ਹੁਸ਼ਿਆਰਪੁਰ ਵਿਖੇ ਸਾਬਕਾ AIG ਆਸ਼ੀਸ਼ ਕਪੂਰ ਦੇ ਭਰਾ ਦੇ ਹਸਪਤਾਲ ''ਤੇ ਵਿਜੀਲੈਂਸ ਦੀ ਰੇਡ

Wednesday, Aug 28, 2024 - 06:47 PM (IST)

ਹੁਸ਼ਿਆਰਪੁਰ (ਵੈੱਬ ਡੈਸਕ)- ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ 'ਚ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਸਾਬਕਾ ਏ. ਆਈ. ਜੀ. ਆਸ਼ੀਸ਼ ਕਪੂਰ ਦੇ ਭਰਾ ਦੇ ਹਸਪਤਾਲ 'ਤੇ ਵਿਜੀਲੈਂਸ ਦੀ ਰੇਡ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਵਿਖੇ ਸਥਿਤ ਏ. ਆਈ. ਜੀ. ਆਸ਼ੀਸ਼ ਕਪੂਰ ਦੇ ਭਰਾ ਦੇ ਹਸਪਤਾਲ ਅਮਨ ਹਸਪਤਾਲ ਵਿਚ ਵਿਜੀਲੈਂਸ ਦੀ ਰੇਡ ਕੀਤੀ ਗਈ। ਇਸ ਦੌਰਾਨ ਵਿਜੀਲੈਂਸ ਵੱਲੋਂ ਕਾਫ਼ੀ ਸਬੂਤ ਖੰਗਾਲੇ ਗਏ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।  

ਇਥੇ ਦੱਸ ਦੇਈਏ ਕਿ ਆਸ਼ੀਸ਼ ਕਪੂਰ ਨੂੰ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੇ ਇਲਾਵਾ ਉਨ੍ਹਾਂ 'ਤੇ ਕੇਸ ਨੂੰ ਰਫ਼ਾ-ਦਫ਼ਾ ਕਰਨ ਲਈ ਵੀ ਇਕ ਮਹਿਲਾ ਕੋਲੋਂ ਇਕ ਕਰੋੜ ਦੀ ਰਿਸ਼ਵਤ ਲੈਣ ਦਾ ਇਲਜ਼ਾਮ ਲੱਗਾ ਹੈ। ਇਕ ਕਰੋੜ ਦੇ ਰਿਸ਼ਵਤ ਮਾਮਲੇ 'ਚ ਜੇਲ੍ਹ 'ਚ ਬੰਦ ਸਾਬਕਾ ਏਆਈਜੀ ਆਸ਼ੀਸ਼ ਕਪੂਰ ਦੀ ਇਕ ਵੀਡੀਓ ਵੀ ਸਾਹਮਣੇ ਆਈ ਸੀ, ਜਿਸ ਵਿਚ ਉਹ ਜ਼ੀਰਕਪੁਰ ਥਾਣੇ 'ਚ ਇਕ ਔਰਤ ਨੂੰ ਥੱਪੜ ਮਾਰ ਰਹੇ ਹਨ। ਇਹ ਉਹੀ ਔਰਤ ਸੀ, ਜਿਸ ਨੇ ਕਪੂਰ 'ਤੇ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਦਾ ਮਾਮਲਾ ਦਰਜ ਕਰਵਾਇਆ ਸੀ।

PunjabKesari

ਇਹ ਵੀ ਪੜ੍ਹੋ- ਡਿੰਪੀ ਢਿੱਲੋਂ ਦੇ 'ਆਪ' 'ਚ ਸ਼ਾਮਲ ਹੋਣ 'ਤੇ CM ਮਾਨ ਦਾ ਵੱਡਾ ਬਿਆਨ, ਸੁਖਬੀਰ ਬਾਦਲ ਨੂੰ ਦਿੱਤੀ ਚੁਣੌਤੀ

ਰਿਸ਼ਵਤ ਮਾਮਲੇ 'ਚ ਜੇਲ੍ਹ 'ਚ ਬੰਦ ਨੇ ਆਸ਼ੀਸ਼ ਕਪੂਰ
ਦੱਸ ਦੇਈਏ ਕਿ ਸਾਲ 2018 'ਚ ਸਾਬਕਾ ਏ. ਆਈ. ਜੀ. ਆਸ਼ੀਸ਼ ਕਪੂਰ 'ਤੇ ਜਾਅਲਸਾਜ਼ੀ ਤੇ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਸੀ, ਜਿਸ 'ਚ ਦੋ ਔਰਤਾਂ ਨੂੰ ਰਾਹਤ ਦੇਣ ਦੀ ਬਜਾਏ ਉਨ੍ਹਾਂ ਨੂੰ ਚੈੱਕ 'ਤੇ ਦਸਤਖ਼ਤ ਕਰਵਾ ਕੇ ਬੈਂਕ 'ਚੋਂ ਇਕ ਕਰੋੜ ਰੁਪਏ ਕਢਵਾ ਲਏ ਸਨ। ਕਪੂਰ ਤੋਂ ਇਲਾਵਾ ਡੀ. ਐੱਸ. ਪੀ. ਪਵਨ ਕੁਮਾਰ ਅਤੇ ਏ. ਐੱਸ. ਆਈ. ਹਰਜਿੰਦਰ ਸਿੰਘ ਖ਼ਿਲਾਫ਼ ਵੀ ਐੱਫ਼. ਆਈ. ਆਰ. ਦਰਜ ਕੀਤੀ ਗਈ ਸੀ। ਵਿਜੀਲੈਂਸ ਨੇ 6 ਅਕਤੂਬਰ 2022 ਨੂੰ ਕਪੂਰ ਨੂੰ ਗ੍ਰਿਫ਼ਤਾਰ ਕੀਤਾ ਸੀ। 

