ਦਿਲੀਪ ਕੁਮਾਰ ਦੇ ਭਰਾ ਅਹਿਸਾਨ ਤੇ ਅਸਲਮ ਖ਼ਾਨ ਦੀ ਹਾਲਤ ਗੰਭੀਰ

08/21/2020 9:31:43 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਫ਼ਿਲਮ ਉਦਯੋਗ ਲਈ ਇਹ ਸਾਲ ਬੇਹੱਦ ਬੁਰਾ ਗਿਆ ਹੈ। ਇੱਕ ਤੋਂ ਬਾਅਦ ਇੱਕ ਇੰਡਸਟਰੀ ਨੇ ਕਈ ਨਾਈਕ ਕਲਾਕਾਰ ਗੁਆਏ ਹਨ। ਹੁਣ ਹਿੰਦੀ ਸਿਨੇਮਾ ਦੇ ਲੇਜੈਂਡ ਐਕਟਰ ਦਿਲੀਪ ਕੁਮਾਰ ਦੇ ਪਰਿਵਾਰ ਤੋਂ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਦਿਲੀਪ ਕੁਮਾਰ ਦੇ ਛੋਟੇ ਭਰਾ ਅਹਿਸਾਨ ਖ਼ਾਨ ਤੇ ਅਸਲਮ ਖ਼ਾਨ ਦੋਵਾਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਸੀ। ਇਸ ਦੇ ਬਾਅਦ ਹੀ ਉਨ੍ਹਾਂ ਨੂੰ ਮੁੰਬਈ ਦੇ ਲੀਲਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। 

ਦੱਸ ਦਈਏ ਕਿ ਅਸਲਮ ਤੇ ਅਹਿਸਾਨ ਦੋਵਾਂ ਨੂੰ ਹੀ ਸਾਹ ਲੈਣ 'ਚ ਪਰੇਸ਼ਾਨੀ ਆ ਰਹੀ ਸੀ। ਇਸ ਦੇ ਬਾਅਦ ਡਾਕਟਰ ਨੇ ਹਸਪਤਾਲ 'ਚ ਭਰਤੀ ਹੋਣ ਦੀ ਸਲਾਹ ਦਿੱਤੀ। ਦੋਵਾਂ ਨੂੰ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਗਿਆ ਸੀ। 

ਹੁਣ ਖ਼ਬਰ ਹੈ ਕਿ ਅਹਿਸਾਨ ਤੇ ਅਸਲਮ ਦੀ ਹਾਲਤ ਗੰਭੀਰ ਹੈ। ਟੀ. ਓ. ਆਈ. ਦੀ ਰਿਪੋਰਟ ਅਨੁਸਾਰ ਉਨ੍ਹਾਂ ਦੀ ਹਾਲਤ ਗੰਭੀਰ ਹੈ। ਅਹਿਸਾਨ ਖ਼ਾਨ 90 ਸਾਲ ਦੇ ਹਨ ਜਦਕਿ ਅਸਲਮ ਖ਼ਾਨ ਉਨ੍ਹਾਂ ਤੋਂ ਛੋਟੇ ਹਨ। ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।


sunita

Content Editor

Related News