ਦਿਲੀਪ ਕੁਮਾਰ ਦੀ ਮੌਤ ਤੋਂ ਬਾਅਦ ਟਵਿੱਟਰ 'ਤੇ ਟਰੈਂਡ ਹੋਇਆ 'End Of An Era'

07/07/2021 3:28:32 PM

ਨਵੀਂ ਦਿੱਲੀ (ਬਿਊਰੋ) : ਸੋਸ਼ਲ ਮੀਡੀਆ ਤੋਂ ਲੈ ਕੇ ਸਭ ਦੀ ਜ਼ੁਬਾਨ 'ਤੇ ਅੱਜ ਸਿਰਫ਼ ਦਿਲੀਪ ਕੁਮਾਰ ਦਾ ਨਾਂ ਛਾਇਆ ਹੋਇਆ ਹੈ। ਦਿਲੀਪ ਕੁਮਾਰ ਦੀ ਮੌਤ ਨੂੰ ਲੋਕ 'ਇਕ ਯੁੱਗ ਦਾ ਅੰਤ' ਦੱਸ ਰਹੇ ਹਨ ਤੇ ਸੋਸ਼ਲ ਮੀਡੀਆ 'ਤੇ ਦਿੱਗਜ ਲੇਜੈਂਡ ਅਦਾਕਾਰ ਨੂੰ ਸ਼ਰਧਾਂਜਲੀ ਦੇ ਰਹੇ ਹਨ। ਬਾਲੀਵੁੱਡ ਦੇ 'ਟ੍ਰੈਜਿਡੀ ਕਿੰਗ' ਦਿਲੀਪ ਕੁਮਾਰ ਨੇ ਮੁੰਬਈ ਦੇ ਹਿੰਦੂਜਾ ਹਸਪਤਾਲ 'ਚ ਸਵੇਰੇ 7.30 ਵਜੇ ਆਖਰੀ ਸਾਹ ਲਿਆ। ਦਿਲੀਪ ਸਾਹਿਬ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ, ਪਿਛਲੇ ਮਹੀਨੇ ਦੇ ਅੰਦਰ ਇਹ ਦੂਜੀ ਵਾਰ ਸੀ ਜਦੋਂ ਦਿਲੀਪ ਸਾਹਿਬ ਨੂੰ ਦਾਖ਼ਲ ਕਰਵਾਇਆ ਗਿਆ ਸੀ।

ਇਸ ਤੋਂ ਪਹਿਲਾਂ ਜਦੋਂ ਸਿਹਤ ਸਬੰਧੀ ਮੁਸ਼ਕਿਲਾਂ ਦੇ ਚਲਦਿਆਂ ਦਿਲੀਪ ਸਾਹਿਬ ਦਾਖ਼ਲ ਹੋਏ ਸਨ ਤਾਂ ਉਹ ਠੀਕ ਹੋ ਕੇ ਘਰ ਆ ਗਏ ਸੀ, ਪਰ ਇਸ ਵਾਰ ਉਹ ਘਰ ਨਹੀਂ ਵਾਪਸ ਆਏ ਤੇ ਹਮੇਸ਼ਾ ਲਈ ਇਸ ਦੁਨੀਆ ਤੋਂ ਚਲੇ ਗਏ। 
ਦਿਲੀਪ ਕੁਮਾਰ ਦੇ ਜਾਣ ਨਾਲ ਫ਼ਿਲਮ ਇੰਡਸਟਰੀ ਤੋਂ ਲੈ ਕੇ ਰਾਜਨੀਤਿਕ ਗਲਿਆਰਾਂ ਤਕ ਸੋਗ ਦੀ ਲਹਿਰ ਦੌੜ ਰਹੀ ਹੈ। ਅਦਾਕਾਰ ਅਮਿਤਾਭ ਬੱਚਨ, ਲਤਾ ਮੰਗੇਸ਼ਕਰ ਵਰਗੇ ਦਿੱਗਜ ਸਟਾਰਜ਼ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਕ ਨੇ ਦਿਲੀਪ ਕੁਮਾਰ ਨੂੰ ਟਵਿੱਟਰ ਦੇ ਜ਼ਰੀਏ ਸ਼ਰਧਾਂਜਲੀ ਦਿੱਤੀ ਹੈ। ਇਸ ਦੇ ਨਾਲ ਲੋਕ ਵੀ ਆਪਣੀ-ਆਪਣੀ ਦਿਲੀਪ ਕੁਮਾਰ ਨੂੰ ਆਖਰੀ ਸਲਾਮ ਪੇਸ਼ ਕਰ ਰਹੇ ਹਨ।

