ਦਿਲਜੀਤ ਦੋਸਾਂਝ ਨੇ ਐਲਾਨੀ ਨਵੀਂ ਐਲਬਮ, ਇਹ ਹੋਵੇਗਾ ਨਾਂ

Saturday, Jun 26, 2021 - 01:10 PM (IST)

ਦਿਲਜੀਤ ਦੋਸਾਂਝ ਨੇ ਐਲਾਨੀ ਨਵੀਂ ਐਲਬਮ, ਇਹ ਹੋਵੇਗਾ ਨਾਂ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਪਿਛਲੇ ਕੁਝ ਮਹੀਨਿਆਂ ਤੋਂ ਪ੍ਰਸ਼ੰਸਕਾਂ ਨੂੰ ਇਹ ਹਿੰਟ ਦਿੰਦੇ ਆ ਰਹੇ ਹਨ ਕਿ ਉਹ ਆਪਣੀ ਨਵੀਂ ਐਲਬਮ ’ਤੇ ਕੰਮ ਕਰ ਰਹੇ ਹਨ। ਦਿਲਜੀਤ ਨੇ ਇਸ ਸਬੰਧੀ ਕਈ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ।

ਹੁਣ ਦਿਲਜੀਤ ਨੇ ਐਲਬਮ ਦਾ ਨਾਂ ਐਲਾਨ ਦਿੱਤਾ ਹੈ। ਦਿਲਜੀਤ ਦੀ ਨਵੀਂ ਐਲਬਮ ਦਾ ਨਾਂ ‘ਮੂਨ ਚਾਈਲਡ ਐਰਾ’ ਹੈ। ਨਵੀਂ ਐਲਬਮ ਬਾਰੇ ਜਾਣਕਾਰੀ ਦਿੰਦਿਆਂ ਦਿਲਜੀਤ ਨੇ ਲਿਖਿਆ, ‘It’s a New Era.. It’s a MOON CHILD ERA BRAND NEW ALBUM 💿 Hey Alexa - Are You Ready For #MoonChildEra 🌙 @thisizintense @rajranjodhofficial #diljitdosanjh.’

 
 
 
 
 
 
 
 
 
 
 
 
 
 
 
 

A post shared by DILJIT DOSANJH (@diljitdosanjh)

ਦਿਲਜੀਤ ਵਲੋਂ ਸਾਂਝੀ ਕੀਤੀ ਇਸ ਪੋਸਟ ’ਤੇ ਪੰਜਾਬੀ ਗਾਇਕਾਂ ਵਲੋਂ ਵੀ ਕੁਮੈਂਟਸ ਕੀਤੇ ਜਾ ਰਹੇ ਹਨ। ਉਥੇ ਦਿਲਜੀਤ ਦੇ ਪ੍ਰਸ਼ੰਸਕ ਇਸ ਪੋਸਟ ’ਤੇ ਰੱਜ ਕੇ ਕੁਮੈਂਟਸ ਕਰ ਰਹੇ ਹਨ।

ਦੱਸ ਦੇਈਏ ਕਿ ਪਿਛਲੇ ਸਾਲ ਦਿਲਜੀਤ ਨੇ ‘ਗੋਟ’ ਐਲਬਮ ਰਿਲੀਜ਼ ਕੀਤੀ ਸੀ। ਦਿਲਜੀਤ ਦੀ ਇਸ ਐਲਬਮ ਨੇ ਬਿੱਲਬੋਰਡ ’ਚ ਜਗ੍ਹਾ ਬਣਾਈ ਸੀ। ਲੋਕਾਂ ਦੇ ਨਾਲ-ਨਾਲ ਸਮੀਖਿਅਕਾਂ ਵਲੋਂ ਐਲਬਮ ਨੂੰ ਪਾਜ਼ੇਟਿਵ ਹੁੰਗਾਰਾ ਮਿਲਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News