ਦਿਲਜੀਤ ਦੇ ਕੰਸਰਟ 'ਚ ਬੇਹੋਸ਼ ਹੋਈ ਮਹਿਲਾ ਫੈਨ, ਹਸਪਤਾਲ 'ਚ ਕਰਵਾਇਆ ਭਰਤੀ

Tuesday, Oct 29, 2024 - 04:11 PM (IST)

ਦਿਲਜੀਤ ਦੇ ਕੰਸਰਟ 'ਚ ਬੇਹੋਸ਼ ਹੋਈ ਮਹਿਲਾ ਫੈਨ, ਹਸਪਤਾਲ 'ਚ ਕਰਵਾਇਆ ਭਰਤੀ

ਜਲੰਧਰ (ਬਿਊਰੋ) - ਜਿੱਥੇ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਨੇ ਵੀਕਐਂਡ ‘ਤੇ ਦਿੱਲੀ ‘ਚ ਆਪਣੇ ਕੰਸਰਟ ਨਾਲ ਆਪਣੇ ਪ੍ਰਸ਼ੰਸਕਾਂ ਦਾ ਮਨ ਮੋਹ ਲਿਆ, ਉੱਥੇ ਹੀ ਕੰਸਰਟ ਦੇ ਮਾੜੇ ਪ੍ਰਬੰਧਾਂ ਕਾਰਨ ਕੁਝ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਗਾਇਕ ਦੇ ਪਹਿਲੇ ਦਿਨ ਦੇ ਕੰਸਰਟ 'ਚ ਸ਼ਾਮਲ ਹੋਏ ਇੱਕ ਪ੍ਰਸ਼ੰਸਕ ਨੇ ਦੱਸਿਆ ਕਿ ਕੰਸਰਟ ਵਾਲੀ ਥਾਂ ‘ਤੇ ਮਾੜੇ ਪ੍ਰਬੰਧਾਂ ਕਾਰਨ ਇੱਕ ਲੜਕੀ ਲਗਭਗ ਬੇਹੋਸ਼ ਹੋ ਗਈ ਸੀ ਅਤੇ ਬਾਅਦ 'ਚ ਉਸ ਨੂੰ ਹਸਪਤਾਲ ਲਿਜਾਇਆ ਗਿਆ।

ਪ੍ਰਸ਼ੰਸਕ ਨੇ ਆਨਲਾਈਨ ਆਪਣਾ ਗੁੱਸਾ ਜ਼ਾਹਰ ਕੀਤਾ ਅਤੇ ਈਵੈਂਟ ਦੇ ਪ੍ਰਬੰਧਨ ‘ਤੇ ਸਵਾਲ ਖੜ੍ਹੇ ਕੀਤੇ। ਗੋਲਡ ਪਿਟ ਟਿਕਟ ਲਈ 15,000 ਰੁਪਏ ਦਾ ਭੁਗਤਾਨ ਕਰਨ ਵਾਲੇ ਪ੍ਰਸ਼ੰਸਕ ਨੇ ਲਿਖਿਆ, ''ਦਿਲਜੀਤ ਸ਼ਾਨਦਾਰ ਸੀ ਪਰ ਉਨ੍ਹਾਂ ਦਾ ਕੰਸਰਟ ਨਹੀਂ ਸੀ। ਇੰਨੀ ਜ਼ਿਆਦਾ ਪੈਮੇਂਟ ਕਰਨ ਤੋਂ ਬਾਅਦ ਵੀ ਸਾਨੂੰ ਕਾਫੀ ਸਮਾਂ ਇੰਤਜ਼ਾਰ ਕਰਨਾ ਪਿਆ। ਸ਼ਾਮ 5:30 ਵਜੇ ਤੱਕ ਗੇਟ ਨਹੀਂ ਖੁੱਲ੍ਹੇ ਅਤੇ ਫਿਰ ਸ਼ਾਮ 8 ਵਜੇ ਤੱਕ ਕੰਸਰਟ ਸ਼ੁਰੂ ਨਹੀਂ ਹੋਇਆ। ਸ਼ਾਮ 5 ਤੋਂ 7 ਵਜੇ ਤੱਕ ਸਿਰਫ਼ ਇਸ਼ਤਿਹਾਰ ਹੀ ਹੁੰਦੇ ਸਨ, ਕੋਈ ਓਪਨਿੰਗ ਐਕਟ ਨਹੀਂ ਸੀ।''

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਨੇ ਭਾਜਪਾ ਦੇ ਇਸ ਰਾਸ਼ਟਰੀ ਬੁਲਾਰੇ ਨਾਲ ਦਿੱਲੀ 'ਚ ਕੀਤੀ ਮੁਲਾਕਾਤ

