ਮੁੜ ਵਿਗੜੀ ਦਿੱਗਜ ਅਦਾਕਾਰ ਦਿਲੀਪ ਕੁਮਾਰ ਦੀ ਸਿਹਤ, ਆਈ. ਸੀ. ਯੂ. ਦਾਖ਼ਲ

Wednesday, Jun 30, 2021 - 12:26 PM (IST)

ਮੁੜ ਵਿਗੜੀ ਦਿੱਗਜ ਅਦਾਕਾਰ ਦਿਲੀਪ ਕੁਮਾਰ ਦੀ ਸਿਹਤ, ਆਈ. ਸੀ. ਯੂ. ਦਾਖ਼ਲ

ਮੁੰਬਈ (ਬਿਊਰੋ) : ਬਾਲੀਵੁੱਡ ਦੇ ਦਿੱਗਜ ਅਦਾਕਾਰ ਦਿਲੀਪ ਕੁਮਾਰ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਦਿੱਗਜ ਅਦਾਕਾਰ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ਦੇ ਆਈ. ਸੀ. ਯੂ. 'ਚ ਦਾਖ਼ਲ ਕਰਵਾਇਆ ਗਿਆ ਹੈ। ਅਦਾਕਾਰ ਨੂੰ ਸਾਹ ਲੈਣ 'ਚ ਮੁਸ਼ਕਿਲ ਆਉਣ ਕਾਰਨ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਕੱਲ੍ਹ ਦਿਨ 'ਚ ਜਦੋਂ ਉਨ੍ਹਾਂ ਨੂੰ ਲਗਾਤਾਰ ਅਜਿਹਾ ਹੋ ਰਿਹਾ ਸੀ ਤਾਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - ਸ਼ਹਿਨਾਜ਼ ਨੇ ਇੰਡਸਟਰੀ ਨੂੰ ਲੈ ਕੀਤਾ ਖ਼ੁਲਾਸਾ, ਫ਼ਿਲਮੀ ਕੁੜੀਆਂ ਲਈ ਆਖੀ ਇਹ ਗੱਲ

ਦੱਸ ਦੇਈਏ ਕਿ ਕਰੀਬ 10 ਦਿਨ ਪਹਿਲਾਂ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ। ਦਿਲੀਪ ਕੁਮਾਰ (98) ਨੂੰ ਸਾਹ ਦੀ ਸਮੱਸਿਆ ਕਾਰਨ ਐਤਵਾਰ (6 ਜੂਨ) ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਦਿਲੀਪ ਕੁਮਾਰ ਦੇ ਹਸਪਤਾਲ 'ਚ ਦਾਖ਼ਲ ਹੋਣ ਤੋਂ ਬਾਅਦ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਚੰਗੀ ਸਿਹਤ ਲਈ ਲਗਾਤਾਰ ਅਰਦਾਸਾਂ ਕਰ ਰਹੇ ਹਨ। ਹਾਲਾਂਕਿ ਇਸ ਖ਼ਬਰ 'ਤੇ ਦਿਲੀਪ ਕੁਮਾਰ ਦੇ ਪਰਿਵਾਰ ਅਤੇ ਉਨ੍ਹਾਂ ਦੇ ਡਾਕਟਰ ਵਲੋਂ ਕੋਈ ਬਿਆਨ ਨਹੀਂ ਆਇਆ ਹੈ।

ਇਹ ਖ਼ਬਰ ਵੀ ਪੜ੍ਹੋ - ਜ਼ਿੰਦਗੀ ਅਤੇ ਮੌਤ ਵਿਚਾਲੇ ਜੂਝ ਰਹੀ ਕੁੜੀ ਲਈ ਦੀਪ ਢਿੱਲੋਂ ਨੇ ਕੀਤੀ ਖ਼ਾਸ ਅਪੀਲ

ਦੱਸਣਯੋਗ ਹੈ ਕਿ ਦਿਲੀਪ ਕੁਮਾਰ ਦੀ ਸਿਹਤ ਬਾਰੇ ਉਨ੍ਹਾਂ ਦੀ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਸਾਇਰਾ ਬਾਨੋ ਪ੍ਰਸ਼ੰਸਕਾਂ ਨੂੰ ਅਪਡੇਟ ਦਿੰਦੀ ਰਹਿੰਦੀ ਹੈ। ਇਸ ਤੋਂ ਪਹਿਲਾਂ ਜਦੋਂ ਅਦਾਕਾਰ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਡਿਸਚਾਰਜ ਕੀਤਾ ਗਿਆ ਸੀ ਤਾਂ ਇਹ ਜਾਣਕਾਰੀ ਸਾਇਰਾ ਬਾਨੋ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਸੀ। ਪਿਛਲੇ ਸਾਲ ਦਿਲੀਪ ਕੁਮਾਰ ਆਪਣੇ ਦੋ ਛੋਟੇ ਭਰਾ ਅਸਲਮ ਖ਼ਾਨ (88) ਅਤੇ ਅਹਿਸਾਨ ਖ਼ਾਨ (90) ਨੂੰ ਕੋਰੋਨਾ ਵਾਇਰਸ ਹਮੇਸ਼ਾ ਲਈ ਗੁਵਾ ਬੈਠੇ ਸਨ।

ਨੋਟ - ਦਿਲੀਪ ਕੁਮਾਰ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News