ਕੀ ਬਿਊਟੀ ਟ੍ਰੀਟਮੈਂਟ ਨੇ ਲਈ 'ਕਾਂਟਾ ਲਗਾ' ਗਰਲ ਦੀ ਜਾਨ? ਪਿਛਲੇ ਕਈ ਸਾਲਾਂ ਤੋਂ ਲੈ ਰਹੀ ਸੀ ਇਹ ਦਵਾਈਆਂ

Sunday, Jun 29, 2025 - 10:52 AM (IST)

ਕੀ ਬਿਊਟੀ ਟ੍ਰੀਟਮੈਂਟ ਨੇ ਲਈ 'ਕਾਂਟਾ ਲਗਾ' ਗਰਲ ਦੀ ਜਾਨ? ਪਿਛਲੇ ਕਈ ਸਾਲਾਂ ਤੋਂ ਲੈ ਰਹੀ ਸੀ ਇਹ ਦਵਾਈਆਂ

ਜਲੰਧਰ (ਹਰਲੀਨ ਕੌਰ)– ਬਾਲੀਵੁੱਡ ’ਚ ਸ਼ੁੱਕਰਵਾਰ ਰਾਤ ਇਕ ਅਜਿਹਾ ਤੂਫਾਨ ਆਇਆ ਜਿਸ ਨੇ ਨਾ ਸਿਰਫ ਫਿਲਮ ਇੰਡਸਟ੍ਰੀ, ਸਗੋਂ ਲੱਖਾਂ ਫੈਨਸ ਨੂੰ ਹਿਲਾ ਕੇ ਰੱਖ ਦਿੱਤਾ। ‘ਕਾਂਟਾ ਲਗਾ’ ਨਾਲ ਮਸ਼ਹੂਰ ਹੋਈ ਅਭਿਨੇਤਰੀ ਸ਼ੈਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ ’ਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਪਰ ਸਵਾਲ ਇਹ ਹੈ ਕਿ ਕੀ ਇਹ ਇਕ ਆਮ ਕਾਰਡੀਅਕ ਅਰੈਸਟ ਸੀ ਜਾਂ ਇਸ ਦੇ ਪਿੱਛੇ ਲੁਕੀ ਹੈ ਕੋਈ ਖਾਮੋਸ਼ ਕਹਾਣੀ?

ਇਹ ਵੀ ਪੜ੍ਹੋ: ਸ਼ੈਫਾਲੀ ਦੇ ਦੇਹਾਂਤ ਨਾਲ ਸਦਮੇ 'ਚ Ex Husband ਹਰਮੀਤ ਸਿੰਘ, ਇਸ ਕਾਰਨ ਅੰਤਿਮ ਸੰਸਕਾਰ 'ਚ ਨਹੀ ਹੋ ਸਕੇ ਸ਼ਾਮਲ

PunjabKesari

ਕੀ ‘ਜਵਾਨ ਨਜ਼ਰ ਆਉਣ ਦੀ ਚਾਹਤ ਬਣੀ ਜਾਨਲੇਵਾ’?

ਸੂਤਰਾਂ ਅਨੁਸਾਰ ਸ਼ੈਫਾਲੀ ਪਿਛਲੇ 5-6 ਸਾਲਾਂ ਤੋਂ ਜਵਾਨ ਤੇ ਖੂਬਸੂਰਤ ਨਜ਼ਰ ਆਉਣ ਲਈ ਐਂਟੀ-ਏਜਿੰਗ ਟ੍ਰੀਟਮੈਂਟ ਲੈ ਰਹੀ ਸੀ। ਉਸ ਦਾ ਟ੍ਰੀਟਮੈਂਟ ਗਲੂਟਾਥਿਓਨ ਤੇ ਵਿਟਾਮਿਨ-ਸੀ ਇੰਜੈਕਸ਼ਨ ’ਤੇ ਆਧਾਰਤ ਸੀ। ਇਹ ਉਹ ਡ੍ਰਾਪਸ ਹਨ ਜੋ ਸਕਿਨ ਨੂੰ ਚਮਕਦਾਰ ਤੇ ਜਵਾਨ ਬਣਾਈ ਰੱਖਣ ਲਈ ਲਏ ਜਾਂਦੇ ਹਨ ਪਰ ਇਸ ਦੇ ਨਾਲ ਕੁਝ ਹੈਰਾਨ ਕਰ ਦੇਣ ਵਾਲੇ ਦਾਅਵੇ ਸਾਹਮਣੇ ਆਏ ਹਨ ਕਿ ਸ਼ੈਫਾਲੀ ਭਾਰ ਘਟਾਉਣ ਲਈ ਸਲਿਮਿੰਗ ਪਿੱਲਜ਼ ਤੇ ਫੈਟ ਬਰਨਿੰਗ ਸਪਲੀਮੈਂਟਸ ਦੀ ਵੀ ਵਰਤੋਂ ਕਰ ਰਹੀ ਸੀ।

