‘ਦਿਲ ਦੀਆਂ ਗੱਲਾਂ ਵਿਦ ਸੋਨਮ ਬਾਜਵਾ’ ਸ਼ੋਅ ’ਚ ਪਹਿਲੀ ਵਾਰ ਪਤਨੀ ਨਾਲ ਨਜ਼ਰ ਆਏ ਬੀ ਪਰਾਕ

Monday, Feb 15, 2021 - 04:53 PM (IST)

‘ਦਿਲ ਦੀਆਂ ਗੱਲਾਂ ਵਿਦ ਸੋਨਮ ਬਾਜਵਾ’ ਸ਼ੋਅ ’ਚ ਪਹਿਲੀ ਵਾਰ ਪਤਨੀ ਨਾਲ ਨਜ਼ਰ ਆਏ ਬੀ ਪਰਾਕ

ਮੁੰਬਈ - ਜ਼ੀ ਪੰਜਾਬੀ ਦੇ ਸ਼ੋਅ 'ਦਿਲ ਦੀਆਂ ਗੱਲਾਂ ਵਿਦ ਸੋਨਮ ਬਾਜਵਾ', ਵਿਚ ਭਾਰਤ ਦੇ ਬਾਕਮਾਲ ਗਾਇਕ ਬੀ ਪਰਾਕ ਆਪਣੀ ਪਤਨੀ ਮੀਰਾ ਬੱਚਨ ਨਾਲ ਨਜ਼ਰ ਆਏ ਅਤੇ ਇਹ ਪਹਿਲੀ ਵਾਰ ਹੈ ਜਦੋਂ ਦੋਵੇਂ ਇਕੱਠੇ ਟੀਵੀ 'ਤੇ ਦਿਖੇ ਹਨ। ਸ਼ੋਅ ਦੌਰਾਨ ਦੋਵਾਂ ਨੇ ਆਪਣੀ ਨਿੱਜੀ ਜ਼ਿੰਦਗੀ ਅਤੇ ਲਵ ਸਟੋਰੀ ਦੇ ਬਾਰੇ ਵਿਚ ਦੱਸਿਆ। ਇਸ ਦੇ ਬਾਅਦ ਵੈਲੇਨਟਾਈਨ ਡੇ ਨੂੰ ਸੈਲੀਬ੍ਰੇਟ ਕਰਦੇ ਹੋਏ ਬੀ ਪਰਾਕ ਨੇ ਮੀਰਾ ਨੂੰ ਪ੍ਰਪੋਜ਼ ਵੀ ਕੀਤਾ।

ਇਹ ਵੀ ਪੜ੍ਹੋ: ਦਲਿਤ ਭਾਈਚਾਰੇ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ’ਤੇ ਕ੍ਰਿਕਟਰ ਯੁਵਰਾਜ ਸਿੰਘ ’ਤੇ FIR ਦਰਜ

PunjabKesari

ਜੇ ਗੱਲ ਸ਼ੋਅ 'ਦਿਲ ਦੀਆਂ ਗੱਲਾਂ' ਦੀ ਕੀਤੀ ਜਾਵੇ ਤਾਂ ਕੁਝ ਹੀ ਸਮੇਂ ਵਿਚ ਸ਼ੋ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਹ ਸ਼ੋਅ ਦਰਸ਼ਕਾਂ ਦੇ ਮਨੋਰੰਜਨ ਵਿਚ ਕੋਈ ਕਮੀ ਨਹੀਂ ਛੱਡ ਰਿਹਾ। ਇਸੇ ਸ਼ੋਅ ਦੇ ਨਾਲ ਸੋਨਮ ਬਾਜਵਾ ਨੇ ਟੀਵੀ 'ਤੇ ਆਪਣਾ ਡੈਬਿਊ ਕੀਤਾ। ਸੋਨਮ ਬਾਜਵਾ ਦੇ ਨਾਲ-ਨਾਲ ਬਾਕੀ ਕਲਾਕਾਰਾਂ ਦੇ ਵੱਖ-ਵੱਖ ਰੂਪ ਦੇਖਣ ਨੂੰ ਮਿਲ ਰਹੇ ਹਨ ਜੋ ਦਰਸ਼ਕਾਂ ਨੇ ਪਹਿਲਾਂ ਕਦੇ ਨਹੀਂ ਦੇਖੇ, ਜਿਵੇਂ ਉਹਨਾਂ ਦੀ ਮਸਤੀ, ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਦੇ ਰਿਸ਼ਤੇ ਅਤੇ ਦੁਖਦ ਅਨੁਭਵ।

ਇਹ ਵੀ ਪੜ੍ਹੋ: ਹਰਿਆਣਾ ਦੇ ਖੇਤੀ ਮੰਤਰੀ ਬੋਲੇ-‘ਕਿਸਾਨ ਘਰ ਹੁੰਦੇ ਤਾਂ ਵੀ ਮਰਦੇ’, ਤਾਪਸੀ ਪਨੂੰ ਅਤੇ ਰਿਚਾ ਨੇ ਪਾਈ ਝਾੜ

PunjabKesari

ਬੀ ਪ੍ਰਾਕ ਦੇ ਇਲਾਵਾ ਇਸ ਹਫਤੇ ਸ਼ੋਅ ਵਿਚ ਗੁਰਨਾਮ ਭੁੱਲਰ ਅਤੇ ਜਗਦੀਪ ਸਿੱਧੂ ਵੀ ਸ਼ੋਅ ਦਾ ਹਿੱਸਾ ਬਣੇ। ਆਉਣ ਵਾਲੇ ਹਫਤਿਆਂ 'ਚ ਵੀ ਸ਼ੋਅ ਦਾ ਲਾਇਨ ਅੱਪ ਬਹੁਤ ਹੀ ਜਬਰਦਸਤ ਹੈ। ਆਉਣ ਵਾਲੇ ਕਲਾਕਾਰਾਂ ਵਿਚ ਸ਼ਾਮਿਲ ਹਨ ਕਰਨ ਔਜਲਾ, ਸਿੱਧੂ ਮੂਸੇਵਾਲਾ, ਐਮੀ ਵਿਰਕ, ਮਨਿੰਦਰ ਬੁੱਟਰ, ਸਤਿੰਦਰ ਸਰਤਾਜ, ਜੱਸੀ ਗਿੱਲ ਅਤੇ ਬੱਬਲ ਰਾਏ। ਇਹ ਸ਼ੋਅ ਹਰ ਸ਼ਨੀਵਾਰ ਅਤੇ ਐਤਵਾਰ ਰਾਤ 8:30ਵਜੇ ਤੋਂ 9:30 ਵਜੇ ਤਕ ਪ੍ਰਸਾਰਿਤ ਹੁੰਦਾ ਹੈ। 

PunjabKesari

ਇਹ ਵੀ ਪੜ੍ਹੋ: ਪਾਕਿ PM ਇਮਰਾਨ ਖਾਨ ਨੇ ਕੀਤੀ ਭਾਰਤੀ ਕ੍ਰਿਕਟ ਟੀਮ ਦੀ ਤਾਰੀਫ਼, ਦੱਸਿਆ ਕਿਵੇਂ ਬਣੀ ਨੰਬਰ 1

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।    


author

cherry

Content Editor

Related News