ਬਾਕਸ ਆਫਿਸ ''ਤੇ ਰਣਵੀਰ ਸਿੰਘ ਦੀ ''ਧੁਰੰਦਰ 2'' ਨੇ ਰਚਿਆ ਇਤਿਹਾਸ; ਪਹਿਲੇ ਹੀ ਦਿਨ ਛਾਪ ''ਤੇ 145 ਕਰੋੜ
Friday, Mar 20, 2026 - 01:49 PM (IST)
ਮੁੰਬਈ (ਏਜੰਸੀ) : ਆਦਿਤਿਆ ਧਰ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਧੁਰੰਦਰ: ਦਿ ਰਿਵੈਂਜ' ਨੇ ਭਾਰਤੀ ਸਿਨੇਮਾ ਵਿੱਚ ਧਮਾਕੇਦਾਰ ਸ਼ੁਰੂਆਤ ਕਰਦਿਆਂ ਸਾਰੇ ਪੁਰਾਣੇ ਰਿਕਾਰਡਾਂ ਨੂੰ ਮਾਤ ਦੇ ਦਿੱਤੀ ਹੈ। ਰਣਵੀਰ ਸਿੰਘ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ ਨੇ ਪਹਿਲੇ ਹੀ ਦਿਨ ਭਾਰਤ ਵਿੱਚ ਲਗਭਗ 145 ਕਰੋੜ ਰੁਪਏ ਦੀ ਬੰਪਰ ਕਮਾਈ ਕੀਤੀ ਹੈ।
ਟ੍ਰੇਡ ਵੈੱਬਸਾਈਟ 'ਸੈਕਨਿਲਕ' ਦੇ ਅੰਦਾਜ਼ੇ ਮੁਤਾਬਕ ਫਿਲਮ ਨੇ ਬੁੱਧਵਾਰ ਨੂੰ ਪੇਡ ਪ੍ਰਿਵਿਊ ਤੋਂ 43 ਕਰੋੜ ਰੁਪਏ ਕਮਾਏ, ਜੋ ਕਿਸੇ ਵੀ ਭਾਰਤੀ ਫਿਲਮ ਲਈ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਹੈ। ਉਥੇ ਹੀ ਵੀਰਵਾਰ ਨੂੰ ਓਪਨਿੰਗ ਡੇਅ 'ਤੇ ਫਿਲਮ ਨੇ 102.55 ਕਰੋੜ ਰੁਪਏ ਦੀ ਕਮਾਈ ਕੀਤੀ, ਜਿਸ ਨਾਲ ਭਾਰਤ ਵਿਚ ਇਸ ਦੀ ਕੁੱਲ ਕਮਾਈ ਲਗਭਗ 145 ਕਰੋੜ ਰੁਪਏ ਹੋ ਗਈ ਹੈ। "ਧੁਰੰਦਰ" ਦੀ ਵੱਡੀ ਸਫਲਤਾ ਤੋਂ ਬਾਅਦ ਦੂਜੇ ਭਾਗ ਦੀ ਰਿਲੀਜ਼ ਨੂੰ ਲੈ ਕੇ ਚੱਲ ਰਹੀ ਚਰਚਾ ਨੂੰ ਦੇਖਦੇ ਹੋਏ ਫਿਲਮ ਦਾ ਵਰਲਡ ਵਾਈਡ ਕਲੈਕਸ਼ਨ 200 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰਨ ਦੀ ਉਮੀਦ ਹੈ। 'ਧੁਰੰਦਰ 2' ਨੇ ਸ਼ਾਹਰੁਖ ਖਾਨ ਦੀਆਂ ਬਲਾਕਬਸਟਰ ਫਿਲਮਾਂ 'ਜਵਾਨ' (75 ਕਰੋੜ) ਅਤੇ 'ਪਠਾਨ' (57 ਕਰੋੜ) ਦੇ ਨਾਲ-ਨਾਲ ਹਾਲ ਹੀ ਵਿੱਚ ਆਈ 'ਸਤ੍ਰੀ 2' (54 ਕਰੋੜ) ਦੇ ਓਪਨਿੰਗ ਰਿਕਾਰਡ ਵੀ ਤੋੜ ਦਿੱਤੇ ਹਨ।
ਕੀ ਹੈ ਫਿਲਮ ਦੀ ਕਹਾਣੀ?
ਇਸ ਫਿਲਮ ਵਿੱਚ ਰਣਵੀਰ ਸਿੰਘ 'ਜਸਕੀਰਤ ਸਿੰਘ ਰੰਗੀ' ਦੇ ਕਿਰਦਾਰ ਵਿੱਚ ਹਨ, ਜੋ ਪਾਕਿਸਤਾਨ ਵਿੱਚ ਭੇਤ ਗੁਪਤ ਰੱਖ ਕੇ 'ਹਮਜ਼ਾ ਅਲੀ ਮਜ਼ਾਰੀ' ਬਣ ਕੇ ਅੰਡਰਵਰਲਡ ਵਿੱਚ ਦਹਿਸ਼ਤ ਪਾਉਂਦਾ ਹੈ। ਫਿਲਮ ਵਿੱਚ ਰਣਵੀਰ ਦੇ ਨਾਲ ਆਰ. ਮਾਧਵਨ, ਅਰਜੁਨ ਰਾਮਪਾਲ, ਸੰਜੇ ਦੱਤ ਅਤੇ ਸਾਰਾ ਅਰਜੁਨ ਵਰਗੇ ਦਿੱਗਜ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਦੱਸਣਯੋਗ ਹੈ ਕਿ ਇਸ ਫਿਲਮ ਦਾ ਪਹਿਲਾ ਭਾਗ ਦਸੰਬਰ 2025 ਵਿੱਚ ਰਿਲੀਜ਼ ਹੋਇਆ ਸੀ, ਜਿਸ ਨੇ ਦੁਨੀਆ ਭਰ ਵਿੱਚ 1,300 ਕਰੋੜ ਰੁਪਏ ਕਮਾਏ ਸਨ। ਹੁਣ ਦੂਜੇ ਭਾਗ ਦੀ ਇਸ ਰਿਕਾਰਡਤੋੜ ਸ਼ੁਰੂਆਤ ਨੇ ਫਿਲਮ ਇੰਡਸਟਰੀ ਵਿੱਚ ਹਲਚਲ ਮਚਾ ਦਿੱਤੀ ਹੈ।
ਇਹ ਵੀ ਪੜ੍ਹੋ: ਇੰਤਜ਼ਾਰ ਹੋਇਆ ਖਤਮ ! ਕਾਮੇਡੀ ਕੁਈਨ ਭਾਰਤੀ ਸਿੰਘ ਨੇ ਦਿਖਾਇਆ ਛੋਟੇ ਪੁੱਤਰ 'ਕਾਜੂ' ਦਾ ਚਿਹਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
