ਵਿਵਾਦਾਂ 'ਚ ਦਿਲਜੀਤ ਦੋਸਾਂਝ ਦੀ ਫ਼ਿਲਮ 'ਪੰਜਾਬ 95', ਰੋਕ ਲਗਾਉਣ 'ਤੇ ਬੋਲੇ ਸੈਂਸਰ ਬੋਰਡ ਦੇ ਸਾਬਕਾ ਮੈਂਬਰ

Wednesday, Jul 24, 2024 - 10:30 AM (IST)

ਮੁੰਬਈ (ਬਿਊਰੋ) : ਪੰਜਾਬ 'ਚ ਕਾਲੇ ਦੌਰ ਨੂੰ ਅਕਸਰ ਹੀ ਪੰਜਾਬ ਦੇ ਇਤਿਹਾਸ ਦੇ ਪੰਨਿਆਂ 'ਚ ਜਦੋਂ ਫਰੋਲਿਆ ਜਾਂਦਾ ਹੈ ਤਾਂ ਕਈਆਂ ਦੇ ਜ਼ਖਮ ਅੱਲੇ ਹੋ ਜਾਂਦੇ ਹਨ। ਹੁਣ ਕਾਲੇ ਦੌਰ ਦੌਰਾਨ ਬੇਕਸੂਰਾਂ ਨੂੰ ਮੌਤ ਦੇ ਘਾਟ ਉਤਾਰਨ ਦੇ ਮਾਮਲਿਆਂ ਨੂੰ ਉਜਾਗਰ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਅਧਾਰਿਤ ਫ਼ਿਲਮ 'ਪੰਜਾਬ 95' ਬਣੀ ਹੈ, ਜਿਸ ਨੂੰ ਲੈ ਕੇ ਪਹਿਲਾਂ ਹੀ ਵਿਵਾਦ ਛਿੜ ਗਿਆ ਹੈ ਅਤੇ ਫ਼ਿਲਮ ਦਾ ਲਗਾਤਾਰ ਵਿਰੋਧ ਵੀ ਕੀਤਾ ਜਾ ਰਿਹਾ ਹੈ।

ਦੱਸ ਦੇਈਏ ਕਿ ਇਸ ਫ਼ਿਲਮ 'ਚ ਮੁੱਖ ਭੂਮਿਕਾ ਗਲੋਬਲ ਸਟਾਰ ਦਿਲਜੀਤ ਦੋਸਾਂਝ ਨਿਭਾ ਰਹੇ ਹਨ, ਜਿਨ੍ਹਾਂ ਵੱਲੋਂ ਫ਼ਿਲਮ 'ਪੰਜਾਬ 1984' 'ਚ ਵੀ ਮੁੱਖ ਭੂਮਿਕਾ ਅਦਾ ਕੀਤੀ ਗਈ ਸੀ ਅਤੇ ਪਰਦੇ 'ਤੇ ਆਪਣੇ ਕਿਰਦਾਰ ਦੇ ਨਾਲ ਦਿਲਜੀਤ ਨੇ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ ਸਨ। ਇਸ ਫ਼ਿਲਮ ਨੂੰ ਲੈ ਕੇ ਸੈਂਸਰ ਬੋਰਡ ਦੇ ਸਾਲ 2009 ਤੋਂ ਲੈ ਕੇ 2014 ਤੱਕ ਮੈਂਬਰ ਰਹੇ ਅਮਰਜੀਤ ਟਿੱਕਾ ਨਾਲ ਇਕ ਨਿੱਜੀ ਚੈਨਲ ਵਲੋਂ ਖ਼ਾਸ ਗੱਲਬਾਤ ਕੀਤੀ ਗਈ। ਇਸ ਦੌਰਾਨ ਅਮਰਜੀਤ ਟਿੱਕਾ ਨੇ ਕਈ ਅਹਿਮ ਖੁਲਾਸੇ ਕੀਤੇ ਅਤੇ ਕਿਹਾ ਹੈ ਕਿ ਜਦੋਂ ਦਿਲਜੀਤ ਦੀ 'ਪੰਜਾਬ 1984' ਫ਼ਿਲਮ ਬਣੀ ਸੀ ਤਾਂ ਉਦੋਂ ਵੀ ਫ਼ਿਲਮ ਦਾ ਵਿਰੋਧ ਕੀਤਾ ਗਿਆ ਸੀ। ਉਨ੍ਹਾਂ ਕਿਹਾ ਪਰ ਅਸੀਂ ਇਸ ਫ਼ਿਲਮ ਨੂੰ ਰਿਲੀਜ਼ ਕਰਵਾਇਆ ਸੀ। ਇਸ ਤਰ੍ਹਾਂ ਦੀਆਂ ਫ਼ਿਲਮਾਂ ਬਣਨੀਆਂ ਚਾਹੀਦੀਆਂ ਹਨ, ਜੋ ਪੰਜਾਬ ਦੇ ਇਤਿਹਾਸ ਨੂੰ ਪੰਜਾਬ ਦੇ 'ਚ ਕਾਲੇ ਦੌਰ ਨੂੰ ਦਰਸਾਉਂਦੀਆਂ ਹਨ, ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਖਾਲੜਾ ਦਾ ਇੱਕ ਬਹੁਤ ਵੱਡਾ ਰੋਲ ਰਿਹਾ ਹੈ, ਜਿਸ ਬਾਰੇ ਆਉਣ ਵਾਲੀ ਪੀੜ੍ਹੀ ਨੂੰ ਜਾਣਨਾ ਬਹੁਤ ਜ਼ਰੂਰੀ ਹੈ।

