ਇਕੋ-ਫਰੈਂਡਲੀ ਘਰ ''ਚ ਰਹਿੰਦੀ ਹੈ ਦੀਆ ਮਿਰਜ਼ਾ, ਹਰ ਥਾਂ ਲੱਗੇ ਨੇ ਰੁੱਖ-ਬੂਟੇ

Thursday, Jun 24, 2021 - 11:13 AM (IST)

ਇਕੋ-ਫਰੈਂਡਲੀ ਘਰ ''ਚ ਰਹਿੰਦੀ ਹੈ ਦੀਆ ਮਿਰਜ਼ਾ, ਹਰ ਥਾਂ ਲੱਗੇ ਨੇ ਰੁੱਖ-ਬੂਟੇ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਪ੍ਰੈਗਨੇਂਸੀ ਤੋਂ ਬਾਅਦ ਲਗਾਤਾਰ ਸੁਰਖੀਆਂ 'ਚ ਛਾਈ ਹੋਈ ਹੈ। ਅਦਾਕਾਰਾ ਹੋਣ ਤੋਂ ਇਲਾਵਾ ਦੀਆ ਮਿਰਜ਼ਾ ਇਕ ਮਾਡਲ, ਸਾਬਕਾ ਮਿਸ ਏਸ਼ੀਆ ਪੈਸੀਫਿਕ, ਨਿਰਮਾਤਾ ਅਤੇ ਐਕਟੀਵਿਸਟ ਵੀ ਹੈ।

PunjabKesari

ਦੀਆ ਮਿਰਜ਼ਾ ਦਾ ਘਰ ਬੇਹੱਦ ਸੁੰਦਰ ਹੈ, ਜਿਸ ਨੂੰ ਉਸ ਨੇ ਬਹੁਤ ਪਿਆਰ ਨਾਲ ਸਜਾਇਆ ਹੈ। ਤੁਸੀਂ ਵੀ ਉਸ ਦੇ ਘਰ ਦੀਆਂ ਅਣਵੇਖੀਆਂ ਅਤੇ ਖ਼ੂਬਸੂਰਤ ਤਸਵੀਰਾਂ ਵੇਖੋ। 

PunjabKesari

ਦੀਆ ਮਿਰਜਾ ਨੇ ਆਪਣੇ ਘਰ ਨੂੰ ਵਾਤਾਵਰਣ ਅਨੁਕੂਲ ਬਣਾਇਆ ਹੈ। ਉਸ ਦੇ ਘਰ 'ਚ ਬਹੁਤ ਸਾਰੇ ਰੁੱਖ ਮਿਲਣਗੇ, ਜਿਸ ਨਾਲ ਘਰ ਨੂੰ ਤਾਜ਼ਗੀ ਮਿਲਦੀ ਹੈ। 

PunjabKesari

ਦੀਆ ਮਿਰਜ਼ਾ ਨੇ ਘਰ ਦੇ ਹਰ ਕਮਰੇ ਨੂੰ ਹਰੇ ਪੌਦਿਆਂ ਨਾਲ ਸਜਾਇਆ ਹੈ, ਜੋ ਉਨ੍ਹਾਂ ਦੇ ਕੁਦਰਤ ਪ੍ਰਤੀ ਪਿਆਰ ਦਰਸਾਉਂਦਾ ਹੈ। ਉਸ ਦੇ ਘਰ ਦੇ ਬਾਹਰ ਇਕ ਵੱਡਾ ਬਾਗ਼ ਵੀ ਹੈ। 

PunjabKesari

ਦੀਆ ਮਿਰਜ਼ਾ ਦੇ ਘਰ 'ਚ ਵੱਡੀਆਂ-ਵੱਡੀਆਂ ਖਿੜਕੀਆਂ ਲਗਾਈਆਂ ਹਨ ਤਾਂ ਜੋ ਧੁੱਪ ਪੂਰੀ ਤਰ੍ਹਾਂ ਆਸਾਨੀ ਨਾਲ ਘਰ 'ਚ ਆ ਸਕੇ। 

PunjabKesari

ਦੱਸ ਦਈਏ ਕਿ ਦੀਆ ਮਿਰਜ਼ਾ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਹੈ। ਉਸ ਦੇ ਘਰ 'ਚ ਇੱਕ ਵੱਡੀ ਲਾਇਬ੍ਰੇਰੀ ਹੈ। ਉਸ ਏਰੀਆ 'ਚ ਵੀ ਬਹੁਤ ਸਾਰੇ ਪੌਦੇ ਲਗਾਏ ਗਏ ਹਨ। 

PunjabKesari


author

sunita

Content Editor

Related News