‘ਘੁੰਡ ਕੱਢ ਲੈ ਨੀ ਸਹੁਰਿਆਂ ਦਾ ਪਿੰਡ ਆ ਗਿਆ’ ਫ਼ਿਲਮ ਦਾ ਗੀਤ ‘ਦਿਲ ਰੁਕਦਾ’ ਰਿਲੀਜ਼ (ਵੀਡੀਓ)

Tuesday, Jul 12, 2022 - 12:35 PM (IST)

‘ਘੁੰਡ ਕੱਢ ਲੈ ਨੀ ਸਹੁਰਿਆਂ ਦਾ ਪਿੰਡ ਆ ਗਿਆ’ ਫ਼ਿਲਮ ਦਾ ਗੀਤ ‘ਦਿਲ ਰੁਕਦਾ’ ਰਿਲੀਜ਼ (ਵੀਡੀਓ)

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਘੁੰਡ ਕੱਢ ਲੈ ਨੀ ਸਹੁਰਿਆਂ ਦਾ ਪਿੰਡ ਆ ਗਿਆ’ ਸਿਨੇਮਾਘਰਾਂ ’ਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਦਰਸ਼ਕਾਂ ਵਲੋਂ ਇਸ ਫ਼ਿਲਮ ਨੂੰ ਬੇਹੱਦ ਪਿਆਰ ਦਿੱਤਾ ਜਾ ਰਿਹਾ ਹੈ। ਫ਼ਿਲਮ ’ਚ ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਦੀ ਜੋੜੀ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : ਸੰਜੇ ਦੱਤ ਨੇ ਸਿੱਧੂ ਮੂਸੇ ਵਾਲਾ ਦੀ ਮੌਤ ’ਤੇ ਪ੍ਰਗਟਾਇਆ ਦੁੱਖ, ਗਿੱਪੀ ਗਰੇਵਾਲ ਨਾਲ ਤਸਵੀਰਾਂ ਆਈਆਂ ਸਾਹਮਣੇ

ਹੁਣ ਇਸ ਫ਼ਿਲਮ ਦਾ ਇਕ ਸੈਡ ਗੀਤ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦਾ ਨਾਂ ਹੈ ‘ਦਿਲ ਰੁਕਦਾ’। ਗੀਤ ’ਚ ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਨੂੰ ਉਦਾਸੀ ਨਾਲ ਭਰਪੂਰ ਦੇਖਿਆ ਜਾ ਸਕਦਾ ਹੈ। ਗੀਤ ਦੇਖਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਦੋਵੇਂ ਇਕ-ਦੂਜੇ ਤੋਂ ਵੱਖ ਹੋਣ ਦੇ ਚਲਦਿਆਂ ਦੁਖੀ ਹਨ।

ਗੀਤ ਨੂੰ ਲਿਖਿਆ, ਗਾਇਆ ਤੇ ਕੰਪੋਜ਼ ਗੁਰਨਾਮ ਭੁੱਲਰ ਨੇ ਕੀਤਾ ਹੈ। ਇਸ ਨੂੰ ਸੰਗੀਤ ਦਾਊਦ ਮਿਊਜ਼ਿਕ ਨੇ ਦਿੱਤਾ ਹੈ।

ਫ਼ਿਲਮ ’ਚ ਜੱਸ ਬਾਜਵਾ, ਜੈਸਮੀਨ ਬਾਜਵਾ, ਸ਼ਿਵਿਕਾ ਦੀਵਾਨ, ਹਰਦੀਪ ਗਿੱਲ ਤੇ ਮਿੰਟੂ ਕਾਪਾ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦੀ ਕਹਾਣੀ ਨੂੰ ਅੰਬਰਦੀਪ ਸਿੰਘ ਨੂੰ ਲਿਖਿਆ ਹੈ। ਇਸ ਨੂੰ ਡਾਇਰੈਕਟ ਸ਼ਿਤਿਜ ਚੌਧਰੀ ਨੇ ਕੀਤਾ ਹੈ। ਫ਼ਿਲਮ ਜ਼ੀ ਸਟੂਡੀਓਜ਼, ਸ਼੍ਰੀ ਨਰੋਤਮ ਜੀ ਫ਼ਿਲਮਜ਼ ਪ੍ਰੋਡਕਸ਼ਨ, ਬਿੱਗ ਬੈਸ਼ ਪ੍ਰੋਡਿਊਸਰਜ਼ ਐੱਲ. ਐੱਲ. ਪੀ. ਐਂਡ ਬਾਲੀਵੁੱਡ ਹਾਈਟਸ ਦੀ ਸਾਂਝੀ ਪੇਸ਼ਕਸ਼ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News