ਨਵੇਂ ਸਾਲ ਤੋਂ ਪਹਿਲਾਂ ਦਿਲਜੀਤ ਦੋਸਾਂਝ ਦਾ ਟਵੀਟ, ‘ਆਪਣੇ ਆਪ ਨੂੰ ਹੀ ਨਫ਼ਰਤ...’

Friday, Dec 31, 2021 - 05:02 PM (IST)

ਨਵੇਂ ਸਾਲ ਤੋਂ ਪਹਿਲਾਂ ਦਿਲਜੀਤ ਦੋਸਾਂਝ ਦਾ ਟਵੀਟ, ‘ਆਪਣੇ ਆਪ ਨੂੰ ਹੀ ਨਫ਼ਰਤ...’

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਹਨ, ਖ਼ਾਸ ਕਰਕੇ ਟਵਿਟਰ ’ਤੇ। ਇਸੇ ਦੇ ਚਲਦਿਆਂ ਦਿਲਜੀਤ ਨੇ ਟਵਿਟਰ ’ਤੇ 2 ਟਵੀਟ ਸਾਂਝੇ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ : ਕਰਨ ਜੌਹਰ ਨੇ ਦਿੱਲੀ ਸਰਕਾਰ ਨੂੰ ਕੀਤੀ ਸਿਨੇਮਾਘਰ ਖੋਲ੍ਹਣ ਦੀ ਅਪੀਲ, ਲੋਕਾਂ ਨੇ ਸੁਣਾਈਆਂ ਖਰੀਆਂ-ਖਰੀਆਂ

ਪਹਿਲੇ ਟਵੀਟ ’ਚ ਦਿਲਜੀਤ ਲਿਖਦੇ ਹਨ, ‘ਆਪ ਹੀ ਬੋਲ ਰਿਹਾ, ਆਪ ਹੀ ਸੁਣ ਰਿਹਾ। ਆਪਣੇ ਆਪ ਨੂੰ ਹੀ ਨਫ਼ਰਤ ਕਰ ਰਿਹਾ, ਆਪਣੇ ਆਪ ਨਾਲ ਹੀ ਲੜ ਰਿਹਾ। ਚੰਗਾ ਖੇਲ ਖੇਲ ਰਿਹਾ, ਆਪਣੇ ਆਪ ਨੂੰ ਹੀ ਸਮਝਾ ਰਿਹਾ, ਆਪਣੇ ਆਪ ਨੂੰ ਹੀ ਸਮਝ ਕੇ ਅਣਜਾਣ ਬਣ ਰਿਹਾ।’

ਇਸ ਤੋਂ ਬਾਅਦ ਦੂਜੇ ਟਵੀਟ ’ਚ ਦਿਲਜੀਤ ਨੇ ਲਿਖਿਆ, ‘ਸਾਲ ਆਉਂਦੇ ਜਾਂਦੇ ਰਹਿਣੇ ਆ, ਖੇਲ ਚੱਲਦਾ ਰਹਿਣਾ। ਕਦੇ ਕਿਤੇ, ਕਦੇ ਕਿਤੇ। ਸਭ ਠੀਕ ਹੋ ਜਾਵੇ, ਇਹ ਆਸ ਹੀ ਗਲਤ ਹੈ। ਸਭ ਕੁਝ ਕਦੇ ਠੀਕ ਨਹੀਂ ਹੋਣਾ, ਚੰਗਾ-ਮਾੜਾ ਸਭ ਖੇਲ ਦਾ ਹਿੱਸਾ ਹੈ। ਕੁਝ ਵੀ ਸਹੀ ਤੇ ਕੁਝ ਵੀ ਗਲਤ ਨਹੀਂ, ਜੋ ਹੋ ਰਿਹਾ, ਕਮਾਲ ਹੋ ਰਿਹਾ। ਨਵਾਂ ਸਾਲ ਮੁਬਾਰਕ।’

ਦੱਸ ਦੇਈਏ ਕਿ ਦਿਲਜੀਤ ਦੇ ਇਨ੍ਹਾਂ ਟਵੀਟਸ ’ਤੇ ਉਸ ਦੇ ਚਾਹੁਣ ਵਾਲੇ ਖ਼ੂਬ ਕੁਮੈਂਟਸ ਕਰ ਰਹੇ ਹਨ। ਉਥੇ ਦਿਲਜੀਤ ਦੋਸਾਂਝ ਹਾਲ ਹੀ ’ਚ ਰਿਲੀਜ਼ ਹੋਏ ਆਪਣੇ ਗੀਤਾਂ ‘ਵੱਟ ਵੇ’ ਤੇ ‘ਅਨਫੋਰਗੈਟੇਬਲ’ ਨੂੰ ਲੈ ਕੇ ਵੀ ਚਰਚਾ ’ਚ ਹਨ। ਇਹ ਗੀਤ ਲੋਕਾਂ ਵਲੋਂ ਖ਼ੂਬ ਪਸੰਦ ਕੀਤੇ ਜਾ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News