 AM (IST)
ਵੈੱਬ ਡੈਸਕ- ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਦਾ ਇੰਡੀਆ ਟੂਰ ਇਸ ਸਮੇਂ ਪੂਰੀ ਤਰ੍ਹਾਂ ਸੁਰਖੀਆਂ ਵਿੱਚ ਹੈ। ਜੈਪੁਰ ਵਿੱਚ ਐਤਵਾਰ ਨੂੰ ਹੋਏ ਕੰਸਰਟ ਦੌਰਾਨ ਪ੍ਰਸ਼ੰਸਕਾਂ ਨੂੰ ਉਸ ਸਮੇਂ ਇੱਕ ਵੱਡਾ ਸਰਪ੍ਰਾਈਜ਼ ਮਿਲਿਆ ਜਦੋਂ ਭਾਰਤੀ ਕ੍ਰਿਕਟਰ ਅਭਿਸ਼ੇਕ ਸ਼ਰਮਾ ਨੇ ਅਚਾਨਕ ਸਟੇਜ 'ਤੇ ਉਨ੍ਹਾਂ ਨੂੰ ਜੁਆਇਨ ਕੀਤਾ।
ਇਹ ਵੀ ਪੜ੍ਹੋ: AP ਢਿੱਲੋਂ ਦੇ ਕੰਸਰਟ 'ਚ ਪਹੁੰਚੇ ਸੰਜੇ ਦੱਤ, ਗਾਇਕ ਨੇ ਸਟੇਜ 'ਤੇ ਬੁਲਾ ਕੇ ਲਾਏ ਪੈਰੀਂ ਹੱਥ (ਵੀਡੀਓ)
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚ ਏਪੀ ਢਿੱਲੋਂ ਅਭਿਸ਼ੇਕ ਸ਼ਰਮਾ ਨੂੰ ਦਰਸ਼ਕਾਂ ਨਾਲ ਮਿਲਵਾਉਂਦੇ ਹੋਏ ਕਹਿੰਦੇ ਹਨ, "ਪੰਜਾਬੀ ਮੁੰਡਾ ਆਇਆ ਹੈ ਯਾਰ ਇੱਥੇ"। ਉਨ੍ਹਾਂ ਨੇ ਕ੍ਰਿਕਟਰ ਨੂੰ ਸਟੇਜ ਤੋਂ ਹੀ ਪੁੱਛਿਆ ਕਿ ਉਹ ਉਮੀਦ ਕਰਦੇ ਹਨ ਕਿ ਉਹ (ਅਭਿਸ਼ੇਕ) ਸ਼ੋਅ ਦਾ ਆਨੰਦ ਲੈ ਰਹੇ ਹਨ। ਉਥੇ ਹੀ ਅਭਿਸ਼ੇਕ ਸ਼ਰਮਾ ਨੇ ਵੀ ਇਸ ਰਾਤ ਦੀ ਇੱਕ ਵੀਡੀਓ ਇੰਸਟਾਗ੍ਰਾਮ 'ਤੇ ਸਾਂਝੀ ਕਰਦਿਆਂ ਲਿਖਿਆ, "ਵੱਖਰਾ ਅਖਾੜਾ, ਉਹੀ ਗਰਜ... ਧੰਨਵਾਦ ਜੈਪੁਰ"।
ਇਹ ਵੀ ਪੜ੍ਹੋ: ਹਾਲੀਵੁੱਡ 'ਚ ਪਸਰਿਆ ਮਾਤਮ, ਘਰ 'ਚੋਂ ਮਿਲੀ ਮਸ਼ਹੂਰ ਅਦਾਕਾਰਾ ਦੀ ਲਾਸ਼; ਕੀਤੇ ਸਨ 4 ਵਿਆਹ
ਟੂਰ ਵਿੱਚ ਪਹੁੰਚ ਰਹੇ ਹਨ ਹੋਰ ਵੀ ਸਿਤਾਰੇ
ਏਪੀ ਢਿੱਲੋਂ ਦਾ ਇਹ ਟੂਰ ਸਿਰਫ਼ ਸੰਗੀਤ ਲਈ ਹੀ ਨਹੀਂ, ਸਗੋਂ ਸਟੇਜ 'ਤੇ ਆਉਣ ਵਾਲੇ ਪ੍ਰਮੁੱਖ ਚਿਹਰਿਆਂ ਕਾਰਨ ਵੀ ਚਰਚਾ ਵਿੱਚ ਹੈ। ਇਸ ਤੋਂ ਪਹਿਲਾਂ ਮੁੰਬਈ ਦੇ ਸ਼ੋਅ ਵਿੱਚ ਦਿੱਗਜ ਅਦਾਕਾਰ ਸੰਜੇ ਦੱਤ ਨੇ ਵੀ ਸਟੇਜ 'ਤੇ ਪਹੁੰਚ ਕੇ ਏਪੀ ਢਿੱਲੋਂ ਦੀ ਹੌਸਲਾ ਅਫਜ਼ਾਈ ਕੀਤੀ ਸੀ। ਇਸ ਤੋਂ ਇਲਾਵਾ ਅਦਾਕਾਰਾ ਤਾਰਾ ਸੁਤਾਰੀਆ ਨੇ ਵੀ ਏਪੀ ਢਿੱਲੋਂ ਦੇ ਮੁੰਬਈ ਕੰਸਰਟ ਦੌਰਾਨ ਸਟੇਜ 'ਤੇ ਰੌਣਕਾਂ ਲਾਈਆਂ। ਉਹ ਏਪੀ ਢਿੱਲੋਂ ਦੇ ਹਿੱਟ ਗੀਤ 'ਥੋੜੀ ਸੀ ਦਾਰੂ' 'ਤੇ ਥਿਰਕਦੀ ਹੋਈ ਨਜ਼ਰ ਆਈ ਸੀ।
ਇਹ ਵੀ ਪੜ੍ਹੋ: ਐਕਟਿੰਗ ਛੱਡ Fulltime ਸਿਆਸਤਦਾਨ ਬਣਨਗੇ ਵਿਜੇ; ਇਸ ਦਿਨ ਰਿਲੀਜ਼ ਹੋਵੇਗੀ ਆਖਰੀ ਫਿਲਮ