PunjabKesari

ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਦਵਾਈਆਂ ਦਾ ਦਿਲ ’ਤੇ ਸਿੱਧਾ ਅਸਰ ਨਹੀਂ ਪੈਂਦਾ ਪਰ ਲੰਮੇ ਸਮੇਂ ਤਕ ਇਨ੍ਹਾਂ ਦੀ ਬਹੁਤ ਜ਼ਿਆਦਾ ਵਰਤੋਂ ਬਲੱਡ ਪ੍ਰੈਸ਼ਰ, ਇਲੈਕਟ੍ਰੋਲਾਈਟ ਇਮਬੈਲੇਂਸ ਤੇ ਹਾਰਮੋਨਲ ਗੜਬੜ ਦਾ ਕਾਰਨ ਬਣ ਸਕਦੀ ਹੈ, ਜੋ ਅਖੀਰ ’ਚ ਕਾਰਡੀਅਕ ਅਰੈਸਟ ਨੂੰ ਜਨਮ ਦੇ ਸਕਦੀ ਹੈ।

ਇਹ ਵੀ ਪੜ੍ਹੋ: 'ਮੇਰੀ ਪਰੀ ਲਈ ਦੁਆ ਕਰਨਾ...', ਸਸਕਾਰ ਮਗਰੋਂ ਮੀਡੀਆ ਅੱਗੇ ਹੱਥ ਜੋੜ ਕੇ ਖੜ੍ਹ ਗਏ ਸ਼ੈਫਾਲੀ ਦੇ ਪਤੀ

PunjabKesari

ਘਟਨਾ ਵਾਲੀ ਰਾਤ ਅਤੇ ਪਰਾਗ ਤਿਆਗੀ ਦਾ ਟੁੱਟਣਾ

ਘਟਨਾ 27 ਜੂਨ ਰਾਤ ਦੀ ਹੈ। ਅੰਧੇਰੀ ਸਥਿਤ ਆਪਣੇ ਫਲੈਟ ਵਿਚ ਸ਼ੈਫਾਲੀ ਅਚਾਨਕ ਬੇਹੋਸ਼ ਹੋ ਗਈ। ਉਸ ਦੇ ਪਤੀ ਤੇ ਅਭਿਨੇਤਾ ਪਰਾਗ ਤਿਆਗੀ ਉਸ ਨੂੰ ਤੁਰੰਤ ਬੇਲਵਯੂ ਮਲਟੀਸਪੈਸ਼ਲਿਟੀ ਹਸਪਤਾਲ ਲੈ ਕੇ ਗਏ ਪਰ ਉਸ ਵੇਲੇ ਤਕ ਬਹੁਤ ਦੇਰ ਹੋ ਚੁੱਕੀ ਸੀ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੀਡੀਆ ਨਾਲ ਗੱਲ ਕਰਦੇ ਹੋਏ ਪਰਾਗ ਦਾ ਦਰਦ ਛਲਕ ਪਿਆ। ਉਨ੍ਹਾਂ ਕਿਹਾ,‘‘ਮੇਰੀ ਪਰੀ ਚਲੀ ਗਈ...ਕਿਰਪਾ ਕਰ ਕੇ ਉਸ ਦੀ ਮੌਤ ਨੂੰ ਸਕੈਂਡਲਾਈਜ਼ ਨਾ ਕਰੋ। ਇਹ ਸਮਾਂ ਪ੍ਰਾਰਥਨਾਵਾਂ ਦਾ ਹੈ, ਨਾ ਕਿ ਗਾਸਿਪ ਦਾ।’’

ਇਹ ਵੀ ਪੜ੍ਹੋ: ਮੌਤ ਮਗਰੋਂ ਸ਼ੈਫਾਲੀ ਦੀ ਆਖ਼ਰੀ ਪੋਸਟ ਹੋਈ ਵਾਇਰਲ, ਆਪਣੇ Ex Boyfriend ਨੂੰ ਕੀਤਾ ਸੀ ਯਾਦ

