ਰਿਹਾਨਾ ਨੂੰ ਲੈ ਕੇ ਦਿਲਜੀਤ ਨੇ ਸ਼ਰੇਆਮ ਆਖ ਦਿੱਤੀ ਇਹ ਗੱਲ
Thursday, Feb 11, 2021 - 03:01 PM (IST)
ਮੁੰਬਈ : ਪੌਪ ਸਿੰਗਰ ਰਿਹਾਨਾ ਦੇ ਕਿਸਾਨ ਅੰਦੋਲਨ ਦੇ ਸਮਰਥਨ ’ਚ ਟਵੀਟ ਕਰਨ ਤੋਂ ਬਾਅਦ ਭਾਰਤ ’ਚ ਤਹਿਲਕਾ ਮਚ ਗਿਆ ਸੀ। ਕਿਸਾਨ ਅੰਦੋਲਨ ਦੇ ਸਮਰਥਕਾਂ ’ਚੋਂ ਇਕ ਦਿਲਜੀਤ ਦੁਸਾਂਝ ਤਾਂ ਉਨ੍ਹਾਂ ਦੇ ਦੀਵਾਨੇ ਹੀ ਹੋ ਗਏ। ਰਿਹਾਨਾ ਦੇ ਟਵੀਟ ਤੋਂ ਬਾਅਦ ਬਾਲੀਵੁੱਡ ਅਦਾਕਾਰ ਅਤੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ 'ਰੀਰੀ' ਗਾਣੇ ਦੀ ਇਕ ਆਡੀਓ ਰਿਲੀਜ਼ ਕੀਤੀ, ਜਿਸ ਦੀ ਕੱਲ੍ਹ ਭਾਵ ਬੁੱਧਵਾਰ ਨੂੰ ਵੀਡੀਓ ਵੀ ਰਿਲੀਜ਼ ਕੀਤੀ ਗਈ ਹੈ।
ਗਾਇਕ ਦਿਲਜੀਤ ਨੇ ਇਕ ਗਾਣਾ ਰਿਹਾਨਾ ਨੂੰ ਡੈਡੀਕੇਟ ਕੀਤਾ। ਇਸ ਗਾਣੇ ’ਚ ਰਿਹਾਨਾ ਦੇ ਕਿਲਪਸ ਦੀ ਵਰਤੋਂ ਕੀਤੀ ਗਈ ਹੈ ਅਤੇ ਇਸ ਨੂੰ ਦਿਲਜੀਤ ਦੀ ਕਿਲਪਸ ਦੇ ਨਾਲ ਜੋੜਿਆ ਗਿਆ ਹੈ। ਇਸ ਗਾਣੇ ਦੀ ਵੀਡੀਓ ਸਾਂਝੀ ਕਰਦੇ ਹੋਏ ਦਿਲਜੀਤ ਦੁਸਾਂਝ ਨੇ ਕੈਪਸ਼ਨ ’ਚ ਲਿਖਿਆ ਕਿ ‘ਤੇਰੇ ਕਾਨਸਰਟ ਮੇ ਆਉਂਗਾ ਕੁਰਤਾ ਪਜ਼ਾਮਾ ਪਹਿਨ ਕੇ’। ਇਹੀਂ ਨਹੀਂ ਇਸ ਕੈਪਸ਼ਨ ਦੇ ਨਾਲ ਦਿਲਜੀਤ ਦੁਸਾਂਝ ਨੇ ਹੈਸ਼ਟੈਗ ਰਿਹਾਨਾ ਲਿਖਿਆ ਹੈ ਅਤੇ ਦਿਲ ਵਾਲਾ ਇਮੋਜ਼ੀ ਵੀ ਸਾਂਝਾ ਕੀਤਾ ਹੈ।
ਦੱਸ ਦੇਈਏ ਕਿ ਫਰਵਰੀ ਨੂੰ ਰਿਹਾਨਾ ਨੇ ਕਿਸਾਨ ਅੰਦੋਲਨ ਦੇ ਸਮਰਥਨ ’ਚ ਟਵੀਟ ਕੀਤਾ ਸੀ। ਰਿਹਾਨਾ ਨੇ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਜੁੜੀ ਇਕ ਖ਼ਬਰ ਸਾਂਝੀ ਕੀਤੀ। ਇਹ ਖ਼ਬਰ ਕਿਸਾਨਾਂ ਦੇ ਪ੍ਰਦਰਸ਼ਨ ਵਾਲੀ ਥਾਂ ਦੇ ਆਲੇ-ਦੁਆਲੇ ਇੰਟਰਨੈੱਟ ਬੰਦ ਕਰਨ ਨੂੰ ਲੈ ਕੇ ਸੀ। ਰਿਹਾਨਾ ਨੇ ਇਹ ਖ਼ਬਰ ਸਾਂਝੀ ਕਰਦੇ ਹੋਏ ਲਿਖਿਆ ਸੀ ਕਿ ਅਸੀਂ ਇਸ ਬਾਰੇ ’ਚ ਗੱਲ ਕਿਉਂ ਨਹੀਂ ਕਰ ਰਹੇ? ਰਿਹਾਨਾ ਨੇ ਹੈਸ਼ਟੈਗ ਫਾਰਮਰ ਪ੍ਰੋਟੈਸਟ ਦੇ ਨਾਲ ਇਹ ਟਵੀਟ ਕੀਤਾ ਸੀ। ਇਸ ਟਵੀਟ ਨੂੰ ਲੱਖਾਂ ਲੋਕਾਂ ਨੇ ਰਿਟੀਵਟ ਵੀ ਕੀਤਾ।