Diljit Dosanjh ਨੇ Jimmy Fallon ਦੇ ਸ਼ੋਅ 'ਚ ਪਹਿਨੀ ਹੀਰਿਆਂ ਨਾਲ ਜੜੀ ਘੜੀ, ਕੀਮਤ ਉੱਡਾ ਦੇਵੇਗੀ ਹੋਸ਼

Thursday, Jun 20, 2024 - 11:19 AM (IST)

Diljit Dosanjh ਨੇ Jimmy Fallon ਦੇ ਸ਼ੋਅ 'ਚ ਪਹਿਨੀ ਹੀਰਿਆਂ ਨਾਲ ਜੜੀ ਘੜੀ, ਕੀਮਤ ਉੱਡਾ ਦੇਵੇਗੀ ਹੋਸ਼

ਐਂਟਰਟੇਨਮੈਂਟ ਡੈਸਕ- ਗਲੋਬਲ ਆਈਕਨ ਸਟਾਰ ਦਿਲਜੀਤ ਦੋਸਾਂਝ ਨੇ ਬੀਤੇ ਦਿਨੀਂ ਵਰਲਡ ਫੇਮਸ  Jimmy Fallon ਦੇ ਸ਼ੋਅ 'ਚ ਪਹੁੰਚੇ, ਜਿਥੇ ਉਨ੍ਹਾਂ ਨੇ ਆਪਣੀਆਂ ਚੁਲਬੁਲੀਆਂ ਗੱਲਾਂ ਨਾਲ ਸ਼ੋਅ 'ਚ ਰੌਣਕਾਂ ਲਾਈਆਂ। ਇਸ ਦੌਰਾਨ ਦੋਸਾਂਝਾਵਾਲੇ ਨੇ ਗੋਰਿਆਂ ਨੂੰ ਆਪਣਾ ਦੀਵਾਨਾ ਬਣਾ ਲਿਆ ਉਨ੍ਹਾਂ ਦੇ ਪ੍ਰਦਰਸ਼ਨ ਨੇ ਸ਼ੋਅ ‘ਚ ਪਹੁੰਚੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਪਰ ਇੱਥੇ ਇੱਕ ਚੀਜ਼ ਹੈ ਜਿਸ ਨੇ ਸਾਰਿਆਂ ਦਾ ਧਿਆਨ ਖਿੱਚਿਆ , ਉਹ ਹੈ ਦਿਲਜੀਤ ਦੋਸਾਂਝ ਦੀ ਹੀਰਿਆਂ ਨਾਲ ਜੜੀ ਸੋਨੇ ਦੀ ਘੜੀ। ਦਿਲਜੀਤ ਦੀ ਇਸ ਘੜੀ ਦੀ ਕੀਮਤ ਸੁਣ ਕੇ ਤੁਸੀਂ ਦੰਗ ਰਹਿ ਜਾਵੋਗੇ। ਗਾਇਕ ਦਿਲਜੀਤ ਦੋਸਾਂਝ 1.2 ਕਰੋੜ ਰੁਪਏ ਦੀ ਹੀਰੇ ਜੜੀ ਸੋਨੇ ਦੀ ਘੜੀ ਪਹਿਨ ਕੇ ਸ਼ੋਅ ਵਿੱਚ ਪਹੁੰਚੇ ਸਨ।

ਇਹ ਖ਼ਬਰ ਵੀ ਪੜ੍ਹੋ- ਸੋਨਾਕਸ਼ੀ- ਜ਼ਹੀਰ ਦੇ ਵਿਆਹ ਨੂੰ ਲੈ ਕੇ ਫੈਲ ਰਹੀਆਂ ਅਫਵਾਹਾਂ 'ਤੇ ਪਿਤਾ ਸ਼ਤਰੂਘਨ ਨੇ ਕਿਹਾ 'ਖਾਮੋਸ਼'