PunjabKesari

ਪੁਲਸ ਜਾਂਚ ਤੇ ਫੋਰੈਂਸਿਕ ਰਿਪੋਰਟ ਦੀ ਉਡੀਕ

ਮੁੰਬਈ ਪੁਲਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਰਾਤ 1 ਵਜੇ ਪੁਲਸ ਨੂੰ ਸੂਚਨਾ ਦਿੱਤੀ ਗਈ ਸੀ ਅਤੇ ਥੋੜ੍ਹੀ ਹੀ ਦੇਰ ’ਚ ਫਾਰੈਂਸਿਕ ਟੀਮ ਵੀ ਮੌਕੇ ’ਤੇ ਪਹੁੰਚ ਗਈ, ਜਿਸ ਮਗਰੋਂ ਪੁਲਸ ਨੇ ਕੂਪਰ ਹਸਪਤਾਲ ਤੋਂ ਲਾਸ਼ ਦਾ ਪੋਸਟਮਾਰਟਮ ਕਰਾਇਆ। ਰਿਪੋਰਟਾਂ ਦੀ ਉਡੀਕ ਕੀਤੀ ਜਾ ਰਹੀ ਹੈ ਤਾਂ ਜੋ ਮੌਤ ਦਾ ਅਸਲੀ ਕਾਰਨ ਸਾਹਮਣੇ ਆ ਸਕੇ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਫਲੈਟ ਦੀ ਤਲਾਸ਼ੀ ਲਈ ਗਈ ਹੈ ਅਤੇ ਦਵਾਈਆਂ ਦੇ ਕੁਝ ਸੈਂਪਲ ਵੀ ਫਾਰੈਂਸਿਕ ਜਾਂਚ ਲਈ ਲਏ ਗਏ ਹਨ। ਕੋਈ ਸੁਸਾਈਡ ਨੋਟ ਜਾਂ ਹਿੰਸਾ ਦੇ ਨਿਸ਼ਾਨ ਨਹੀਂ ਮਿਲੇ।

ਇਹ ਵੀ ਪੜ੍ਹੋ: ਸ਼ੈਫਾਲੀ ਜ਼ਰੀਵਾਲਾ ਦੀ ਮੌਤ ਨੇ ਮੀਕਾ ਸਿੰਘ ਨੂੰ ਝੰਜੋੜਿਆ, ਕਿਹਾ – "ਇਹ ਜ਼ਿੰਦਗੀ ਕਦੋਂ ਕੀ ਵਖਾਏ, ਪਤਾ ਨਹੀਂ"

PunjabKesari

ਸੋਸ਼ਲ ਮੀਡੀਆ ’ਤੇ ਮਾਤਮ, ਇੰਡਸਟ੍ਰੀ ’ਚ ਸੋਗ

ਸ਼ੈਫਾਲੀ ਦੀ ਮੌਤ ਦੀ ਖਬਰ ਨਾਲ ਸੋਸ਼ਲ ਮੀਡੀਆ ’ਤੇ ਸੋਗ ਦੀ ਲਹਿਰ ਦੌੜ ਗਈ ਹੈ। ਗਾਇਕ ਮੀਕਾ ਸਿੰਘ, ਅਭਿਨੇਤਾ ਅਲੀ ਗੋਨੀ, ਪਾਰਸ ਛਾਬੜਾ ਤੇ ਕਈ ਸੈਲੀਬ੍ਰਿਟੀਜ਼ ਨੇ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਮੀਕਾ ਨੇ ਲਿਖਿਆ : \"Shefali was a spark in the industry. Gone too soon.\" ਸ਼ੈਫਾਲੀ ਦੀ ਅੰਤਿਮ ਯਾਤਰਾ ਵਿਚ ਉਸ ਦੇ ਨਜ਼ਦੀਕੀ ਦੋਸਤ ਤੇ ਸਾਥੀ ਕਲਾਕਾਰ ਮੌਜੂਦ ਸਨ। ਉਸ ਦੇ ਸਾਬਕਾ ਪਤੀ ਹਰਮੀਤ ਸਿੰਘ ਨੇ ਵੀ ਸੋਸ਼ਲ ਮੀਡੀਆ ’ਤੇ ਸੋਗ ਪ੍ਰਗਟ ਕੀਤਾ। ਸ਼ੈਫਾਲੀ ਦੀ ਆਖਰੀ X ਸਟੋਰੀ ਨੇ ਵੀ ਸਾਰਿਆਂ ਨੂੰ ਭਾਵੁਕ ਕਰ ਦਿੱਤਾ, ਜਿਸ ਵਿਚ ਉਸ ਨੇ ਆਪਣੇ ਸਵਰਗੀ ਦੋਸਤ ਸਿਧਾਰਥ ਸ਼ੁਕਲਾ ਨੂੰ ਸ਼ਰਧਾਂਜਲੀ ਦਿੱਤੀ ਸੀ। ਸਿਧਾਰਥ ਦੀ ਵੀ 2021 ’ਚ ਅਚਾਨਕ ਕਾਰਡੀਅਕ ਅਰੈਸਟ ਨਾਲ ਮੌਤ ਹੋ ਗਈ ਸੀ। ਕੀ ਇਹ ਸਿਰਫ ਸੰਜੋਗ ਹੈ ਜਾਂ ਕੋਈ ਡੂੰਘਾ ਇਸ਼ਾਰਾ?

