ਦਿਲਜੀਤ ਦੋਸਾਂਝ ਨੂੰ ਹਿੰਦੂ ਤਿਉਹਾਰਾਂ ਬਾਰੇ ਯੂਜਰ ਨੇ ਪੁੱਛਿਆ ਸਵਾਲ, ਜਵਾਬ ਸੁਣ ਛਾਈ ਖ਼ਾਮੋਸ਼ੀ

Saturday, Aug 22, 2020 - 12:16 PM (IST)

ਦਿਲਜੀਤ ਦੋਸਾਂਝ ਨੂੰ ਹਿੰਦੂ ਤਿਉਹਾਰਾਂ ਬਾਰੇ ਯੂਜਰ ਨੇ ਪੁੱਛਿਆ ਸਵਾਲ, ਜਵਾਬ ਸੁਣ ਛਾਈ ਖ਼ਾਮੋਸ਼ੀ

ਜਲੰਧਰ (ਬਿਊਰੋ) — ਕੁਝ ਦਿਨ ਪਹਿਲਾ ਪ੍ਰਕਾਸ਼ ਪੁਰਬ ਦੇ ਖ਼ਾਸ ਮੌਕੇ 'ਤੇ ਦਿਲਜੀਤ ਦੋਸਾਂਝ ਨੇ ਆਪਣੇ ਪ੍ਰਸ਼ੰਸਕਾਂ ਨੂੰ ਵਧਾਈ ਦਿੱਤੀ ਸੀ। ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇੱਕ ਯੂਜਰ ਨੇ ਦਿਲਜੀਤ ਦੋਸਾਂਝ 'ਤੇ ਸਵਾਲ ਖੜ੍ਹੇ ਕੀਤੇ ਹਨ। ਦਿਲਜੀਤ ਦੋਸਾਂਝ ਦੇ ਵਧਾਈ ਸੰਦੇਸ਼ 'ਤੇ ਲੋਕਾਂ ਨੇ ਕਾਫ਼ੀ ਰਿਐਕਟ ਕੀਤਾ ਸੀ। ਬਹੁਤ ਸਾਰੇ ਲੋਕਾਂ ਨੇ ਰੀਟਵੀਟ ਵੀ ਕੀਤਾ ਸੀ ਪਰ ਇੱਕ ਯੂਜਰ ਨੇ ਦਿਲਜੀਤ ਨੂੰ ਸਵਾਲ ਕਰਦੇ ਹੋਏ ਟਰੋਲ ਕਰਨ ਦੀ ਕੋਸ਼ਿਸ਼ ਕੀਤੀ।

ਦਰਅਸਲ, ਇਸ ਯੂਜਰ ਨੇ ਸਵਾਲ ਕਰਦੇ ਹੋਏ ਦਿਲਜੀਤ ਨੂੰ ਪੁੱਛਿਆ ਕਿ ਤੁਸੀਂ ਹਿੰਦੂ ਤਿਉਹਾਰਾਂ 'ਤੇ ਵਧਾਈ ਸੰਦੇਸ਼ ਕਿਉਂ ਨਹੀਂ ਦਿੰਦੇ। ਕਦੇ ਹਿੰਦੂ ਤਿਉਹਾਰਾਂ ਦੀ ਵੀ ਵਧਾਈ ਦੇ ਦਿਆ ਕਰੋ। ਯੂਜਰ ਦੇ ਇਸ ਸਵਾਲ 'ਤੇ ਦਿਲਜੀਤ ਦੋਸਾਂਝ ਨੇ ਵੀ ਕਰਾਰਾ ਜਵਾਬ ਦਿੱਤਾ, ਜਿਸ ਦੀ ਸਵਾਲ ਕਰਨ ਵਾਲੇ ਨੂੰ ਉਮੀਦ ਨਹੀਂ ਸੀ।
PunjabKesari
ਇਹ ਜਵਾਬ ਸੁਣ ਕੇ ਉਹ ਕਦੇ ਵੀ ਧਰਮ ਦੇ ਨਾਂ 'ਤੇ ਕਿਸੇ ਨੂੰ ਟਰੋਲ ਨਹੀਂ ਕਰੇਗਾ। ਦਿਲਜੀਤ ਦੋਸਾਂਝ ਨੇ ਕਿਹਾ 'ਕੁਝ ਤਾਂ ਸ਼ਰਮ ਕਰ ਲਾ ਇਹ ਸਭ ਕੁਝ ਲਿਖਣ ਤੋਂ ਪਹਿਲਾਂ…ਜੇਕਰ ਤੈਨੂੰ ਸ਼ਰਮ ਨਹੀਂ ਤਾਂ ਮੈਂ ਤੈਨੂੰ ਜਵਾਬ ਦਿੰਦਾ ਹਾਂ। ਮੈਂ ਸਾਰੇ ਧਰਮਾਂ ਦਾ ਸਨਮਾਨ ਕਰਦਾ ਹਾਂ।' ਦਿਲਜੀਤ ਦਾ ਇਹ ਜਵਾਬ ਸੁਣ ਕੇ ਹਰ ਕੋਈ ਖੁਸ਼ ਹੈ।


author

sunita

Content Editor

Related News