ਦਿਲਜੀਤ ਦੋਸਾਂਝ ਨੇ ਫਿਲਮ ''ਸਰਦਾਰ ਜੀ 3'' ਸਬੰਧੀ ਲਿਆ ਅਹਿਮ ਫੈਸਲਾ, ਕਰ''ਤਾ ਵੱਡਾ ਐਲਾਨ

Wednesday, Jun 25, 2025 - 01:48 PM (IST)

ਦਿਲਜੀਤ ਦੋਸਾਂਝ ਨੇ ਫਿਲਮ ''ਸਰਦਾਰ ਜੀ 3'' ਸਬੰਧੀ ਲਿਆ ਅਹਿਮ ਫੈਸਲਾ, ਕਰ''ਤਾ ਵੱਡਾ ਐਲਾਨ

ਮੁੰਬਈ (ਏਜੰਸੀ)- ਗਲੋਬਲ ਸਟਾਰ ਦਿਲਜੀਤ ਦੋਸਾਂਝ ਨੇ ਆਪਣੀ ਫਿਲਮ ‘ਸਰਦਾਰ ਜੀ 3’ ਭਾਰਤ ਵਿੱਚ ਰਿਲੀਜ਼ ਨਾ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਉਨ੍ਹਾਂ ਨੇ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨਿਆ ਆਮੀਰ ਦੀ ਸ਼ਮੂਲੀਅਤ ਕਾਰਨ ਹੋਏ ਵਿਰੋਧ ਤੋਂ ਬਾਅਦ ਲਿਆ ਹੈ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਗ੍ਰਿਫਤਾਰ, ਬਲੱਡ ਟੈਸਟ 'ਚ ਹੋਇਆ ਵੱਡਾ ਖੁਲਾਸਾ

ਮੈਨੇਜਰ ਸੋਨਾਲੀ ਸਿੰਘ ਨੇ ਜਾਰੀ ਕੀਤਾ ਬਿਆਨ

ਦਿਲਜੀਤ ਦੀ ਮੈਨੇਜਰ ਸੋਨਾਲੀ ਸਿੰਘ ਨੇ ਮੰਗਲਵਾਰ ਨੂੰ ਇੰਸਟਾਗ੍ਰਾਮ 'ਤੇ ਇੱਕ ਲੰਬਾ ਨੋਟ ਸਾਂਝਾ ਕਰਦਿਆਂ ਲਿਖਿਆ, "ਪਿਛਲੇ 2 ਦਹਾਕਿਆਂ ਤੋਂ ਜ਼ਿਆਦਾ ਦੇ ਕਰੀਅਰ ਵਿਚ ਦਿਲਜੀਤ ਦੋਸਾਂਝ ਸਿਰਫ਼ ਪੰਜਾਬ ਹੀ ਨਹੀਂ, ਸਾਰੀ ਦੁਨੀਆ ਲਈ ਇੱਕ ਸੱਭਿਆਚਾਰਕ ਆਈਕਨ ਬਣੇ ਹਨ। ਫਿਰ ਵੀ, ਇੱਕ ਗੌਰਵਸ਼ਾਲੀ ਸਿੱਖ, ਇਕ ਪੰਜਾਬੀ ਅਤੇ ਇਕ ਕਲਾਕਾਰ ਹੋਣ ਦੇ ਨਾਤੇ ਉਹ ਅਕਸਰ ਨਿਸ਼ਾਨੇ 'ਤੇ ਰਹਿੰਦੇ ਹਨ।" ਉਨ੍ਹਾਂ ਅੱਗੇ ਲਿਖਿਆ, ਇੱਕ ਪਾਕਿਸਤਾਨੀ ਸਹਿ-ਕਲਾਕਾਰ ਦੀ ਮੌਜੂਦਗੀ ਕਾਰਨ ਉਨ੍ਹਾਂ ਦੀ ਆਉਣ ਵਾਲੀ ਪੰਜਾਬੀ ਫਿਲਮ ਸਰਦਾਰ ਜੀ ਦੀ ਆਲੋਚਨਾ ਦੀ ਇਹ ਹਾਲੀਆ ਲਹਿਰ ਨਿਰਾਸ਼ਾਜਨਕ ਅਤੇ ਅਨੁਚਿਤ ਹੈ, ਕਿਉਂਕਿ ਫਿਲਮ ਦੀ ਸ਼ੂਟਿੰਗ ਉਨ੍ਹਾਂ ਰਾਜਨੀਤਿਕ ਹਾਲਾਤਾਂ ਤੋਂ ਕਾਫ਼ੀ ਪਹਿਲਾਂ ਹੋਈ ਸੀ, ਜਦੋ ਮਾਹੌਲ ਠੀਕ ਸੀ।