ਦਿਲਜੀਤ ਨੇ ਪਹਿਨੀ ਗੋਲਡ ਅਤੇ ਡਾਇਮੰਡ ਦੀ ਘੜੀ
ਇਸ ਸ਼ੋਅ ‘ਚ ਪਰਫਾਰਮ ਕਰਦੇ ਹੋਏ ਦਿਲਜੀਤ ਦੀਆਂ ਵੀਡੀਓਜ਼ ਅਤੇ ਫੋਟੋਆਂ ਇੰਟਰਨੈੱਟ ‘ਤੇ ਵਾਇਰਲ ਹੋ ਰਹੀਆਂ ਹਨ। ਅਮਰੀਕਾ ਦੇ ਇਸ ਲੇਟ ਨਾਈਟ ਟੀਵੀ ਸ਼ੋਅ 'ਚ, ਦਿਲਜੀਤ ਆਪਣੇ ਮਸ਼ਹੂਰ ਗੀਤ G.O.A.T ਅਤੇ Born to Shine ‘ਤੇ ਪਰਫਾਰਮ ਕਰਦੇ ਨਜ਼ਰ ਆਏ। ਦਿਲਜੀਤ ਦੋਸਾਂਝ ਨੇ ਸ਼ੋਅ ‘ਤੇ ਆਪਣੇ ਪ੍ਰਦਰਸ਼ਨ ਲਈ ਔਡਮਾਰਸ ਪਿਗੁਏਟ ਘੜੀ ਪਹਿਨੀ ਸੀ। ਫੈਸ਼ਨ-ਵਾਚਡੌਗ ਇੰਸਟਾਗ੍ਰਾਮ ਪੇਜ, ਡਾਈਟ ਸਬਿਆ ਦੇ ਅਨੁਸਾਰ, ਇਹ ਲਗਜ਼ਰੀ ਘੜੀ ਜੈਨ ਦਿ ਜਵੈਲਰ ਦੁਆਰਾ ਗਾਇਕ ਲਈ ਕਸਟਮ-ਡਿਜ਼ਾਈਨ ਕੀਤੀ ਗਈ ਸੀ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਉਨ੍ਹਾਂ ਨੇ ਕਿਹਾ, “ਮੈਂ ਇਹ ਘੜੀ ਦਿਲਜੀਤ ਪਾਜੀ ਲਈ ਬਣਾਈ ਹੈ। ਇਹ ਇੱਕ AP [Audemers Piguet] Royal Oak 41mm ਮਾਡਲ ਹੈ, ਜੋ ਕਿ ਸਾਰੇ ਪਾਸੇ ਹੀਰਿਆਂ ਨਾਲ ਜੜੀ ਹੋਈ ਹੈ। ਇਹ ਸਟੇਨਲੈੱਸ ਸਟੀਲ ਅਤੇ ਰੋਜ਼ ਗੋਲਡ ਦੀ ਬਣੀ ਹੋਈ ਹੈ। ਇਕ ਜਿਊਲਰ ਮੁਤਾਬਕ ਇਸ ਘੜੀ ਦੀ ਕੀਮਤ ਲਗਭਗ 1.2 ਕਰੋੜ ਰੁਪਏ ਹੈ।

ਇਹ ਖ਼ਬਰ ਵੀ ਪੜ੍ਹੋ- ਗੁਰਮੀਤ ਚੌਧਰੀ ਦੀ 'ਮਹਾਰਾਣਾ' ਦੀ ਸ਼ੂਟਿੰਗ ਬੰਦ, ਹੁਣ ਨਹੀਂ ਬਣੇਗੀ ਸੀਰੀਜ਼, ਜਾਣੋ ਕਾਰਨ

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਨੇ ਲਗਭਗ 10 ਸਾਲਾਂ ਤਕ ਗਾਇਕੀ ਕਰਨ ਤੋਂ ਬਾਅਦ ਖੁਦ ਨੂੰ ਅਦਾਕਾਰੀ ’ਚ ਪਰਖਣ ਦਾ ਫ਼ੈਸਲਾ ਕੀਤਾ। ਸਾਲ 2010 ’ਚ ਆਈ ਫ਼ਿਲਮ ‘ਮੇਲ ਕਰਾਦੇ ਰੱਬਾ’ ’ਚ ਛੋਟੀ ਜਿਹੀ ਭੂਮਿਕਾ ਨਿਭਾਉਣ ਤੋਂ ਬਾਅਦ ਦਿਲਜੀਤ ਨੇ ਸਾਲ 2011 ’ਚ ਦੋ ਫ਼ਿਲਮਾਂ ਕੀਤੀਆਂ, ਜਿਨ੍ਹਾਂ ਦੇ ਨਾਂ ਸਨ ‘ਲਾਇਨ ਆਫ ਪੰਜਾਬ’ ਤੇ ‘ਜਿਨ੍ਹੇ ਮੇਰਾ ਦਿਲ ਲੁੱਟਿਆ’ ਪਰ ਦਿਲਜੀਤ ਨੂੰ ਸਭ ਤੋਂ ਵੱਧ ਪ੍ਰਸਿੱਧੀ 2012 ’ਚ ਆਈ ਫ਼ਿਲਮ ‘ਜੱਟ ਐਂਡ ਜੁਲੀਅਟ’ ਨਾਲ ਮਿਲੀ। ਇਸ ਤੋਂ ਬਾਅਦ ਦਿਲਜੀਤ ਦੀ ਫ਼ਿਲਮਾਂ ’ਚ ਗੁੱਡੀ ਇੰਝ ਚੜ੍ਹੀ ਕੇ ਮੁੜ ਕੇ ਦਿਲਜੀਤ ਨੇ ਪਿੱਛੇ ਨਹੀਂ ਦੇਖਿਆ। ਪੰਜਾਬ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਟੌਪ 10 ਫ਼ਿਲਮਾਂ ’ਚ ਦਿਲਜੀਤ ਦੀਆਂ ਫ਼ਿਲਮਾਂ ਸ਼ਾਮਲ ਹਨ।ਦਿਲਜੀਤ ਦੀ ਫ਼ਿਲਮਾਂ ’ਚ ਗੁੱਡੀ ਇੰਝ ਚੜ੍ਹੀ ਕੇ ਮੁੜ ਕੇ ਦਿਲਜੀਤ ਨੇ ਪਿੱਛੇ ਨਹੀਂ ਦੇਖਿਆ। ਪੰਜਾਬ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਟੌਪ 10 ਫ਼ਿਲਮਾਂ ’ਚ ਦਿਲਜੀਤ ਦੀਆਂ ਫ਼ਿਲਮਾਂ ਸ਼ਾਮਲ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

DILSHER

Content Editor

Related News