ਦਿਲੀਪ ਕੁਮਾਰ ਦੀ ਹਾਲਤ ’ਚ ਸੁਧਾਰ, ਜਲਦ ਮਿਲ ਸਕਦੀ ਹੈ ਹਸਪਤਾਲੋਂ ਛੁੱਟੀ

07/02/2021 4:07:53 PM

ਮੁੰਬਈ (ਬਿਊਰੋ)– ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰ ਦਿਲੀਪ ਕੁਮਾਰ ਦੀ ਸਿਹਤ ਹੁਣ ਪਹਿਲਾਂ ਨਾਲੋਂ ਬਿਹਤਰ ਹੈ। ਇਸ ਦੀ ਪੁਸ਼ਟੀ ਦਿਲੀਪ ਕੁਮਾਰ ਦੇ ਪਰਿਵਾਰਕ ਦੋਸਤ ਫੈਜ਼ਲ ਫਾਰੂਕੀ ਨੇ ਕੀਤੀ ਹੈ। ਪਿਛਲੇ ਦਿਨੀਂ ਸਾਹ ਲੈਣ ’ਚ ਦਿੱਕਤ ਦੇ ਚਲਦਿਆਂ ਉਨ੍ਹਾਂ ਨੂੰ ਹਿੰਦੂਜਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਨੂੰ ਇਨਟੈਂਸਿਵ ਕੇਅਰ ਯੂਨਿਟ ’ਚ ਰੱਖਿਆ ਗਿਆ ਸੀ।

ਉਨ੍ਹਾਂ ਦੀ ਹਾਲਤ ਠੀਕ ਹੈ, ਉਨ੍ਹਾਂ ਨੂੰ ਇਕ ਜਾਂ ਦੋ ਦਿਨਾਂ ’ਚ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਨੇ ਐਲਬਮ ਦੇ ਗੀਤਾਂ ਦੀ ਲਿਸਟ ਕੀਤੀ ਜਾਰੀ, ਇਸ ਦਿਨ ਪਹਿਲਾ ਗੀਤ ਹੋਵੇਗਾ ਰਿਲੀਜ਼

98 ਸਾਲਾ ਦਿਲੀਪ ਕੁਮਾਰ ਨੂੰ ਮੰਗਲਵਾਰ ਨੂੰ ਹਿੰਦੂਜਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਸਾਹ ਲੈਣ ’ਚ ਦਿੱਕਤ ਹੋ ਰਹੀ ਸੀ, ਨਾਲ ਹੀ ਕਈ ਉਮਰ ਸਬੰਧੀ ਬੀਮਾਰੀਆਂ ਵੀ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਟੀ. ਓ. ਆਈ. ਨੂੰ ਦਿਲੀਪ ਕੁਮਾਰ ਦੇ ਪਰਿਵਾਰਕ ਦੋਸਤ ਫੈਜ਼ਲ ਨੇ ਦੱਸਿਆ ਕਿ ਉਹ ਹੁਣ ਠੀਕ ਹਨ।

ਫੈਜ਼ਲ ਨੇ ਦੱਸਿਆ ਕਿ ਦਿਲੀਪ ਕੁਮਾਰ ਦੇ ਪਰਿਵਾਰ ਨੇ ਅਦਾਕਾਰ ਦੇ ਸ਼ੁਭਚਿੰਤਕਾਂ ਦੀਆਂ ਬੇਅੰਤ ਸ਼ੁਭਕਾਮਨਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਪਰਿਵਾਰ ਦਾ ਮੰਨਣਾ ਹੈ ਕਿ ਇਕ-ਦੋ ਦਿਨਾਂ ’ਚ ਉਨ੍ਹਾਂ ਨੂੰ ਛੁੱਟੀ ਮਿਲ ਜਾਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News