PunjabKesari

ਜਨਮ ਤੇ ਮੁੱਢਲੀ ਪੜ੍ਹਾਈ 
ਦਿਲੀਪ ਕੁਮਾਰ ਦਾ ਜਨਮ 11 ਦਸੰਬਰ, 1922 ਨੂੰ ਪੇਸ਼ਾਵਰ (ਪਾਕਿਸਤਾਨ) 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਲਾਲਾ ਗੁਲਾਮ ਸਰਾਵਰ ਖਾਨ ਤੇ ਮਾਤਾ ਦਾ ਨਾਮ ਆਇਸ਼ਾ ਬੇਗਮ ਸੀ। ਉਹ ਕੁੱਲ 12 ਭੈਣ-ਭਰਾ ਸਨ। ਦਿਲੀਪ ਕੁਮਾਰ ਦਾ ਅਸਲ ਨਾਂ ਯੂਸੁਫ਼ ਖ਼ਾਨ ਸੀ। ਉਨ੍ਹਾਂ ਦੇ ਪਿਤਾ ਫਲ ਵੇਚਣ ਦਾ ਕੰਮ ਕਰਦੇ ਸਨ। ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਦੇਵਲਾਲੀ ਤੋਂ ਕੀਤੀ ਸੀ। ਉਹ ਅਦਾਕਾਰ ਰਾਜ ਕਪੂਰ ਨਾਲ ਵੱਡੇ ਹੋਏ, ਜੋ ਉਨ੍ਹਾਂ ਦੇ ਗੁਆਂਢੀ ਵੀ ਸਨ। ਬਾਅਦ 'ਚ ਦੋਵਾਂ ਨੇ ਫ਼ਿਲਮ ਇੰਡਸਟਰੀ 'ਚ ਆਪਣੀ ਪਛਾਣ ਬਣਾਈ।

PunjabKesari

ਆਰਮੀ ਕਲੱਬ 'ਚ ਵੇਚਦੇ ਸਨ ਸੈਂਡਵਿਚ
ਦਿਲੀਪ ਕੁਮਾਰ ਵਧੀਆ ਅੰਗਰੇਜ਼ੀ ਬੋਲਦੇ ਸਨ। ਇਸ ਕਰਕੇ ਉਨ੍ਹਾਂ ਨੂੰ ਆਪਣੀ ਪਹਿਲੀ ਨੌਕਰੀ ਮਿਲੀ। ਉਨ੍ਹਾਂ ਨੇ ਆਰਮੀ ਕਲੱਬ 'ਚ ਇਕ ਸੈਂਡਵਿਚ ਸਟਾਲ ਲਾਇਆ ਕੀਤਾ ਤੇ ਜਦੋਂ ਕੰਟਰੈਕਟ ਖ਼ਤਮ ਹੋਇਆ ਤਾਂ ਉਹ 5000 ਰੁਪਏ ਕਮਾ ਚੁੱਕੇ ਸਨ। ਇਸ ਤੋਂ ਬਾਅਦ ਉਹ ਬੰਬੇ ਸਥਿਤ ਆਪਣੇ ਘਰ ਵਾਪਸ ਆ ਗਏ।

