ਸੱਤ ਸਾਲ ਰਿਲੇਸ਼ਨਸ਼ਿਪ ''ਚ ਰਹਿਣ ਦੇ ਬਾਵਜੂਦ ਵੀ ਨਹੀਂ ਹੋ ਸਕਿਆ ਦਿਲੀਪ ਕੁਮਾਰ ਅਤੇ ਮਧੂਬਾਲਾ ਦਾ ਵਿਆਹ, ਜਾਣੋ ਵਜ੍ਹਾ

07/07/2021 11:09:53 AM

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 98 ਸਾਲ ਦੀ ਉਮਰ 'ਚ ਮੁੰਬਈ ਦੇ ਹਿੰਦੂਜਾ ਹਸਪਤਾਲ 'ਚ ਆਖਰੀ ਸਾਹ ਲਿਆ। ਇਕ ਫਲ਼ ਵਪਾਰੀ ਤੋਂ ਅਦਾਕਾਰ ਬਣੇ ਦਿਲੀਪ ਕੁਮਾਰ ਦਾ ਫ਼ਿਲਮੀ ਕਰੀਅਰ ਜਿੰਨਾ ਸਫ਼ਲ ਰਿਹਾ, ਨਿੱਜੀ ਜੀਵਨ 'ਚ ਉਨ੍ਹਾਂ ਨੂੰ ਓਨੀਆਂ ਹੀ ਪਰੇਸ਼ਾਨੀਆਂ ਝੱਲਣੀਆਂ ਪਈਆਂ। ਆਪਣੇ ਜੀਵਨ ਦੇ ਆਖਰੀ ਪੜਾਅ 'ਚ ਉਹ ਲਗਾਤਾਰ ਆਪਣੀ ਸਿਹਤ ਨਾਲ ਜੂਝਦੇ ਰਹੇ ਅਤੇ 7 ਜੁਲਾਈ ਦੀ ਸਵੇਰ ਉਨ੍ਹਾਂ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤੀ। ਦਿਲੀਪ ਕੁਮਾਰ ਬਾਰੇ ਕਈ ਕਹਾਣੀਆਂ ਪ੍ਰਚੱਲਿਤ ਹਨ ਪਰ ਸਭ ਤੋਂ ਜ਼ਿਆਦਾ ਮਧੂਬਾਲਾ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਹੁੰਦੀਆਂ ਹਨ। ਇਹ ਦੋਵੇਂ ਇਕ-ਦੂਸਰੇ ਨਾਲ ਪਿਆਰ ਕਰਦੇ ਸਨ ਪਰ ਵਿਆਹ ਨਹੀਂ ਕਰ ਸਕੇ। ਦਿਲੀਪ ਕੁਮਾਰ ਨੇ ਖ਼ੁਦ ਇਸ ਬਾਰੇ ਦੱਸਿਆ ਸੀ ਕਿ ਉਹ ਮਧੂਬਾਲਾ ਨਾਲ ਵਿਆਹ ਕਿਉਂ ਨਹੀਂ ਕਰ ਸਕੇ।

PunjabKesari
ਦਿਲੀਪ ਕੁਮਾਰ ਨੇ ਆਪਣੀ ਆਤਮਕਥਾ 'ਚ ਮਧੂਬਾਲਾ ਦੇ ਨਾਲ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਸੀ। ਉਨ੍ਹਾਂ ਲਿਖਿਆ ਸੀ, 'ਮੈਂ ਇਹ ਸਵੀਕਾਰ ਕਰਦਾ ਹਾਂ ਕਿ ਮੈਂ ਮਧੂਬਾਲਾ ਨੂੰ ਪਸੰਦ ਕਰਦੇ ਸਨ। ਇਕ ਸਹਿ-ਕਲਾਕਾਰ ਦੇ ਰੂਪ 'ਚ ਅਤੇ ਇਕ ਇਨਸਾਨ ਦੇ ਰੂਪ 'ਚ ਵੀ। ਉਨ੍ਹਾਂ ਦੇ ਅੰਦਰ ਉਹ ਸਾਰੀਆਂ ਚੀਜ਼ਾਂ ਸਨ ਜੋ ਮੈਂ ਉਸ ਵੇਲੇ ਇਕ ਲੜਕੀ 'ਚ ਪਸੰਦ ਕਰਦਾ ਸੀ। ਉਹ ਕਾਫ਼ੀ ਤੇਜ਼-ਤਰਾਰ ਅਤੇ ਜ਼ਿੰਦਾਦਿਲ ਸੀ।'

PunjabKesari
1951 ਦੀ ਫਿਲਮ 'ਤਰਾਨਾ' ਦੀ ਸ਼ੂਟਿੰਗ ਦੌਰਾਨ ਦਿਲੀਪ ਕੁਮਾਰ ਅਤੇ ਮਧੂਬਾਲਾ ਇਕ-ਦੂਸਰੇ ਦੇ ਕਰੀਬ ਆਏ। ਸੱਤ ਸਾਲ ਤਕ ਦੋਵੇਂ ਰਿਲੇਸ਼ਨਸ਼ਿਪ 'ਚ ਰਹੇ ਪਰ ਇਕ ਗ਼ਲਤਫਹਿਮੀ ਕਾਰਨ ਮਧੂਬਾਲਾ ਨਾਲ ਉਨ੍ਹਾਂ ਦਾ ਰਿਸ਼ਤਾ ਟੁੱਟ ਗਿਆ। ਕਿਹਾ ਜਾਂਦਾ ਹੈ ਕਿ ਮਧੂਬਾਲਾ ਦੇ ਪਿਤਾ ਅਤਾਉੱਲਾ ਖ਼ਾਨ ਕਾਰਨ ਦਿਲੀਪ ਕੁਮਾਰ ਅਤੇ ਉਨ੍ਹਾਂ ਦਾ ਰਿਸ਼ਤਾ ਟੁੱਟਿਆ ਸੀ। ਦਿਲੀਪ ਅਤੇ ਮਧੂਬਾਲਾ ਇਕ-ਦੂਸਰੇ ਨਾਲ ਵਿਆਹ ਕਰਨਾ ਚਾਹੁੰਦੇ ਸਨ। ਮਧੂਬਾਲਾ ਦੇ ਪਿਤਾ ਨੂੰ ਉਨ੍ਹਾਂ ਦੇ ਰਿਸ਼ਤੇ ਤੋਂ ਇਤਰਾਜ਼ ਸੀ ਪਰ ਵਿਆਹ ਲਈ ਉਨ੍ਹਾਂ ਇਕ ਸ਼ਰਤ ਰੱਖੀ ਜਿਸ ਨੂੰ ਦਿਲੀਪ ਕੁਮਾਰ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ।

