ਦਿਲਜੀਤ ਦੀ ਐਲਬਮ ''ਗੋਟ'' ''ਚ ਹੋਵੇਗਾ ਕਰਨ ਔਜਲਾ ਦਾ ਗੀਤ, ਕੌਰ ਬੀ ਤੇ ਨਿਮਰਤ ਖਹਿਰਾ ਦਾ ਵੀ ਜੁੜਿਆ ਨਾਂ
Thursday, Jul 23, 2020 - 03:17 PM (IST)

ਜਲੰਧਰ (ਬਿਊਰੋ) : ਪ੍ਰਸਿੱਧ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਐਲਬਮ 'ਗੋਟ' ਰਿਲੀਜ਼ ਲਈ ਤਿਆਰ ਹੈ। ਇਸ ਵਾਰ ਦਿਲਜੀਤ ਗ੍ਰੈਂਡ ਮਿਊਜ਼ਿਕ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਦੀ ਪੂਰੀ ਤਿਆਰੀ ਕਰ ਚੁੱਕਿਆ ਹਨ। ਦੱਸ ਦਈਏ ਕਿ ਦਿਲਜੀਤ ਦੋਸਾਂਝ ਦੀ ਇਸ ਐਲਬਮ ਦਾ ਇੰਤਜ਼ਾਰ ਪ੍ਰਸ਼ੰਸਕਾਂ ਵਲੋਂ ਬੇਸਬਰੀ ਨਾਲ ਕੀਤਾ ਜਾ ਰਿਹਾ ਕਿਉਂਕਿ 'ਗੋਟ' 'ਚ ਹਰ ਤਰ੍ਹਾਂ ਦਾ ਮਿਊਜ਼ਿਕ ਦੋਸਾਂਝ ਲੈ ਕੇ ਆ ਰਿਹਾ ਹੈ।
ਦੱਸ ਦਈਏ ਕਿ ਦਿਲਜੀਤ ਦੋਸਾਂਝ ਦੀ ਇਸ ਐਲਬਮ 'ਚ ਕੁੱਲ 16 ਗੀਤ ਹਨ, ਜਿਸ ਦੀ ਲਿਸਟ ਦਿਲਜੀਤ ਨੇ ਜਾਰੀ ਕੀਤੀ ਹੈ। ਇਸ ਲਿਸਟ ਨੂੰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਵੀ ਸਾਂਝਾ ਕੀਤਾ ਹੈ, ਜਿਸ ਨਾਲ ਉਨ੍ਹਾਂ ਨੇ ਕੈਪਸ਼ਨ ਵੀ ਦਿੱਤਾ ਹੈ। ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, “Ay Yo.. Chako TrackList With Full Credits 📜 My Fav. Is ...... Annnhhh Chalo Tusi Daseyo Tuadha Kehda Fav. Aa.. 30 July Nu😍।''
ਦਿਲਜੀਤ ਦੋਸਾਂਝ ਦੀ ਇਸ ਐਲਬਮ 'ਚ ਵੱਖਰੇ-ਵੱਖਰੇ ਗੀਤ ਹੋਣਗੇ, ਜਿਸ ਦਾ ਅੰਦਾਜ਼ਾ ਇਸ ਦੇ ਗੀਤਕਾਰਾਂ ਅਤੇ ਸੰਗੀਤਕਾਰਾਂ ਤੋਂ ਹੀ ਲਾਇਆ ਜਾ ਸਕਦਾ ਹੈ। ਇਸ ਲਿਸਟ 'ਚ ਕਰਨ ਔਜਲਾ, ਹੈਪੀ ਰਾਏਕੋਟੀ, ਅੰਮ੍ਰਿਤ ਮਾਨ, ਸ਼੍ਰੀ ਬਰਾੜ, ਦੇਸੀ ਕਰੂ ਜਿਹੇ ਨਾਂ ਸ਼ਾਮਲ ਹਨ। ਦਿਲਜੀਤ ਦੀ ਨਵੀਂ ਐਲਬਮ ਆਪਣੇ-ਆਪ 'ਚ ਹੀ ਖ਼ਾਸ ਹੋਵੇਗੀ ਕਿਉਂਕਿ ਇੰਨੇ ਕਲਾਕਾਰਾਂ ਨੂੰ ਨਾਲ ਲੈ ਕੇ ਦਿਲਜੀਤ ਨੇ ਇੱਕ ਐਲਬਮ ਤਿਆਰ ਕੀਤੀ ਹੈ। ਇਸ ਦੀ ਖਾਸ ਗੱਲ ਹੈ ਕਿ ਗੀਤ 'ਚ ਨਿਮਰਤ ਖਹਿਰਾ ਵੀ ਫ਼ੀਚਰ ਕਰਨਗੇ ਅਤੇ ਇੱਕ ਗੀਤ 'ਚ ਦਿਲਜੀਤ ਨਾਲ ਕੌਰ-ਬੀ ਵੀ ਨਜ਼ਰ ਆਵੇਗੀ।
SUN DAY 🌞 #diljitdosanjh #goat
A post shared by DILJIT DOSANJH (@diljitdosanjh) on Jul 19, 2020 at 9:33am PDT
ਜੇਕਰ ਇਸ ਐਲਬਮ ਦੇ ਰਿਲੀਜ਼ ਦੀ ਗੱਲ ਕੀਤੀ ਜਾਵੇ ਤਾਂ ਇਹ 30 ਜੁਲਾਈ ਨੂੰ ਰਿਲੀਜ਼ ਕੀਤੀ ਜਾਵੇਗੀ। ਇਸੇ ਲਈ ਦਿਲਜੀਤ ਦਿਨੋਂ-ਦਿਨ ਇਸ ਐਲਬਮ ਨੂੰ ਲੈ ਕੇ ਆਪਣੇ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾ ਰਹੇ ਹਨ।