‘ਨੋ ਐਂਟਰੀ 2’ ’ਚੋਂ ਬਾਹਰ ਹੋਏ ਸਲਮਾਨ ਖ਼ਾਨ! ਦਿਲਜੀਤ ਦੋਸਾਂਝ ਨਾਲ ਇਹ ਬਾਲੀਵੁੱਡ ਅਦਾਕਾਰ ਨਿਭਾਉਣਗੇ ਮੁੱਖ ਭੂਮਿਕਾ

02/01/2024 12:36:25 PM

ਮੁੰਬਈ (ਬਿਊਰੋ)– ਸਾਲ 2005 ਦੀ ਹਿੱਟ ਫ਼ਿਲਮ ‘ਨੋ ਐਂਟਰੀ’ ਦੇ ਸੀਕੁਅਲ ਦਾ ਲੋਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਇਸ ਫ਼ਿਲਮ ’ਚ ਸਲਮਾਨ ਖ਼ਾਨ, ਅਨਿਲ ਕਪੂਰ ਤੇ ਫਰਦੀਨ ਖ਼ਾਨ ਵਰਗੇ ਕਲਾਕਾਰਾਂ ਦੇ ਨਾਲ-ਨਾਲ ਬਿਪਾਸ਼ਾ ਬਾਸੂ, ਲਾਰਾ ਦੱਤਾ ਤੇ ਸੇਲੀਨਾ ਜੇਤਲੀ ਵਰਗੀਆਂ ਅਦਾਕਾਰਾਂ ਨੇ ਕੰਮ ਕੀਤਾ ਸੀ। ਦਰਸ਼ਕਾਂ ਨੇ ਇਸ ਫ਼ਿਲਮ ਨੂੰ ਕਾਫੀ ਪਸੰਦ ਕੀਤਾ ਹੈ।

ਅਨੀਸ ਬਜ਼ਮੀ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਦੇ ਸੀਕੁਅਲ ’ਤੇ ਪਿਛਲੇ ਕੁਝ ਸਮੇਂ ਤੋਂ ਕੰਮ ਚੱਲ ਰਿਹਾ ਸੀ ਤੇ ਇਸ ਨੂੰ ਮੂਲ ਕਲਾਕਾਰਾਂ ਨਾਲ ਬਣਾਇਆ ਜਾਣਾ ਸੀ। ਹਾਲਾਂਕਿ ਇਸ ’ਚ ਦੇਰੀ ਹੁੰਦੀ ਰਹੀ। ਇਸ ਦੌਰਾਨ ਫ਼ਿਲਮ ਨੂੰ ਲੈ ਕੇ ਇਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ‘ਨੋ ਐਂਟਰੀ 2’ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਨਵੇਂ ਕਲਾਕਾਰਾਂ ਨਾਲ ਬਣਾਇਆ ਜਾਵੇਗਾ। ਫ਼ਿਲਮ ਦੀ ਕਹਾਣੀ ਅਨੀਸ ਬਜ਼ਮੀ ਨੇ ਲਿਖੀ ਹੈ ਤੇ ਉਹ ਇਸ ਦਾ ਨਿਰਦੇਸ਼ਨ ਵੀ ਕਰਨ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਦਾ ਵੱਖਰਾ ਤੇ ਡ੍ਰੀਮ ਪ੍ਰਾਜੈਕਟ ‘ਵਾਰਨਿੰਗ 2’ ਸਾਲ ਦੀ ਪਹਿਲੀ ਐਕਸ਼ਨ ਫ਼ਿਲਮ

ਇਕ ਰਿਪੋਰਟ ਮੁਤਾਬਕ ਸੀਕੁਅਲ ਲਈ ਵਰੁਣ ਧਵਨ, ਅਰਜੁਨ ਕਪੂਰ ਤੇ ਦਿਲਜੀਤ ਦੋਸਾਂਝ ਨੂੰ ਚੁਣਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਸਕ੍ਰਿਪਟ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਤੇ ਫ਼ਿਲਮ ਲਈ ਸਹਿਮਤ ਹੋ ਗਏ ਹਨ। ਇਸ ਰਿਪੋਰਟ ’ਚ ਇਕ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ‘ਨੋ ਐਂਟਰੀ 2’ ਦੀ ਸਕ੍ਰਿਪਟ ਬਹੁਤ ਦਿਲਚਸਪ ਹੈ ਤੇ ਇਸ ਲਈ ਤਿੰਨੋਂ ਐਕਟਰ ਕਾਫੀ ਉਤਸ਼ਾਹਿਤ ਹਨ। ਬੋਨੀ ਕਪੂਰ ਜ਼ੀ ਸਟੂਡੀਓਜ਼ ਦੇ ਨਾਲ ਮਿਲ ਕੇ ਫ਼ਿਲਮ ਦਾ ਨਿਰਮਾਣ ਕਰਨਗੇ।

ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਫ਼ਿਲਮ ਨੂੰ ਫਲੋਰ ’ਤੇ ਜਾਣ ’ਚ ਕੁਝ ਸਮਾਂ ਲੱਗੇਗਾ। ‘ਨੋ ਐਂਟਰੀ 2’ ਸਾਲ ਦੇ ਅਖੀਰ ਤੱਕ ਸ਼ੁਰੂ ਹੋ ਸਕਦੀ ਹੈ। ਫ਼ਿਲਮ ਨੂੰ 2025 ’ਚ ਰਿਲੀਜ਼ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਰਿਪੋਰਟ ਮੁਤਾਬਕ ਅਜੇ ਤੱਕ ਲੀਡ ਅਦਾਕਾਰਾਂ ਦੀ ਚੋਣ ਨਹੀਂ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਹੀ ਫ਼ਿਲਮ ਬਾਰੇ ਕੋਈ ਅਧਿਕਾਰਤ ਐਲਾਨ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News