PunjabKesari

ਫ਼ਿਲਮਾਂ 'ਚ ਐਂਟਰੀ
1943 'ਚ ਉਨ੍ਹਾਂ ਦੀ ਮੁਲਾਕਾਤ ਡਾਕਟਰ ਮਸਾਨੀ ਨਾਲ ਚਰਚਗੇਟ 'ਚ ਹੋਈ। ਮਸਾਨੀ ਨੇ ਉਨ੍ਹਾਂ ਨੂੰ ਬੰਬੇ ਟਾਕੀਜ਼ 'ਚ ਕੰਮ ਕਰਨ ਲਈ ਕਿਹਾ, ਜਿੱਥੇ ਯੂਸੁਫ਼ ਖ਼ਾਨ ਦੇਵਿਕਾ ਰਾਣੀ ਨੂੰ ਮਿਲੇ ਸਨ। ਦੇਵਿਕਾ ਰਾਣੀ ਨੇ ਉਨ੍ਹਾਂ ਨੂੰ ਇਸ ਕੰਪਨੀ 'ਚ 1250 ਰੁਪਏ ਦੀ ਤਨਖਾਹ 'ਤੇ ਨੌਕਰੀ ਦਿੱਤੀ। ਉਨ੍ਹਾਂ ਦੇ ਨਾਲ ਕੰਮ ਕਰਦੇ ਹੋਏ ਉਹ ਅਦਾਕਾਰ ਅਸ਼ੋਕ ਕੁਮਾਰ ਤੇ ਸਸ਼ਾਧਰ ਮੁਖਰਜੀ ਨੂੰ ਵੀ ਮਿਲੇ। ਇਕ ਵਾਰ ਉਨ੍ਹਾਂ ਕਿਹਾ ਸੀ ਕਿ ਜੇ ਉਹ ਨੈਚੁਰਲ ਅਦਾਕਾਰੀ ਕਰਨ ਤਾਂ ਵਧੀਆ ਰਹੇਗਾ।
ਕੁਝ ਸਾਲਾਂ 'ਚ ਹੀ ਉਹ ਦੋਵੇਂ ਉਨ੍ਹਾਂ ਦੇ ਦੋਸਤ ਬਣ ਗਏ। ਸ਼ੁਰੂ 'ਚ ਯੂਸੁਫ਼ ਖ਼ਾਨ ਕਹਾਣੀ ਲਿਖਣ ਅਤੇ ਸਕ੍ਰਿਪਟ ਨੂੰ ਬਿਹਤਰ ਬਣਾਉਣ 'ਚ ਸਹਾਇਤਾ ਕਰਦੇ ਸਨ, ਕਿਉਂਕਿ ਉਨ੍ਹਾਂ ਦੀ ਅੰਗਰੇਜ਼ੀ ਦੇ ਨਾਲ-ਨਾਲ ਉਰਦੂ ਵੀ ਕਾਫ਼ੀ ਵਧੀਆ ਸੀ। ਬਾਅਦ 'ਚ ਦੇਵਿਕਾ ਰਾਣੀ ਨੇ ਉਨ੍ਹਾਂ ਨੂੰ ਆਪਣਾ ਨਾਮ ਬਦਲ ਕੇ ਦਿਲੀਪ ਕੁਮਾਰ ਰੱਖਣ ਲਈ ਕਿਹਾ। ਉਸ ਤੋਂ ਬਾਅਦ ਦੇਵਿਕਾ ਰਾਣੀ ਨੇ ਉਨ੍ਹਾਂ ਨੂੰ 'ਜਵਾਰ ਭਾਟਾ' ਫ਼ਿਲਮ 'ਚ ਕਾਸਟ ਕੀਤਾ। ਹਾਲਾਂਕਿ ਇਹ ਫ਼ਿਲਮ ਕੁਝ ਖਾਸ ਨਹੀਂ ਚੱਲ ਸਕੀ, ਪਰ ਦਿਲੀਪ ਕੁਮਾਰ ਦੀ ਸਫ਼ਲ ਸ਼ੁਰੂਆਤ ਜ਼ਰੂਰੀ ਹੋਈ।

PunjabKesari

ਇਹ ਸੀ ਆਖ਼ਰੀ ਫ਼ਿਲਮ 
1976 'ਚ ਦਿਲੀਪ ਕੁਮਾਰ ਨੇ ਕੰਮ ਤੋਂ 5 ਸਾਲ ਦੀ ਛੁੱਟੀ ਲਈ। ਉਸ ਤੋਂ ਬਾਅਦ 1981 'ਚ ਉਨ੍ਹਾਂ ਨੇ ਫ਼ਿਲਮ 'ਕ੍ਰਾਂਤੀ' ਨਾਲ ਵਾਪਸੀ ਕੀਤੀ। ਇਸ ਤੋਂ ਬਾਅਦ 'ਵੋ ਸ਼ਕਤੀ' (1982), 'ਮਸ਼ਾਲ' (1984), 'ਕਰਮਾ' (1986), 'ਸੌਦਾਗਰ' (1991) 'ਚ ਅਦਾਕਾਰੀ ਕੀਤੀ। ਉਨ੍ਹਾਂ ਦੀ ਆਖਰੀ ਫ਼ਿਲਮ 'ਕਿਲ੍ਹਾ' (Qila) ਸੀ, ਜੋ 1998 'ਚ ਰਿਲੀਜ਼ ਹੋਈ ਸੀ।

PunjabKesari


sunita

Content Editor

Related News