ਇਹ ਵੀ ਪੜ੍ਹੋ: ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ ਕਰਦੇ AirPods ਦੀ ਇੰਝ ਵਰਤੋਂ, ਮੇਕਅੱਪ Artist ਨੂੰ ਕੰਨ 'ਚ ਲਵਾਉਣੇ ਪਏ ਇੰਜੈਕਸ਼ਨ

PunjabKesari

ਨਿੱਜੀ ਨਿਵੇਸ਼ 'ਤੇ ਬਣੀ ਫਿਲਮ

ਸੋਨਾਲੀ ਨੇ ਦੱਸਿਆ ਕਿ ਇਹ ਕੋਈ ਵੱਡੀ ਕਾਰਪੋਰੇਟ ਫੰਡਿਡ ਫਿਲਮ ਨਹੀਂ, ਸਗੋਂ ਉਨ੍ਹਾਂ ਪਰਿਵਾਰਾਂ ਦੀ ਜਮ੍ਹਾਪੂੰਜੀ ਨਾਲ ਬਣੀ ਹੋਈ ਹੈ, ਜੋ ਰੀਜਨਲ ਫਿਲਮ ਉਦਯੋਗ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ। ਇਸ ਰਿਲੀਜ਼ ਰੋਕਣ ਦਾ ਅਰਥ, ਸਿਰਫ਼ ਇੱਕ ਕਲਾਕਾਰ ਨੂੰ ਨਹੀਂ, ਸਗੋਂ ਪੂਰੇ ਰਚਨਾਤਮਕ ਤੰਤਰ ਨੂੰ ਝਟਕਾ ਦੇਣਾ।"

ਇਹ ਵੀ ਪੜ੍ਹੋ: 'ਦੇਸ਼ ਪਹਿਲਾਂ...'; ਮੀਕਾ ਸਿੰਘ ਨੇ ਦਿਲਜੀਤ ਦੋਸਾਂਝ ਨੂੰ ਦੱਸਿਆ 'Fake Singer'

PunjabKesari

ਦਿਲਜੀਤ ਨੇ ਦੇਸ਼ ਦੀਆਂ ਭਾਵਨਾਵਾਂ ਨੂੰ ਦਿੱਤਾ ਮਾਨ

ਸੋਨਾਲੀ ਨੇ ਅੱਗੇ ਲਿਖਿਆ, "ਦਿਲਜੀਤ ਨੇ ਭਾਰਤ ਦੇ ਲੋਕਾਂ ਅਤੇ ਸਰਕਾਰ ਦੀਆਂ ਭਾਵਨਾਵਾਂ ਨੂੰ ਮਾਣ ਦਿੰਦਿਆਂ ਇਹ ਫਿਲਮ ਭਾਰਤ ਵਿੱਚ ਨਾ ਰਿਲੀਜ਼ ਕਰਨ ਦਾ ਫੈਸਲਾ ਲਿਆ ਹੈ। ਇਹ ਫੈਸਲਾ ਉਨ੍ਹਾਂ ਲਈ ਨਿੱਜੀ ਅਤੇ ਵਪਾਰਕ ਤੌਰ 'ਤੇ ਨੁਕਸਾਨਦਾਇਕ ਹੋ ਸਕਦਾ ਹੈ, ਪਰ ਉਹ ਦੇਸ਼ ਦੇ ਫੈਸਲਿਆਂ ਨੂੰ ਪਹਿਲ ਦੇ ਰਹੇ ਹਨ।

