ਦੇਖੋ ਸ਼ੂਟਿੰਗ ਤੋਂ ਬਾਅਦ ਵਿਹਲੇ ਸਮੇਂ ਕੀ ਕਰਦੇ ਨੇ ਦਿਲਜੀਤ ਦੋਸਾਂਝ (ਵੀਡੀਓ)

03/03/2022 4:32:53 PM

ਚੰਡੀਗੜ੍ਹ (ਬਿਊਰੋ)– ਦਿਲਜੀਤ ਦੋਸਾਂਝ ਆਪਣੇ ਗੀਤਾਂ ਤੇ ਅਦਾਕਾਰੀ ਨਾਲ ਹੀ ਨਹੀਂ, ਸਗੋਂ ਆਪਣੇ ਸੁਭਾਅ ਕਾਰਨ ਵੀ ਸਭ ਨੂੰ ਆਪਣਾ ਮੁਰੀਦ ਬਣਾ ਲੈਂਦੇ ਹਨ। ਸੋਸ਼ਲ ਮੀਡੀਆ ’ਤੇ ਦਿਲਜੀਤ ਦੋਸਾਂਝ ਦੀ ਫੈਨ ਫਾਲੋਇੰਗ ਕਰੋੜਾਂ ’ਚ ਹੈ।

ਇਹ ਖ਼ਬਰ ਵੀ ਪੜ੍ਹੋ : ਡਰੱਗਜ਼ ਕੇਸ ’ਚ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਮਿਲੀ ਕਲੀਨ ਚਿੱਟ

ਅਜਿਹੇ ’ਚ ਆਪਣੇ ਚਾਹੁਣ ਵਾਲਿਆਂ ਲਈ ਉਹ ਕੁਝ ਨਾ ਕੁਝ ਅਜਿਹਾ ਕਰਦੇ ਹੀ ਰਹਿੰਦੇ ਹਨ, ਜਿਸ ਨਾਲ ਉਨ੍ਹਾਂ ਦੇ ਚਿਹਰੇ ’ਤੇ ਮੁਸਕਾਨ ਆ ਜਾਵੇ।

ਹਾਲ ਹੀ ’ਚ ਦਿਲਜੀਤ ਦੋਸਾਂਝ ਦੀ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜੋ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਖ਼ੁਸ਼ ਕਰ ਦੇਵੇਗੀ। ਇਸ ਵੀਡੀਓ ’ਚ ਦਿਲਜੀਤ ਦੋਸਾਂਝ ਸ਼ੂਟਿੰਗ ਤੋਂ ਬਾਅਦ ਵਿਹਲੇ ਸਮੇਂ ਨੂੰ ਬਤੀਤ ਕਰਦੇ ਨਜ਼ਰ ਆ ਰਹੇ ਹਨ।

ਮਜ਼ੇਦਾਰ ਗੱਲ ਇਹ ਹੈ ਕਿ ਵੀਡੀਓ ’ਚ ਦਿਲਜੀਤ ਦੋਸਾਂਝ ਨੇ ਕੰਮਾਂ ਨੂੰ ਦੇਖ ਕੇ ਤੁਸੀਂ ਹੱਸ-ਹੱਸ ਦੂਹਰੇ ਹੋ ਜਾਓਗੇ। ਵੀਡੀਓ ’ਚ ਦਿਲਜੀਤ ਹੀ ਨਹੀਂ, ਸਗੋਂ ਉਨ੍ਹਾਂ ਦੇ ਸਾਥੀ ਵੀ ਮਸਤੀ ਭਰੇ ਅੰਦਾਜ਼ ’ਚ ਨਜ਼ਰ ਆ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News