ਗਾਇਕੀ ਛੱਡ ਗੋਭੀ ਵੇਚਣ ਲੱਗੀ ਇਹ ਪੰਜਾਬੀ ਗਾਇਕਾ?

Monday, Jan 20, 2025 - 04:11 PM (IST)

ਗਾਇਕੀ ਛੱਡ ਗੋਭੀ ਵੇਚਣ ਲੱਗੀ ਇਹ ਪੰਜਾਬੀ ਗਾਇਕਾ?

ਐਂਟਰਟੇਨਮੈਂਟ ਡੈਸਕ : 'ਫੁਲਕਾਰੀ' ਫੇਮ ਗਾਇਕਾ ਕੌਰ ਬੀ ਪੰਜਾਬੀ ਸੰਗੀਤ ਜਗਤ ਦਾ ਵੱਡਾ ਨਾਂ ਹੈ। ਗਾਇਕਾ ਆਏ ਦਿਨ ਆਪਣੀਆਂ ਵੀਡੀਓਜ਼ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਦੀ ਰਹਿੰਦੀ ਹੈ। ਇਸੇ ਤਰ੍ਹਾਂ ਹਾਲ ਹੀ 'ਚ ਗਾਇਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਅਜਿਹੀ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਗਾਇਕਾ ਸੜਕ ਕਿਨਾਰੇ ਗੋਭੀ ਤੋਲਦੀ ਨਜ਼ਰ ਆ ਰਹੀ ਹੈ।

PunjabKesari

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ, ''ਜੋ ਦਿਲ ਕਹੇ ਕਰੋ ਅਤੇ ਖੁਸ਼ ਰਹੋ।'' ਹੁਣ ਇਸ ਵੀਡੀਓ 'ਤੇ ਪ੍ਰਸ਼ੰਸਕ ਵੀ ਕਾਫੀ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਇੱਕ ਨੇ ਲਿਖਿਆ, ''ਇੱਦਾਂ ਦੀਆਂ ਕੁੜੀਆਂ ਸਬਜ਼ੀ ਵੇਚਣ ਬੈਠ ਜਾਇਆ ਕਰਨ ਤਾਂ 2 ਘੰਟੇ ਨਹੀਂ ਲੱਗਣੇ ਸਾਰੀ ਸਬਜ਼ੀ ਵਿਕ ਜਾਇਆ ਕਰਨੀ ਹੈ।''

PunjabKesari

ਇੱਕ ਹੋਰ ਨੇ ਲਿਖਿਆ, ''ਜੇ ਕੌਰ ਬੀ ਸਬਜ਼ੀ ਵੇਚਣ ਲੱਗ ਗਈ ਪੂਰਾ ਇੰਡੀਆ ਤੇਰੇ ਤੋਂ ਸਬਜ਼ੀ ਲੈਣ ਆਊ।'' ਇੱਕ ਹੋਰ ਨੇ ਗਾਇਕਾ ਦੀ ਤਾਰੀਫ਼ ਕਰਦੇ ਹੋਏ ਲਿਖਿਆ, ''ਕੌਰ ਬੀ ਮੈਮ ਤੁਹਾਨੂੰ ਤੁਹਾਡੀ ਸਾਦਗੀ ਹੀ ਸਭ ਤੋਂ ਅਲੱਗ ਬਣਾਉਂਦੀ ਹੈ।''  

PunjabKesari

ਦੱਸ ਦਈਏ ਕਿ ਇਹ ਵੀਡੀਓ ਕੌਰ ਬੀ ਨੇ ਰਸਤੇ 'ਚ ਜਾਂਦੇ ਹੋਏ ਅਚਾਨਕ ਬਣਾਈ ਹੈ। ਇਸ ਵੀਡੀਓ 'ਚ ਗਾਇਕਾ ਸੜਕ ਕਿਨਾਰੇ ਬੈਠੇ ਸਬਜ਼ੀ ਵਾਲੇ ਤੋਂ ਗੋਭੀ ਦਾ ਰੇਟ ਪੁੱਛਦੀ ਹੈ ਅਤੇ ਖੁਦ ਹੀ ਗੋਭੀ ਤੋਲਣ ਲੱਗ ਜਾਂਦੀ ਹੈ। ਇਸ ਦੌਰਾਨ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸਬਜ਼ੀ ਵਾਲਾ ਆਦਮੀ ਗਾਇਕਾ ਨੂੰ ਕਹਿੰਦਾ ਹੈ ਕਿ ਜੇਕਰ ਤੁਸੀਂ ਸਾਰੀ ਗੋਭੀ ਇੱਕਠੀ ਲੈ ਕੇ ਜਾਵੋਗੇ ਤਾਂ ਅਸੀਂ ਘੱਟ ਰੇਟ ਲਵਾਂਗੇ, ਇਸ ਦੌਰਾਨ ਗਾਇਕਾ ਕਹਿੰਦੀ ਹੈ ਕਿ ਘੱਟ ਕਿਉਂ ਲਗਾਉਣੀ ਹੈ, ਇਹ ਤੁਹਾਡੀ ਮਿਹਨਤ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਵੀਡੀਓ ਗਾਇਕਾ ਨੇ ਸਿਰਫ਼ ਮਸਤੀ ਲਈ ਬਣਾਈ ਹੈ।

ਵਰਕਫਰੰਟ ਦੀ ਗੱਲ ਕਰੀਏ ਤਾਂ ਕੌਰ ਬੀ ਇਸ ਸਮੇਂ ਆਪਣੇ ਕਈ ਗੀਤਾਂ ਨਾਲ ਲਗਾਤਾਰ ਚਰਚਾ ਬਟੋਰ ਰਹੀ ਹੈ। ਇਸ ਤੋਂ ਇਲਾਵਾ ਗਾਇਕਾ ਆਏ ਦਿਨ ਸੋਸ਼ਲ ਮੀਡੀਆ 'ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਕੌਰ ਬੀ ਨੂੰ ਇੰਸਟਾਗ੍ਰਾਮ 'ਤੇ 4.2 ਮਿਲੀਅਨ ਲੋਕ ਪਸੰਦ ਕਰਦੇ ਹਨ।


author

sunita

Content Editor

Related News