ਇਹ ਵੀ ਪੜ੍ਹੋ: 'ਕਾਂਟਾ ਲਗਾ' ਗਰਲ ਸ਼ੈਫਾਲੀ ਜਰੀਵਾਲਾ ਦੀ ਮੌਤ ਮਗਰੋਂ ਪੁਲਸ ਦਾ ਆਇਆ ਪਹਿਲਾ ਬਿਆਨ

PunjabKesari

ਕਰੀਅਰ ਦੀ ਝਲਕ

ਸ਼ੈਫਾਲੀ ਪਹਿਲੀ ਵਾਰ 2002 ’ਚ ‘ਕਾਂਟਾ ਲਗਾ’ ਮਿਊਜ਼ਿਕ ਵੀਡੀਓ ਰਾਹੀਂ ਸਾਰਿਆਂ ਦੀਆਂ ਨਜ਼ਰਾਂ ਵਿਚ ਆਈ ਸੀ। ਇਸ ਤੋਂ ਬਾਅਦ ਉਸ ਨੇ ਕਈ ਰਿਐਲਿਟੀ ਸ਼ੋਅਜ਼ ਵਿਚ ਹਿੱਸਾ ਲਿਆ, ਜਿਨ੍ਹਾਂ ਵਿਚ ਸਭ ਤੋਂ ਚਰਚਿਤ ਸੀ ‘ਬਿਗ ਬੌਸ-13’। ਉਸ ਦੀ ਗਲੈਮਰਸ ਪ੍ਰਸਨੈਲਿਟੀ ਤੇ ਬੇਬਾਕ ਅੰਦਾਜ਼ ਨੇ ਉਸ ਨੂੰ ਘਰ-ਘਰ ਵਿਚ ਪਛਾਣ ਦਿਵਾਈ। ਉਸ ਦਾ ਵਿਆਹ ਪਹਿਲਾਂ ਮੀਤ ਬ੍ਰਦਰਜ਼ ਫੇਮ ਹਰਮੀਤ ਸਿੰਘ ਨਾਲ ਹੋਇਆ ਸੀ ਪਰ 2009 ’ਚ ਤਲਾਕ ਹੋ ਗਿਆ ਸੀ। ਇਸ ਤੋਂ ਬਾਅਦ ਉਸ ਨੇ 2014 ’ਚ ਅਭਿਨੇਤਾ ਪਰਾਗ ਤਿਆਗੀ ਨਾਲ ਵਿਆਹ ਕਰਵਾਇਆ ਸੀ। ਬਾਲੀਵੁੱਡ ਨੇ ਇਕ ਹੋਰ ਚਮਕਦਾ ਸਿਤਾਰਾ ਗੁਆ ਦਿੱਤਾ ਪਰ ਇਕ ਚਿਤਾਵਨੀ ਵੀ ਮਿਲੀ–ਸੁੰਦਰਤਾ ਦੀ ਦੌੜ ’ਚ ਕਿਤੇ ਅਸੀਂ ਆਪਣੀ ਅਸਲ ਚਮਕ ਗੁਆ ਤਾਂ ਨਹੀਂ ਰਹੇ?

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News