PunjabKesari
ਮਧੂਬਾਲਾ ਦੇ ਪਿਤਾ ਨੇ ਰੱਖੀ ਇਹ ਸ਼ਰਤ
ਮਧੂਬਾਲਾ ਦੇ ਪਿਤਾ ਇਕ ਪ੍ਰੋਡਕਸ਼ਨ ਕੰਪਨੀ ਚਲਾਉਂਦੇ ਸਨ। ਉਹ ਚਾਹੁੰਦੇ ਸਨ ਕਿ ਵਿਆਹ ਤੋਂ ਬਾਅਦ ਦਿਲੀਪ ਕੁਮਾਰ ਅਤੇ ਮਧੂਬਾਲਾ ਉਨ੍ਹਾਂ ਦੀਆਂ ਫ਼ਿਲਮਾਂ 'ਚ ਕੰਮ ਕਰਨ ਜਿਸ ਲਈ ਉਹ ਤਿਆਰ ਨਹੀਂ ਹੋਏ। ਇਸ ਦੌਰਾਨ ਮਧੂਬਾਲਾ ਅਤੇ ਦਲੀਪ ਕੁਮਾਰ ਨੇ 'ਮੁਗ਼ਲੇ-ਆਜ਼ਮ' ਦੀ ਸ਼ੂਟਿੰਗ ਕੀਤੀ ਪਰ ਸ਼ੂਟਿੰਗ ਪੂਰੀ ਹੋਣ ਤਕ ਦੋਵੇਂ ਅਜਨਬੀ ਹੋ ਚੁੱਕੇ ਸਨ।

PunjabKesari
ਇਸ ਤਰ੍ਹਾਂ ਦੋਵਾਂ ਦੀ ਮੁਹੱਬਤ ਅਧੂਰੀ ਰਹਿ ਗਈ
ਆਪਣੀ ਬਾਇਓਗ੍ਰਾਫੀ 'ਚ ਇਕ ਜਗ੍ਹਾ ਦਿਲੀਪ ਕੁਮਾਰ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਹੈ ਕਿ ਫ਼ਿਲਮ 'ਮੁਗ਼ਲੇ-ਆਜ਼ਮ' ਦੀ ਪ੍ਰੋਡਕਸ਼ਨ ਦੌਰਾਨ ਹੀ ਸਾਡੀ ਗੱਲਬਾਤ ਬੰਦ ਹੋ ਗਈ ਸੀ। ਫ਼ਿਲਮ ਦੇ ਉਸ ਕਲਾਸਿਕ ਦ੍ਰਿਸ਼, ਜਿਸ ਵਿਚ ਸਾਡੇ ਹੋਠਾਂ ਵਿਚਕਾਰ ਖੰਭ ਆ ਜਾਂਦਾ ਹੈ, ਦੇ ਫਿਲਮਾਂਕਣ ਸਮੇਂ ਸਾਡੀ ਬੋਲਚਾਲ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਸੀ।' ਇਸ ਤਰ੍ਹਾਂ 'ਪਿਆਰ ਕੀਆ ਤੋ ਡਰਨਾ ਕਿਆ' ਦਾ ਨਾਅਰਾ ਆਸ਼ਕਾਂ ਨੂੰ ਦੇਣ ਵਾਲੀ ਇਸ ਜੋੜੀ ਦੀ ਮੁਹੱਬਤ ਅਧੂਰੀ ਰਹਿ ਗਈ।
ਮਧੂਬਾਲਾ ਦੀ ਮੁਹੱਬਤ 'ਚ ਦਿਲੀਪ ਕੁਮਾਰ ਪੂਰੀ ਤਰ੍ਹਾਂ ਟੁੱਟ ਗਏ ਤੇ ਉਨ੍ਹਾਂ ਨੂੰ ਸਾਇਰਾ ਬਾਨੋ ਨੇ ਸਹਾਰਾ ਦਿੱਤਾ। ਇਸ ਤੋਂ ਬਾਅਦ ਦਿਲੀਪ ਸਾਇਰਾ ਬਾਨੋ ਦੇ ਕਰੀਬ ਆਉਂਦੇ ਗਏ ਅਤੇ ਦੋਵਾਂ ਨੇ ਵਿਆਹ ਕਰ ਲਇਆ। ਜਿਸ ਵੇਲੇ ਦਿਲੀਪ ਕੁਮਾਰ ਨੇ ਸਾਇਰਾ ਬਾਨੋ ਨਾਲ ਵਿਆਹ ਕੀਤਾ ਸੀ ਉਸ ਵੇਲੇ ਅਦਾਕਾਰਾ ਦੀ ਉਮਰ ਸਿਰਫ਼ 22 ਸਾਲ ਸੀ।

PunjabKesari


Aarti dhillon

Content Editor

Related News