ਕੰਸਰਚ ਦੇ ਮੈਨੇਜਮੇਂਟ ਤੋਂ ਨਾਰਾਜ਼ ਲੋਕ
ਦਿਲਜੀਤ ਦੇ ਪ੍ਰਸ਼ੰਸਕ ਨੇ ਫਿਰ ਔਰਤਾਂ ਦੇ ਵਾਸ਼ਰੂਮ ਦੀ ਮਾੜੀ ਹਾਲਤ ਬਾਰੇ ਗੱਲ ਕਰਦਿਆਂ ਕਿਹਾ ਕਿ ਟਾਇਲਟ ਬੇਹੱਦ ਗੰਦੇ ਸਨ, ਜਿਸ ਦੀ ਟਿਕਟਾਂ ‘ਤੇ ਹਜ਼ਾਰਾਂ ਖਰਚ ਕਰਨ ਤੋਂ ਬਾਅਦ ਕੋਈ ਸੋਚ ਵੀ ਨਹੀਂ ਸਕਦਾ। ਪੋਸਟ ‘ਚ ਲਿਖਿਆ ਸੀ, 'ਨੇੜੇ ਇੱਕ ਲੜਕੀ ਬੇਹੋਸ਼ ਹੋ ਗਈ ਅਤੇ ਸਟਾਫ ਤੋਂ ਕੋਈ ਵੀ ਉਸ ਦੀ ਮਦਦ ਲਈ ਨਹੀਂ ਆਇਆ। ਆਖਰਕਾਰ ਉਸ ਨੂੰ ਸ਼ੁਰੂਆਤੀ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪਰ ਇਹ ਕੰਸਰਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੋਇਆ ਸੀ। ਅਜਿਹਾ ਲੱਗ ਰਿਹਾ ਸੀ ਕਿ ਪ੍ਰਬੰਧਕ ਸੁਰੱਖਿਆ ਨੂੰ ਲੈ ਕੇ ਗੰਭੀਰ ਨਹੀਂ ਸਨ।''

ਦਿੱਲੀ ਤੋਂ ਕੀਤੀ ਦਿਲਜੀਤ ਨੇ ਆਪਣੇ ਟੂਰ ਦੀ ਸ਼ੁਰੂਆਤ 
ਪ੍ਰਸ਼ੰਸਕ ਨੇ ਇਹ ਵੀ ਕਿਹਾ ਕਿ ਪੂਰੇ ਅਨੁਭਵ ਦਾ ਸਭ ਤੋਂ ਨਿਰਾਸ਼ਾਜਨਕ ਪਹਿਲੂ ਖਾਣ-ਪੀਣ ਦਾ ਮਾੜਾ ਪ੍ਰਬੰਧ ਸੀ। ਉਨ੍ਹਾਂ ਨੇ ਕਿਹਾ ਕਿ ਦਿਲਜੀਤ ਦੇ ਹਜ਼ਾਰਾਂ ਪ੍ਰਸ਼ੰਸਕਾਂ ਦੀ ਸੇਵਾ ਲਈ ਸਿਰਫ਼ ਦੋ ਕਾਊਂਟਰ ਮੌਜੂਦ ਸਨ, ਜਿਸ ਕਾਰਨ ਪੂਰੀ ਤਰ੍ਹਾਂ ਹਫੜਾ-ਦਫੜੀ ਮੱਚੀ ਹੋਈ ਸੀ। ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਨੇ ਆਖਰਕਾਰ ਕਿਹਾ, ‘ਕੁਲ ਮਿਲਾ ਕੇ, ਦਿਲਜੀਤ ਦਾ ਪ੍ਰਦਰਸ਼ਨ ਸ਼ਾਨਦਾਰ ਸੀ। ਉਹ ਸੱਚਮੁੱਚ ਇੱਕ ਸ਼ਾਨਦਾਰ ਗਾਇਕ ਹਨ ਪਰ ਸੰਗੀਤ ਸਮਾਰੋਹ ਦਾ ਪ੍ਰਬੰਧ ਬਹੁਤ ਮਾੜਾ ਸੀ ਅਤੇ ਸਿਸਟਮ ਨਿਸ਼ਚਤ ਤੌਰ ‘ਤੇ ਉਸ ਪੈਸੇ ਦੀ ਕੀਮਤ ਨਹੀਂ ਸੀ, ਜੋ ਅਸੀਂ ਇਸ ਲਈ ਅਦਾ ਕੀਤੇ ਸਨ।'' ਦਿਲਜੀਤ ਦੋਸਾਂਝ ਨੇ ਆਪਣੇ 10 ਸ਼ਹਿਰਾਂ ਦੇ ਦੌਰੇ ਦੀ ਸ਼ੁਰੂਆਤ ਦਿੱਲੀ 'ਚ ਇੱਕ ਕੰਸਰਟ ਨਾਲ ਕੀਤੀ ਹੈ। ਗਾਇਕ ਨੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਆਪਣੀ ਸ਼ਾਨਦਾਰ ਪੇਸ਼ਕਾਰੀ ਦਿੱਤੀ। ਗਾਇਕ ਦਾ ਇਹ ਦੌਰਾ 29 ਦਸੰਬਰ ਨੂੰ ਗੁਹਾਟੀ 'ਚ ਸਮਾਪਤ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News