ਇਹ ਵੀ ਪੜ੍ਹੋ- ਵੱਡੀ ਖ਼ਬਰ: ਹਰਦੀਪ ਸਿੰਘ ਡਿੰਪੀ ਢਿੱਲੋਂ 'ਆਪ' 'ਚ ਸ਼ਾਮਲ

ਔਰਤ ਨਾਲ ਜਬਰ-ਜ਼ਿਨਾਹ ਕਰਨ ਦਾ ਵੀ ਦੋਸ਼
ਆਸ਼ੀਸ਼ ਕਪੂਰ 'ਤੇ ਇਕ ਔਰਤ ਨਾਲ ਜਬਰ-ਜ਼ਿਨਾਹ ਅਤੇ ਜਬਰਨ ਵਸੂਲੀ ਦੇ ਦੋਸ਼ ਵੀ ਹਨ। ਔਰਤ ਨੇ ਕਿਹਾ ਸੀ ਕਿ ਉਹ ਇਮੀਗ੍ਰੇਸ਼ਨ ਫਰਾਡ ਨਾਲ ਜੁੜੇ ਇਕ ਮਾਮਲੇ 'ਚ ਜੇਲ੍ਹ 'ਚ ਬੰਦ ਸੀ। ਕਪੂਰ ਉਸ ਸਮੇਂ ਅੰਮ੍ਰਿਤਸਰ ਜੇਲ੍ਹ ਸੁਪਰਡੈਂਟ ਸਨ। ਜੇਲ੍ਹ 'ਚ ਆਪਣੇ ਅਹੁਦੇ ਦਾ ਫਾਇਦਾ ਉਠਾਉਂਦੇ ਹੋਏ ਉਸ ਨਾਲ ਜਬਰਨ ਸਰੀਰਕ ਸੰਬੰਧ ਬਣਾਏ। ਇਸ ਤੋਂ ਬਾਅਦ ਕਪੂਰ ਨੇ ਮਾਤਾ ਰਾਣੀ ਦੀ ਫੋਟੋ ਸਾਹਮਣੇ ਔਰਤ ਨਾਲ ਵਿਆਹ ਕਰਵਾ ਲਿਆ। ਜਬਰ-ਜ਼ਿਨਾਹ ਤੋਂ ਬਾਅਦ ਜਦੋਂ ਉਹ ਗਰਭਵਤੀ ਹੋ ਗਈ ਤਾਂ ਕਪੂਰ ਨੇ ਉਨ੍ਹਾਂ ਦੀ ਜ਼ਮਾਨਤ ਕਰਵਾ ਦਿੱਤੀ ਤਾਂ ਕਿ ਇਹ ਗੱਲ ਸਾਹਮਣੇ ਨਾ ਆਵੇ। ਔਰਤ ਨੇ ਦੋਸ਼ ਲਾਇਆ ਸੀ ਕਿ ਕਪੂਰ ਨੇ ਹੀ ਮਈ 2018 'ਚ ਜ਼ੀਰਕਪੁਰ ਥਾਣੇ 'ਚ ਉਸ ਨੂੰ ਝੂਠੇ ਇਮੀਗ੍ਰੇਸ਼ਨ ਕੇਸ 'ਚ ਫਸਾਇਆ ਸੀ। ਕਪੂਰ ਨੇ ਔਰਤ ਨੂੰ ਆਪਣਾ ਕ੍ਰੈਡਿਟ ਕਾਰਡ ਵੀ ਦਿੱਤਾ ਸੀ ਅਤੇ ਉਸ ਲਈ ਘਰ ਖ਼ਰੀਦਣ ਦਾ ਵਾਅਦਾ ਕੀਤਾ ਸੀ। ਔਰਤ ਨੇ ਕ੍ਰੈਡਿਟ ਅਤੇ ਡੈਬਿਟ ਕਾਰਡਾਂ ਦੀ ਵਰਤੋਂ ਕਰਕੇ ਕਰੀਬ 24 ਲੱਖ ਦੀ ਖ਼ਰੀਦਦਾਰੀ ਕੀਤੀ ਸੀ।

ਇਹ ਵੀ ਪੜ੍ਹੋ-ਵੱਡੀ ਖ਼ਬਰ: ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਮੁੜ ਕਾਂਗਰਸ 'ਚ ਹੋਏ ਸ਼ਾਮਲ (ਵੀਡੀਓ)

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News