ਸੁਪਰ-ਡੁਪਰ ਹਿੱਟ ਹੋਈ ''ਧੁਰੰਦਰ-2'' ! 2 ਦਿਨਾਂ ''ਚ ਹੀ ਛਾਪ''ਤੇ 226 ਕਰੋੜ

Saturday, Mar 21, 2026 - 01:56 PM (IST)

ਸੁਪਰ-ਡੁਪਰ ਹਿੱਟ ਹੋਈ ''ਧੁਰੰਦਰ-2'' ! 2 ਦਿਨਾਂ ''ਚ ਹੀ ਛਾਪ''ਤੇ 226 ਕਰੋੜ

ਮੁੰਬਈ (ਏਜੰਸੀ) : ਆਦਿਤਿਆ ਧਰ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ 'ਧੁਰੰਦਰ 2' ਬਾਕਸ ਆਫਿਸ 'ਤੇ ਸਫਲਤਾ ਦੇ ਨਵੇਂ ਝੰਡੇ ਗੱਡ ਰਹੀ ਹੈ। ਰਣਵੀਰ ਸਿੰਘ ਸਟਾਰਰ ਇਸ ਫ਼ਿਲਮ ਨੇ ਮਹਿਜ਼ 2 ਦਿਨਾਂ ਦੇ ਅੰਦਰ ਹੀ ਭਾਰਤੀ ਬਾਕਸ ਆਫਿਸ 'ਤੇ 226.27 ਕਰੋੜ ਰੁਪਏ ਦੀ ਸ਼ਾਨਦਾਰ ਕਮਾਈ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਇਹ ਵੀ ਪੜ੍ਹੋ: 62 ਦੀ ਉਮਰ 'ਚ ਫਿਰ ਦੁਲਹਨ ਬਣਨਾ ਚਾਹੁੰਦੀ ਹੈ ਇਹ ਮਸ਼ਹੂਰ ਅਦਾਕਾਰਾ ! ਪਹਿਲਾਂ 6 ਮਰਦਾਂ ਨਾਲ ਰਹਿ ਚੁੱਕੈ ਰਿਲੇਸ਼ਨ

ਟ੍ਰੇਡ ਵੈੱਬਸਾਈਟ 'ਸੈਕਨਿਲਕ' ਮੁਤਾਬਕ ਫਿਲਮ ਨੇ ਬੁੱਧਵਾਰ ਨੂੰ ਪੇਡ ਪ੍ਰੀਵਿਊ ਤੋਂ 43 ਕਰੋੜ ਰੁਪਏ ਅਤੇ ਵੀਰਵਾਰ ਨੂੰ ਪਹਿਲੇ ਦਿਨ 102.55 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਉਥੇ ਹੀ ਦੂਜੇ ਦਿਨ ਯਾਨੀ ਸ਼ੁੱਕਰਵਾਰ ਨੂੰ ਫਿਲਮ ਨੇ 80.72 ਕਰੋੜ ਰੁਪਏ ਦਾ ਨੈੱਟ ਕਲੈਕਸ਼ਨ ਕੀਤਾ, ਜਿਸ ਨਾਲ ਫਿਲਮ ਦੀ ਕੁੱਲ ਕਮਾਈ 226.27 ਕਰੋੜ ਰੁਪਏ ਹੋ ਗਈ ਹੈ।

ਇਹ ਵੀ ਪੜ੍ਹੋ: ਮਸ਼ਹੂਰ ਸਿੰਗਰ ਨੇ ਖਰੀਦਿਆ ਕਰੋੜਾਂ ਦਾ ਘਰ ! ਅਦਾਕਾਰਾ ਪਤਨੀ ਨਾਲ ਕੀਤਾ 'ਗ੍ਰਹਿ ਪ੍ਰਵੇਸ਼'

