ਪੰਜਾਬ ''ਚ ਵੱਡੀ ਵਾਰਦਾਤ, ਆੜ੍ਹਤੀਏ ''ਤੇ ਤਾਬੜਤੋੜ ਫਾਇਰਿੰਗ

Tuesday, Aug 27, 2024 - 06:38 PM (IST)

ਅੰਮ੍ਰਿਤਸਰ- ਅੰਮ੍ਰਿਤਸਰ 'ਚ ਆਏ ਦਿਨ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਉਂਦੀ  ਹੈ। ਇਸ ਵਿਚਾਲੇ ਇਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਆੜ੍ਹਤੀਏ 'ਤੇ ਕੁਝ ਨੌਜਵਾਨਾਂ ਵੱਲੋਂ ਤਾਬੜਤੋੜ ਫਾਇਰਿੰਗ ਕੀਤੀ ਗਈ। ਜਾਣਕਾਰੀ ਮੁਤਾਬਕ  ਆੜ੍ਹਤੀਏ 'ਤੇ 2 ਗੰਨਮੈਨਾਂ ਦੀ ਹਾਜ਼ਰੀ 'ਚ ਗੋਲੀਆਂ ਚਲਾਈਆਂ ਗਈਆਂ ਹਨ।

ਇਹ ਵੀ ਪੜ੍ਹੋ- ਪੰਜਾਬ 'ਚ 16 ਸਾਲਾ ਨਾਬਾਲਗ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ

ਦੱਸਿਆ ਜਾ ਰਿਹਾ ਹੈ ਕਿ ਆੜ੍ਹਤੀਏ ਤੋਂ 5 ਕਰੋੜ ਦੀ ਫਿਰੌਤੀ ਮੰਗੀ ਗਈ ਸੀ ਜਦ ਫਿਰੌਤੀ ਨਾ ਦਿੱਤੀ ਗਈ ਤਾਂ ਉਸ 'ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਆੜ੍ਹਤੀਆ ਜ਼ਖ਼ਮੀ ਹੋ ਗਿਆ। ਹੋਰ ਤਾਂ ਹੋਰ ਹਮਲਾ ਕਰਨ ਤੋਂ ਬਾਅਦ ਫਿਰ ਆੜ੍ਹਤੀਏ ਨੂੰ ਫੋਨ ਕਰਕੇ ਧਮਕੀ ਦਿੱਤੀ ਗਈ ਜਿਸ 'ਚ ਉਨ੍ਹਾਂ ਕਿਹਾ ਕਿ ਜੇਕਰ 5 ਕਰੋੜ ਨਾ ਦਿੱਤੇ ਤਾਂ ਅਗਲੀ ਵਾਰ ਨਹੀਂ ਬਚੇਂਗਾ। 

ਇਹ ਵੀ ਪੜ੍ਹੋ- ਪੰਜਾਬ ਦੇ ਇਲਾਕੇ 'ਚ ਧੜੱਲੇ ਨਾਲ ਚੱਲ ਰਿਹੈ ਜਿਸਮ ਫਿਰੋਸ਼ੀ ਤੇ ਨਸ਼ੇ ਦਾ ਕਾਲਾ ਧੰਦਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News