ਹਾਂ, ਇਸ ਫੈਸਲੇ ਦਾ ਬਿਨਾਂ ਸ਼ੱਕ ਫਿਲਮ ਦੇ ਕਾਰੋਬਾਰ 'ਤੇ ਬਹੁਤ ਵੱਡਾ ਪ੍ਰਭਾਵ ਪਵੇਗਾ ਪਰ ਦਿਲਜੀਤ ਆਪਣੇ ਬਾਰੇ ਨਹੀਂ ਸੋਚ ਰਹੇ। ਉਹ ਸਿਰਫ਼ ਨਿਰਮਾਤਾਵਾਂ, ਟੀਮ, ਉਨ੍ਹਾਂ ਪਰਿਵਾਰਾਂ ਲਈ ਜਿੰਨਾ ਹੋ ਸਕੇ ਨੁਕਸਾਨ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਦੀ ਰੋਜ਼ੀ-ਰੋਟੀ ਇਸ ਫਿਲਮ ਨਾਲ ਜੁੜੀ ਹੋਈ ਹੈ, ਨਾਲ ਹੀ ਭਾਵਨਾਵਾਂ ਅਤੇ ਇਸ ਦੇਸ਼ ਦੇ ਸਨਮਾਨ ਨੂੰ ਸੰਤੁਲਿਤ ਕੀਤਾ ਜਾ ਸਕੇ।" ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਉਨ੍ਹਾਂ ਲਈ ਆਸਾਨ ਨਹੀਂ ਹੈ ਪਰ ਉਹ ਇਹ ਇਸ ਲਈ ਕਰ ਰਹੇ ਹਨ ਕਿਉਂਕਿ ਉਹ ਇਹੀ ਮੰਨਦੇ ਹਨ ਕਿ ਇਹ ਸਹੀ ਹੈ ਅਤੇ ਹਮੇਸ਼ਾ ਵਾਂਗ, ਉਹ ਪਿਆਰ ਨੂੰ ਚੁਣ ਰਹੇ ਹੈ। ਉਹ ਖੁਦ ਦੀ ਬਜਾਏ ਦੂਜਿਆਂ ਨੂੰ ਚੁਣ ਰਹੇ ਹਨ।

ਇਹ ਵੀ ਪੜ੍ਹੋ: ਅਦਾਕਾਰਾ ਸਨਾ ਖਾਨ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਦਾ ਹੋਇਆ ਦੇਹਾਂਤ

'Punjab 95' ਵੀ ਰਿਲੀਜ਼ ਦੀ ਉਡੀਕ 'ਚ

ਉਨ੍ਹਾਂ ਨੇ ਦਿਲਜੀਤ ਦੀ ਹੋਰ ਫਿਲਮ ‘Punjab 95’ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਉਹ ਮਨੁੱਖੀ ਅਧਿਕਾਰ ਕੁਰਕੁੰਨ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾ ਰਹੇ ਹਨ। ਇਹ ਫਿਲਮ ਵੀ ਪਿਛਲੇ 2 ਸਾਲਾਂ ਤੋਂ ਸੈਂਸਰ ਬੋਰਡ ਦੀ ਮਨਜ਼ੂਰੀ ਦੀ ਉਡੀਕ ਕਰ ਰਹੀ ਹੈ।

ਇਹ ਵੀ ਪੜ੍ਹੋ: ਹੋਰ ਵਧ ਗਿਆ ਦੋਸਾਂਝਾਂਵਾਲੇ ਦਾ ਰੁਤਬਾ ! ਕੈਨੇਡਾ ਦੀ ਯੂਨੀਵਰਸਿਟੀ ਨੇ ਕਰ'ਤਾ ਇਹ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News