ਇਹ ਖ਼ਬਰ ਵੀ ਪੜ੍ਹੋ -FIR ਦੀ ਮਸ਼ਹੂਰ ਅਦਾਕਾਰਾ KAVITA KAUSHIK ਨੇ TV ਇੰਡਸਟਰੀ ਨੂੰ ਕਿਹਾ ਅਲਵਿਦਾ, ਜਾਣੋ ਕਿਉਂ

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਖਾਲੜਾ ਦੀ ਮੌਤ ਦਾ ਅੱਜ ਵੀ ਭੇਦ ਹੈ, ਅੱਜ ਤੱਕ ਉਨ੍ਹਾਂ ਦੀ ਮੌਤ ਕਿਵੇਂ ਹੋਈ, ਉਨ੍ਹਾਂ ਨੂੰ ਕਿਸ ਨੇ ਕਤਲ ਕੀਤਾ ਜਾਂ ਕਿਵੇਂ ਉਹ ਗਾਇਬ ਹੋਏ...ਇਸ ਸਭ ਬਾਰੇ ਕੋਈ ਵੀ ਜਾਂਚ ਪੜਤਾਲ ਪੂਰੀ ਨਹੀਂ ਹੋ ਸਕੀ। ਉਨ੍ਹਾਂ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਬਾਰੇ ਵੀ ਵੱਖ-ਵੱਖ ਚਰਚਾਵਾਂ ਹਨ, ਕਹਾਣੀਆਂ ਹਨ, ਮੈਨੂੰ ਉਮੀਦ ਹੈ ਕਿ ਇਸ ਫ਼ਿਲਮ ਰਾਹੀਂ ਕਾਫ਼ੀ ਕੁਝ ਸਾਫ਼ ਹੋਵੇਗਾ ਅਤੇ ਨਾਲ ਹੀ ਨੌਜਵਾਨ ਪੀੜ੍ਹੀ ਨੂੰ ਜਸਵੰਤ ਸਿੰਘ ਖਾਲੜਾ ਦਾ ਰੋਲ ਅਤੇ ਨਾਲ ਹੀ ਉਨ੍ਹਾਂ ਦੀ ਮੌਤ ਦੇ ਰਹੱਸ ਬਾਰੇ ਵੀ ਜਾਣਕਾਰੀ ਮਿਲੇਗੀ।

ਇਹ ਖ਼ਬਰ ਵੀ ਪੜ੍ਹੋ - ਬਹੁਤ ਦਰਦਨਾਕ ਹੈ ਹਿਨਾ ਖ਼ਾਨ ਦੀ ਬ੍ਰੈਸਟ ਕੈਂਸਰ ਦਾ ਤੀਜਾ ਪੜਾਅ, ਕਿਹਾ- 'ਮੈਂ ਲਗਾਤਾਰ ਦਰਦ 'ਚ ਹਾਂ...

ਕੌਣ ਸਨ ਜਸਵੰਤ ਸਿੰਘ ਖਾਲੜਾ
ਜਸਵੰਤ ਸਿੰਘ ਖਾਲੜਾ ਪੰਜਾਬ ਦੇ ਇੱਕ ਮਨੁੱਖੀ ਅਧਿਕਾਰਾਂ ਦੇ ਐਕਟੀਵਿਸਟ ਸਨ, ਪੰਜਾਬ ਵਿੱਚ ਪੁਲਿਸ ਨੇ ਹਜ਼ਾਰਾਂ ਅਣਪਛਾਤੇ ਲੋਕਾਂ ਨੂੰ ਅਗਵਾ, ਕਤਲ ਅਤੇ ਸਸਕਾਰ ਕਰਨ ਦੇ ਸਬੂਤਾਂ ਨੂੰ ਸਾਹਮਣੇ ਲਿਆਉਣ ਵਿੱਚ ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਅਹਿਮ ਸੀ। ਹਨੀ ਤ੍ਰੇਹਨ ਦੀ ਆਉਣ ਵਾਲੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ 'ਪੰਜਾਬ 95' 'ਚ ਦਿਲਜੀਤ ਦੁਸਾਂਝ ਦੀ ਅਦਾਕਾਰੀ ਨੂੰ ਸੈਂਸਰ ਬੋਰਡ ਤੋਂ ਸਰਟੀਫਿਕੇਸ਼ਨ ਨੂੰ ਲੈ ਕੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੈਂਸਰ ਬੋਰਡ ਨੇ ਫਿਲਮ ਦੇ 85 ਸੀਨ ਕੱਟ ਕੀਤੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News