ਗਾਇਕ ਦਿਲਜੀਤ ਦੋਸਾਂਝ ਪੈਰਿਸ ''ਚ ਘੁੰਮਦੇ ਆਏ ਨਜ਼ਰ (ਵੀਡੀਓ)

Wednesday, Sep 18, 2024 - 01:15 PM (IST)

ਗਾਇਕ ਦਿਲਜੀਤ ਦੋਸਾਂਝ ਪੈਰਿਸ ''ਚ ਘੁੰਮਦੇ ਆਏ ਨਜ਼ਰ (ਵੀਡੀਓ)

ਐਂਟਰਟੇਨਮੈਂਟ ਡੈਸਕ - ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਪੈਰਿਸ 'ਚ ਘੁੰਮਦੇ ਹੋਏ ਨਜ਼ਰ ਆ ਰਹੇ ਹਨ, ਜਿਸ ਦਾ ਇੱਕ ਵੀਡੀਓ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਇਸ 'ਚ ਦਿਲਜੀਤ ਐਫਿਲ ਟਾਵਰ ਸਾਹਮਣੇ ਖੜੇ ਨਜ਼ਰ ਆ ਰਹੇ ਹਨ। ਇਸ ਦੌਰਾਨ ਦਿਲਜੀਤ ਮਸਤੀ 'ਚ ਝੂਮਦੇ ਹੋਏ ਦਿਖਾਈ ਦੇ ਰਹੇ ਹਨ। ਪੈਰਿਸ 'ਚ ਦਿਲਜੀਤ ਦੋਸਾਂਝ ਨੇ ਆਪਣੇ ਫੈਨਜ਼ ਨਾਲ ਸੈਲਫੀਆਂ ਵੀ ਖਿਚਵਾਈਆਂ। 

ਇਹ ਖ਼ਬਰ ਵੀ ਪੜ੍ਹੋ ਅਦਾਕਾਰਾ ’ਤੇ ਹਮਲੇ ਦੇ ਮੁੱਖ ਮੁਲਜ਼ਮ ਨੂੰ ਜ਼ਮਾਨਤ

ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਇੰਡੀਆ ਟੂਰ ਨੂੰ ਲੈ ਕੇ ਐਕਸਾਈਟਡ ਹਨ ਅਤੇ ਫੈਨਸ 'ਚ ਉਨ੍ਹਾਂ ਦੇ ਇਸ ਲਾਈਵ ਕੰਸਰਟ ਦੀ ਟਿਕਟ ਨੂੰ ਲੈ ਕੇ ਮਾਰਾ ਮਾਰੀ ਹੈ। ਮਹਿੰਗੀਆਂ ਟਿਕਟਾਂ ਨੂੰ ਲੈ ਕੇ ਬੀਤੇ ਦਿਨੀਂ ਇੱਕ ਸੋਸ਼ਲ ਮੀਡੀਆ ਸਟਾਰ ਨੇ ਲਾਈਵ ਹੋ ਕੇ ਕਿਹਾ ਸੀ ਕਿ ਦਿਲਜੀਤ ਦੋਸਾਂਝ ਦੇ ਸਾਰੇ ਫੈਨਜ਼ ਇੰਨੇ ਅਮੀਰ ਨਹੀਂ ਹਨ ਕਿ ਉਹ ਦਿਲਜੀਤ ਦੇ ਸ਼ੋਅ ਦੀਆਂ ਟਿਕਟਾਂ ਲੈ ਸਕਣ। ਇਸ ਤੋਂ ਇਲਾਵਾ ਕਈ ਫੈਨਸ ਨੂੰ ਤਾਂ ਟਿਕਟਾਂ ਮਿਲੀਆਂ ਹੀ ਨਹੀਂ, ਜਿਸ ਕਾਰਨ ਕਈ ਫੈਨਜ਼ ਨਿਰਾਸ਼ ਵੀ ਹਨ।

ਇਹ ਖ਼ਬਰ ਵੀ ਪੜ੍ਹੋ ਪ੍ਰਸਿੱਧ ਰੈਪਰ ਗ੍ਰਿਫ਼ਤਾਰ, ਸੈਕਸ ਤਸਕਰੀ ਸਣੇ ਲੱਗੇ ਗੰਭੀਰ ਦੋਸ਼

ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਬਤੌਰ ਗਾਇਕ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ। ਜਲਦ ਹੀ ਦਿਲਜੀਤ ਆਲੀਆ ਭੱਟ ਨਾਲ ਇੱਕ ਫ਼ਿਲਮ 'ਚ ਵੀ ਨਜ਼ਰ ਆਉਣਗੇ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News