ਇਸ ਸੀਕਵਲ ਵਿੱਚ ਰਣਵੀਰ ਸਿੰਘ ਜਸਕੀਰਤ ਸਿੰਘ ਰੰਗੀ ਦੇ ਕਿਰਦਾਰ ਵਿੱਚ ਹਨ, ਜੋ ਇੱਕ ਖ਼ੂਫੀਆ ਆਪਰੇਟਿਵ 'ਹਮਜ਼ਾ ਅਲੀ ਮਜ਼ਾਰੀ' ਬਣ ਕੇ ਪਾਕਿਸਤਾਨ ਦੇ ਅੰਦਰੂਨੀ ਹਿੱਸਿਆਂ ਵਿੱਚ ਖ਼ੂਫੀਆ ਮਿਸ਼ਨ ਨੂੰ ਅੰਜਾਮ ਦਿੰਦਾ ਹੈ। ਫ਼ਿਲਮ ਦੀ ਕਹਾਣੀ ਕਰਾਚੀ ਦੇ ਅੰਡਰਵਰਲਡ ਅਤੇ ਮਜ਼ਾਰੀ ਦੇ ਉਭਾਰ ਦੇ ਆਲੇ-ਦੁਆਲੇ ਘੁੰਮਦੀ ਹੈ। ਰਣਵੀਰ ਤੋਂ ਇਲਾਵਾ ਫ਼ਿਲਮ ਵਿੱਚ ਆਰ. ਮਾਧਵਨ, ਅਰਜੁਨ ਰਾਮਪਾਲ, ਸੰਜੇ ਦੱਤ ਅਤੇ ਸਾਰਾ ਅਰਜੁਨ ਵਰਗੇ ਦਿੱਗਜ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ।

ਇਹ ਵੀ ਪੜ੍ਹੋ: 'ਸਿਰਫ਼ ਚਿਹਰਾ ਹੀ ਨਹੀਂ, ਮੇਰਾ ਪੂਰਾ ਸਰੀਰ..!' 'ਆਸ਼ਿਕੀ' ਫੇਮ ਅਦਾਕਾਰਾ ਦਾ ਛਲਕਿਆ ਦਰਦ

ਕੀ ਪਹਿਲੀ ਫ਼ਿਲਮ ਦਾ ਰਿਕਾਰਡ ਟੁੱਟੇਗਾ?

ਦੱਸ ਦੇਈਏ ਕਿ ਦਸੰਬਰ 2025 ਵਿੱਚ ਰਿਲੀਜ਼ ਹੋਈ ਪਹਿਲੀ ਫ਼ਿਲਮ 'ਧੁਰੰਦਰ' ਨੇ ਦੁਨੀਆ ਭਰ ਵਿੱਚ 1,300 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਜਿਸ ਰਫ਼ਤਾਰ ਨਾਲ ਸੀਕਵਲ ਕਮਾਈ ਕਰ ਰਿਹਾ ਹੈ, ਇਹ ਜਲਦੀ ਹੀ ਪਹਿਲੀ ਫ਼ਿਲਮ ਦੇ ਰਿਕਾਰਡ ਨੂੰ ਪਿੱਛੇ ਛੱਡ ਦੇਵੇਗਾ। ਜਿਓ ਸਟੂਡੀਓਜ਼ ਦੇ ਬੈਨਰ ਹੇਠ ਬਣੀ ਇਹ ਫ਼ਿਲਮ ਹਿੰਦੀ ਸਮੇਤ ਪੰਜਾਬੀ (ਡਬ), ਤੇਲਗੂ, ਤਾਮਿਲ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਰਿਲੀਜ਼ ਹੋਈ ਹੈ।

ਇਹ ਵੀ ਪੜ੍ਹੋ: ਧੁਰੰਦਰ-2 'ਚ 'ਬੜੇ ਸਾਹਿਬ' ਦੇ ਕਿਰਦਾਰ ਤੋਂ ਉੱਠਿਆ ਪਰਦਾ, ਜਾਣੋ ਕੌਣ ਹੈ ਇਹ Actor ਜਿਸ ਨੇ ਨਿਭਾਇਆ 'ਦਾਊਦ' ਦਾ ਰੋਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News