''ਮਾਈਸਾ'' ਲਈ ਬੈਂਕਾਕ ''ਚ ਮਾਰਸ਼ਲ ਆਰਟਸ ਦੀ ਟ੍ਰੇਨਿੰਗ ਲੈ ਰਹੀ ਰਸ਼ਮਿਕਾ ਮੰਦਾਨਾ
Saturday, Apr 18, 2026 - 12:47 PM (IST)
ਮੁੰਬਈ (ਏਜੰਸੀ)- ਅਦਾਕਾਰਾ ਰਸ਼ਮਿਕਾ ਮੰਦਾਨਾ ਨੇ ਫਿਲਮ 'ਮਾਇਸਾ' ਲਈ ਬੈਂਕਾਕ 'ਚ ਮਾਰਸ਼ਲ ਆਰਟਸ ਦੀ ਟ੍ਰੇਨਿੰਗ ਲੈ ਰਹੀ ਹੈ। 'ਨੈਸ਼ਨਲ ਕ੍ਰਸ਼' ਰਸ਼ਮਿਕਾ ਮੰਦਾਨਾ ਆਪਣੇ ਕਰੀਅਰ ਦੇ ਸਭ ਤੋਂ ਚੁਣੌਤੀਪੂਰਨ ਦੌਰ 'ਚ ਕਦਮ ਰੱਖ ਰਹੀ ਹੈ ਅਤੇ ਇਸ ਦੀ ਵਜ੍ਹਾ ਉਨ੍ਹਾਂ ਦੀ ਆਉਣ ਵਾਲੀ ਪੈਨ-ਇੰਡੀਆ ਐਕਸ਼ਨ ਡਰਾਮਾ ਫਿਲਮ 'ਮਾਇਸਾ' ਹੈ। ਫਿਲਮ ਦੀ ਇੰਟੈਂਸ ਝਲਕ ਨੇ ਪਹਿਲਾਂ ਹੀ ਕਾਫੀ ਚਰਚਾ ਬਟੋਰ ਲਈ ਸੀ ਪਰ ਹੁਣ ਰਸ਼ਮਿਕਾ ਦੀ ਆਫ ਸਕ੍ਰੀਨ ਮਿਹਨਤ ਉਮੀਦਾਂ ਨੂੰ ਹੋਰ ਵੀ ਜ਼ਿਆਦਾ ਵਧਾ ਰਹੀ ਹੈ।
ਡੈਬਿਊ ਡਾਇਰੈਕਟਰ ਰਵਿੰਦਰ ਪੁਲੇ ਦੇ ਨਿਰਦੇਸ਼ਨ ਅਤੇ ਅਨਫਾਰਮੁਲਾ ਫਿਲਮਜ਼ ਦੇ ਪ੍ਰੋਡਕਸ਼ਨ 'ਚ ਬਣ ਰਹੀ 'ਮਾਇਸਾ' 'ਚ ਰਸ਼ਮਿਕਾ ਇਕ ਆਦਿਵਾਸੀ ਗੋਂਡ ਕੁੜੀ ਦੀ ਭੂਮਿਕਾ ਨਿਭਾਅ ਰਹੀ ਹੈ, ਇਕ ਅਜਿਹਾ ਕਿਰਦਾਰ ਜਿਸ ਵਿਚ ਇਮੋਸ਼ਨਲ ਡੂੰਘਾਈ ਦੇ ਨਾਲ-ਨਾਲ ਜ਼ਬਰਦਸਤ ਸਰੀਰਕ ਤਾਕਤ ਦੀ ਵੀ ਜ਼ਰੂਰਤ ਹੈ। ਇੰਟਰਨੈਸ਼ਨਲ ਐਕਸ਼ਨ ਡਾਇਰੈਕਟਰ ਐਂਡੀ ਲੌਂਗ ਦੀ ਦੇਖ-ਰੇਖ 'ਚ ਇਸ ਦੇ ਸਟੰਟ ਤਿਆਰ ਕੀਤੇ ਜਾ ਰਹੇ ਹਨ, ਜਿਸ ਨਾਲ ਇਹ ਫਿਲਮ ਭਾਰਤੀ ਸਿਨੇਮਾ 'ਚ ਫੀਮੇਲ ਲੀਡ ਐਕਸ਼ਨ ਲਈ ਇਕ ਨਵਾਂ ਪੈਮਾਨਾ ਸੈੱਟ ਕਰਨ ਦੀ ਤਿਆਰੀ 'ਚ ਹੈ। ਫਿਲਮ ਦੀ ਸਕ੍ਰਿਪਟ ਸੁਣਨ ਦੇ ਬਾਅਦ ਰਸ਼ਮਿਕਾ ਨੇ ਇਕ ਵੱਡਾ ਫੈਸਲਾ ਲਿਆ ਅਤੇ ਉਹ ਹੈ ਖੁਦ ਨੂੰ ਇਸ ਭੂਮਿਕਾ ਲਈ ਸਰੀਰਕ ਅਤੇ ਮਾਨਸਿਕ ਰੂਪ ਵਿਚ ਪੂਰੀ ਤਿਆਰ ਕਰਨ ਦਾ।
ਐਕਸ਼ਨ ਨੂੰ ਇਕਦਮ ਅਸਲੀ ਅਤੇ ਦਮਦਾਰ ਦਿਖਾਉਣ ਲਈ ਰਸ਼ਮਿਕਾ ਬੈਂਕਾਕ ਗਈ ਹੈ, ਜਿੱਥੇ ਉਹ ਇਕ ਇੰਟੈਂਸ ਸਟੰਟ ਅਤੇ ਕੰਬੈਟ ਬੂਟਕੈਂਪ 'ਚ ਹਿੱਸਾ ਲੈ ਰਹੀ ਹੈ। ਉੱਥੇ ਉਨ੍ਹਾਂ ਦਾ ਡੇਲੀ ਰੁਟੀਨ ਕਾਫੀ ਮੁਸ਼ਕਲ ਭਰਿਆ ਹੈ। ਉਹ ਹਰ ਦਿਨ ਲਗਭਗ 8 ਘੰਟੇ ਟ੍ਰੇਨਿੰਗ ਕਰ ਰਹੀ ਹੈ, ਜਿਸ 'ਚ ਉਹ ਦੁਨੀਆ ਭਰ ਦੇ ਮਾਹਰਾਂ ਤੋਂ ਐਡਵਾਂਸ ਸਟੰਟ ਤਕਨੀਕ, ਹੈਂਡ-ਟੂ-ਹੈਂਡ ਕੰਬੈਟ ਅਤੇ ਹਾਈ-ਸਪੀਡ ਐਕਸ਼ਨ ਕੋਆਰਡੀਨੇਸ਼ਨ ਸਿੱਖ ਰਹੀ ਹੈ। ਉਨ੍ਹਾਂ ਦੀਆਂ ਟ੍ਰੇਨਿੰਗ ਦੀਆਂ ਤਸਵੀਰਾਂ 'ਚ ਰਸ਼ਮਿਕਾ ਦਾ ਇਕ ਵੱਖ ਹੀ ਰੂਪ ਦਿਸ ਰਿਹਾ ਹੈ। ਰਸ਼ਮਿਕਾ ਦੀ ਇਸ ਸਖਤ ਮਿਹਨਤ ਨੂੰ ਦੇਖ ਕੇ ਸਾਫ ਹੈ ਕਿ 'ਮਾਇਸਾ' ਉਨ੍ਹਾਂ ਲਈ ਸਿਰਫ ਇਕ ਫਿਲਮ ਨਹੀਂ ਹੈ, ਸਗੋਂ ਇਕ ਵੱਡਾ ਬਦਲਾਅ ਅਤੇ ਮੀਲ ਦਾ ਪੱਥਰ ਹੈ, ਜਿਸ ਨੂੰ ਉਹ ਹਰ ਹਾਲ 'ਚ ਹਾਸਲ ਕਰਨਾ ਚਾਹੁੰਦੀ ਹੈ।
